Skip to content
Independent perspectives. Global stories.
BREAKING

ਸ਼੍ਰੀ ਚਮਕੌਰ ਸਾਹਿਬ ਵਿਖੇ ਧੂਮ-ਧਾਮ ਨਾਲ ਮਨਾਈ ਸ਼ਿਵਰਾਤਰੀ

Share this story

ਸ੍ਰੀ ਚਮਕੌਰ ਸਾਹਿਬ, 16 ਫਰਵਰੀ (ਅਮਰਜੀਤ ਸਿੰਘ ਕਲਸੀ)-ਸ਼ਿਵ ਮੰਦਰ ਡੇਰਾ ਬਾਬਾ ਜ਼ਾਲਮ ਗਿਰੀ ਜੀ ਸ਼੍ਰੀ ਚਮਕੌਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਵਰਾਤਰੀ ਦਾ ਤਿਓੁਹਾਰ ਬਹੁਤ ਹੀ ਧੂਮ-ਧਾਮ ਅਤੇ ਸ਼ਰਧਾ ਭਾਵਨਾਂ ਨਾਲ ਮਨਾਇਆ ਗਿਆ। ਇਸ ਮੌਕੇ ਮੰਦਿਰ ਨੂੰ ਬਹੁਤ ਹੀ ਸੁੰਦਰ ਰੂਪ ਵਿੱਚ ਸਜਾਇਆ ਗਿਆ ਅਤੇ ਅਤੁੱਟ ਭੰਡਾਰਾ ਵੀ ਵਰਤਾਇਆ ਗਿਆ। ਇੱਥੇ ਪਿਛਲੇ ਤਿੰਨ ਦਿਨਾਂ ਤੋਂ ਅਚਾਰੀਆ ਬ੍ਰਹਮਾਨੰਦ ਬਿਲਾਸਪੁਰ (ਹਿਮਾਚਲ ਪ੍ਰਦੇਸ਼) ਵਾਲਿਆਂ ਵਲੋਂ ਸ਼ਿਵਜੀ ਦੀ ਕਥਾ ਅਤੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਮਹਾਂ ਸ਼ਿਵਰਾਤਰੀ ਵਾਲੇ ਦਿਨ ਸਵੇਰੇ ਹਵਨ ਕਰਵਾਇਆ ਗਿਆ ਅਤੇ ਪੂਰਨ ਅਹੂਤੀ ਪਾਈ ਗਈ। ਮੰਦਰ ਦੇ ਮੁੱਖ ਸੇਵਾਦਾਰ ਬਾਬਾ ਸੁੱਖਦੇਵਾ ਨੰਦ ਗਿਰੀ ਨੇ ਸੰਗਤਾਂ ਅਤੇ ਮਹਿਲਾਂ ਕੀਰਤਨ ਮੰਡਲੀ ਦਾ ਧੰਨਵਾਦ ਕੀਤਾ। ਇਸ ਮੌਕੇ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਸਾਹਮਣੇ ਮੰਦਿਰ ਦੀ ਅਧੂਰੀ ਧਰਮਸ਼ਾਲਾ ਅਤੇ ਭਲਵਾਲ ਐੈਸ.ਡੀ.ਹਾਈ ਸਕੂਲ ਦੀ ਬਿਲਡਿੰਗ ਦੀਚੱਲ ਰਹੀ ਕਾਰਜ ਸੇਵਾ ਲਈ ਫੰਡ ਜਾਰੀ ਕਰਨ ਦੀ ਅਪੀਲ ਕੀਤੀ। ਕੈਬਨਿਟ ਮੰਤਰੀ ਸ:ਚੰਨੀ ਨੇ ਸਮੂਹ ਸੰਗਤਾਂ ਨੂੰ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿੰਦਿਆਂ ਮੰਦਿਰ ਦੀ ਧਰਮਸ਼ਾਲਾ ਲਈ 5 ਲੱਖ ਰੁਪਏ ਅਤੇ ਸਕੂਲ ਲਈ 10 ਲੱਖ ਰੁਪਏ ਦੇਣ ਦਾ ਭਰੋਸਾ ਜਤਾਇਆ। ਇਸ ਮੌਕੇ ਰਾਜਪੂਤ ਮਹਾਂ ਸਭਾ ਪੰਜਾਬ ਦੇ ਪ੍ਰਧਾਨ ਰਾਣਾ ਹਰਿੰਦਰ ਸਿੰਘ ਸੋਢੀ, ਭਾਜਪਾ ਦੇ ਮੰਡਲ ਪ੍ਰਧਾਨ ਰਾਕੇਸ਼ ਸਹਿਦੇਵ, ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਮਾਂਗਟ, ਕੌਂਸਲਰ ਕਿਰਪਾਲ ਸਿੰਘ ਗਿੱਲ ਤੇ ਲਾਭ ਸਿੰਘ, ਹਰਦੀਪ ਸਿੰਘ ਸੋਨੀ ਬਲਾਕ ਪ੍ਰਧਾਨ ਸਰਪੰਚ ਯੂਨੀਆਨ ਸ਼੍ਰੀ ਚਮਕੌਰ ਸਾਹਿਬ, ਸੰਜੀਵ ਗਰਗ, ਐਡਵੋਕੇਟ ਜੁਗਲ ਕਿਸ਼ੋਰ ਸ਼ਰਮਾਂ, ਜਿੰਮੀ ਗਰਗ, ਕ੍ਰਿਸ਼ਨ ਸਿੰਘ ਬਾਂਸਲ, ਸੁਭਾਸ਼ ਸ਼ਰਮਾਂ, ਸਕੂਲ ਦੇ ਪ੍ਰਿੰਸੀਪਲ ਅਮਰੀਕ ਸਿੰਘ, ਨੌਜਵਾਨ ਸਭਾ ਪੰਜਾਬ ਦੇ ਪ੍ਰਧਾਨ ਅਮਰਜੀਤ ਸਿੰਘ ਕਲਸੀ, ਪ੍ਰੈੱਸ ਕਲੱਬ ਦੇ ਪ੍ਰਧਾਨ ਰਾਮ ਲਾਲ ਲੱਖਾ ਜੀ, ਮਾਸਟਰ ਮੋਹਣ ਸਿੰਘ, ਪਵਨ ਕੌਸ਼ਲ ਜੀ, ਸ਼ਿਵ ਕੁਮਾਰ, ਸ: ਸੋਹਣ ਸਿੰਘ ਅਤੇ ਹੋਰ ਵੀ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

WRITTEN BY