Skip to content
Independent perspectives. Global stories.
BREAKING

ਐਕਸ਼ਨ ਕਮੇਟੀ ਦਾ ਧਰਨਾ ਦੂਸਰੇ ਦਿਨ ’ਚ ਦਾਖਲ

Share this story

ਧੂਰੀ, 14 ਫਰਵਰੀ (ਸੰਨੀ)-ਧੂਰੀ- ਬਰਨਾਲਾ ਮੁੱਖ ਮਾਰਗ ਦੇ ਨਵ ਨਿਰਮਾਣ ਦੀ ਮੰਗ ਨੂੰ ਲੈ ਕੇ ਲੋਕ ਸੰਘਰਸ਼ ਐਕਸ਼ਨ ਕਮੇਟੀ ਵੱਲੋ ਸ਼ੁਰੂ ਕੀਤਾ ਗਿਆ ਧਰਨਾ ਅੱਜ ਦੂਸਰੇ ਦਿਨ ਵਿੱਚ ਦਾਖਲ ਹੋ ਗਿਆ। ਇਸ ਮੌਕੇ ਬੁਲਾਰਿਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜੀ ਕਰਦਿਆਂ ਸਰਕਾਰ ਦੇ ਢਿੱਲੜ ਰਵੱਈਏ ਦੀ ਨਿੰਦਾ ਕਰਦਿਆਂ ਕਿਹਾ ਕਿ ਜਿੱਥੇ ਸਰਕਾਰ ਆਪਣੀ ਡਿਊਟੀ ਤੋ ਭੱਜ ਰਹੀ ਹੈ, ਉਥੇ ਪ੍ਰਸ਼ਾਸਨ ਢਿੱਲੜ ਰਵੱਈਏ ਕਾਰਨ ਲਗਾਤਾਰ ਲੋਕਾਂ ਨੂੰ ਖੱਜਲ ਖੁਆਰ ਕਰਦਾ ਆ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸ਼ਿਵਰਾਤਰੀ ਮੌਕੇ ਲੱਖਾਂ ਸਰਧਾਲੂਆਂ ਨੂੰ ਟੁੱਟੀ ਹੋਈ ਸੜਕ ਤੋ ਗੁਜਰਣਾ ਪਿਆ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ ਸੜਕ ਦੇ ਨਵ: ਨਿਰਮਾਣ ਕਰਵਾਏ ਜਾਣ ਤੱਕ ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ਜਰਨੈਲ ਸਿੰਘ ਜਹਾਂਗੀਰ, ਅਤਬਾਰ ਸਿੰਘ ਬਾਦਸ਼ਾਹਪੁਰ, ਕਿਰਪਾਲ ਸਿੰਘ ਪੁੰਨਾਂਵਾਲ, ਨਿਰਮਲ ਸਿੰਘ ਘਨੌਰ ਕਲਾਂ, ਮਹਿੰਦਰ ਸਿੰਘ ਸਲੇਮਪੁਰ, ਭਜਨ ਸਿੰਘ ਨੰਬਰਦਾਰ, ਡਾ. ਅਨਵਰ ਭਸੌੜ, ਮੇਜਰ ਸਿੰਘ ਪੁੰਨਾਂਵਾਲ, ਬੰਤ ਸਿੰਘ ਧੂਰੀ, ਕਰਨੈਲ ਸਿੰਘ ਬੁਗਰਾ, ਹਰਭਜਨ ਸਿੰਘ ਸ਼ੇਰਪੁਰ ਸੋਢੀਆਂ, ਜੱਗਾ ਸਿੰਘ ਪੁੰਨਾਂਵਾਲ ਆਦਿ ਵੀ ਹਾਜਰ ਸਨ।

WRITTEN BY