Skip to content
Independent perspectives. Global stories.
BREAKING

ਆਰਿਆ ਸਮਾਜ ਕਾਲਜ ਬਟਾਲਾ ਵੱਲੋਂ ਸਵਾਮੀ ਦਯਾਨੰਦ ਜੈਯੰਤੀ ਤੇ ਰਿਸ਼ੀ ਬੋਧ ਉਤਸਵ

Share this story

ਬਟਾਲਾ, 16 ਫਰਵਰੀ (ਕਾਜਲ ਅਗਰਵਾਲ, ਲੱਕੀ)-ਆਰਿਆ ਸਮਾਜ ਕਾਲਜ ਵਿਭਾਗ ਬਟਾਲਾ ਦੀ ਅਗਵਾਈ ਵਿੱਚ ਪ੍ਰਿੰਸੀਪਲ ਪ੍ਰੋ.ਡਾ .ਅਜੇ ਸਰੀਨ ਦੀ ਅਗਵਾਈ ਵਿੱਚ ਪ੍ਰਿੰਸੀਪਲ ਸ੍ਰੀਮਤੀ ਰਜਨੀ ਸਲਹੋਤਰਾ ਦੇ ਸਹਿਯੋਗ ਵਿੱਚ ਸਵਾਮੀ ਦਯਾਨੰਦ ਸਰਸਵਤੀ ਜੈਯੰਤੀ ਅਤੇ ਰਿਸ਼ੀਬੋਧ ਉਤਸਵ ਦਾ ਆਯੋਜਨ ਡਾ.ਐਮ.ਆਰ ਐਸ ਭੱਲਾ ਡੀ.ਏ.ਵੀ ਗਰਲਜ ਹਾਈ ਸਕੂਲ ਬਟਾਲਾ ਦੀ ਗਰਾਉਂਡ ਖਿਡੌਣਿਆਂ ਵਾਲੀ ਗਲੀ ਅਚਲੀ ਗੇਟ ਵਿਖੇ ਕੀਤਾ ਗਿਆ ਜਿਸ ਵਿੱਚ ਸ੍ਰੀ ਬਾਲ ਕ੍ਰਿਸ਼ਨ ਮਿੱਤਲ ਸੈਕਟਰੀ ਡੀ.ਏ.ਵੀ ਪ੍ਰਬੰਧਕ ਕਮੇਟੀ ਨਵੀਂ ਦਿੱਲੀ ਮੁੱਖ ਮਹਿਮਾਨ ਵਜੋਂ ਅਤੇ ਸ੍ਰੀ ਜਗਦੀਸ ਰਾਜ ਸਾਹਨੀ ਚੇਅਰਮੈਨ ਸਥਾਨਕ ਸਮ੍ਰਿਤੀ ਵਿਸ਼ੇਸ ਮਹਿਮਾਨ ਵਜੋਂ ਹਾਜਰ ਹੋਏ। ਇਸ ਤੋਂ ਇਲਾਵਾ ਸਮਿਤੀ ਵਿੱਚ ਸਕੂਲ ਦੇ ਮੈਨੇਜਰ ਪ੍ਰਿੰਸੀਪਲ ਪ੍ਰੋ.ਡਾ.ਨੀਰੂ ਚੱਢਾ, ਅਰੁਣ ਅਗਰਵਾਲ, ਸ੍ਰੀ ਰਾਜੇਸ਼ ਕਵਾਤਰਾ, ਸ੍ਰੀ ਜਵਾਹਰ ਮਰਵਾਹਾ, ਸ੍ਰੀ ਨਰੇਸ਼ ਮਹਾਜਨ,ਸ੍ਰੀ ਕੁਲਦੀਪ ਮਹਾਜਨ, ਪ੍ਰੋ.ਓਮ ਪ੍ਰਕਾਸ਼,ਸ੍ਰੀ ਕੁਲਦੀਪ ਸ਼ਰਮਾ ਅਤੇ ਆਰਿਆ ਸਮਾਜ ਬਟਾਲਾ ਦ ਬਾਕੀ ਅਧਿਕਾਰੀ, ਸ੍ਰੀ ਧਰਮਪਾਲ, ਅਨਂੀਸ਼ ਅਗਰਵਾਲ, ਸੁਨੀਲ ਦੱਤ ਅਤੇ ਬਟਾਲਾ, ਕਾਦੀਆਂ , ਅੰਮ੍ਰਿਤਸਰ ਤੋਂ ਡੀ.ਏ.ਵੀ ਸੰਸਥਾਵਾਂ ਦੇ ਪ੍ਰਿੰਸੀਪਲ, ਅਧਿਆਪਕ ਦੇ ਵਿਦਿਆਰਥੀ ਹਾਜਰ ਸਨ। ਆਰੰਭ ਵਿੱਚ ਹਵਨ ਯੱਗ ਦਾ ਆਯੋਜਨ ਕੀਤਾ ਗਿਆ ਅਤੇ ਵੇਦ ਮੰਤਰਾਂ ਦੇ ਉਚਾਰਨ ਨਾਲ ਹਾਜਿਰ ਮੈਂਬਰਾਂ ਨੇ ਯੱਗ ਵਿੱਚ ਅਹੂਤੀ ਪਾ ਕੇ ਪ੍ਰਭੂ ਤੋਂ ਵਿਸ਼ਵ ਦੀ ਸਾਂਤੀ ਪ੍ਰਾਥਨਾ ਕੀਤੀ ਅਤੇ ਸਵਾਮੀ ਜੀ ਦੇ ਜੀਵਨ ਦਾ ਸਮਰਨ ਕੀਤਾ। ਭਜਨ ਪ੍ਰਤੀਯੋਗਿਤਾ ਵਿੱਚ ਡੀ.ਏ.ਵੀ ਸੈਨਟਰੀ ਸਕੂਲ ਦਾ ਕੁਨਾਲ ਪਹਿਲੇ, ਜੀਆ ਲਾਲ ਮਿੱਤਲ ਡੀ.ਏ ਵੀ ਗੁਰਦਾਸਪੁਰ ਦੂਸਰੇ ਅਤੇ ਡਾ.ਐਮ.ਆਰ ਐਸ ਭੱਲਾ ਸਕੂਲ ਾ ਮਾਵਿਸ , ਸਤਿਆਵਤੀ ਗੋਇਲ ਡੀ.ਏ.ਵੀ ਪ੍ਰਾਇਮਰੀ ਸਕੂਲ ਦੀ ਵਿਧੀ ਅਤੇ ਦਯਾਨੰਦ ਐਗਲੋ ਵ੍ਯੈਦਿਕ ਸਕੂਲ ਕਾਦੀਆਂ ਦੀ ਹਰਮਨ ਨੂੰ ਪ੍ਰੋਤਸ਼ਾਹਨਾ ਪੁਰਸਕਾਰ ਦਿੱਤਾ ਗਿਆ। ਭਾਸ਼ਣ ਮੁਕਾਬਲਿਆਂ ਵਿੱਚ ਡੀ.ਏ.ਵੀ ਸੈਨਟਰੀ ਸਕੂਲ ਤੇ ਅਨੀਰਧ ਅਤੇ ਡਾ.ਐਮ.ਆਰ.ਐਸ ਭੱਲਾ ਤੇ ਕਰੀਸੂਮਾ ਨੂੰ ਪਹਿਲਾ ਸਥਾਨ, ਆਰ.ਆਰ.ਬਾਵਾ. ਡੀ.ਏ.ਵੀ ਕਾਲਜ ਫਾਰ ਗਰਲਜ ਤੇ ਕੋਮਲਪ੍ਰੀਤ ਦੂਜਾ ’ਤੇ ਜੀਆ ਲਾਲ ਮਿੱਤਲ ਡੀ.ਏ.ਵੀ ਸਕੂਲ ਗੁਰਦਾਪੁਰ ਤੋਂ ਹਰਸੀਨ, ਆਗਿਆਵੰਤੀ ਮਰਵਾਹਾ ਤੋਂ ਹਿਮਾਨੀ ’ਤੇ ਸਤਿਆਵਤੀ ਗੋਇਲ, ਡੀ.ਏ.ਵੀ ਪ੍ਰਾਇਮਰੀ ਸਕੂਲ ਦੀ ਲੀਜਾ ਨੂੰ ਹੌਸਲਾ ਵਧਾਓ ਸਨਮਾਨ ਦਿੱਤਾ ਗਿਆ।

WRITTEN BY