Skip to content
Independent perspectives. Global stories.
BREAKING

ਨੌਜਵਾਨਾਂ ਨੂੰ ਧਾਰਮਿਕ ਵਿਰਸੇ ਪ੍ਰਤੀ ਜਾਗਰੂਕ ਕਰਨ ਲਈ ਸਮਾਗਮ ਜ਼ਰੂਰੀ : ਅਰੋੜਾ

Share this story

ਭੀਖੀ, 14 ਫਰਵਰੀ (ਮਨਦੀਪ ਸਿੰਗਲਾ)-ਸਥਾਨਕ ਸ਼ਿਵ ਮੰਦਰ ਵਿਖੇ ਮਹਾਂਸ਼ਿਵਰਾਤਰੀ ਦੇ ਸਬੰਧ ਵਿੱਚ ਲਾਲਾ ਬਨਾਰਸੀ ਸਿੰਘ ਐਮਐਸਡੀ ਪਬਲਿਕ ਸਕੂਲ ਦੇ ਬੱਚਿਆਂ ਵੱਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕਰਨ ਲਈ ਇੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਮੁੱਖ ਮਹਿਮਾਨ ਵੱਜੋਂ ਪ੍ਰੇਮ ਅਰੋੜਾ ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਸ਼ਿਰਕਤ ਕੀਤੀ ਅਤੇ ਸਮਾਗਮ ਦੀ ਪ੍ਰਧਾਨਗੀ ਸ਼੍ਰੀ ਸਨਾਤਨ ਧਰਮ ਮਹਾਂਵੀਰ ਦਲ ਦੇ ਜਿਲਾ ਪ੍ਰਧਾਨ ਸ਼ੀਸਪਾਲ ਸਿੰਗਲਾ ਸਰਦੂਲਗੜ੍ਹ ਨੇ ਕੀਤੀ।ਵਿਸੇਸ਼ ਮਹਿਮਾਨ ਵੱਜੋਂ ਐਸਐਚਓ ਜੋਗਾ ਜਸਵੀਰ ਸਿੰਘ ਚਹਿਲ ਅਤੇ ਐਸਐਚਓ ਭੀਖੀ ਅੰਗਰੇਜ ਸਿੰਘ ਨੇ ਹਾਜਰੀ ਲਵਾਈ।ਇਸ ਮੌਕੇ ਪ੍ਰੇਮ ਅਰੋੜਾ ਨੇ ਕਿਹਾ ਕਿ ਸਾਨੂੰ ਧਾਰਮਿਕ ਸਮਾਗਮ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ ਤਾਂ ਕਿ ਆਪਣੇ ਧਰਮ ਅਤੇ ਵਿਰਸੇ ਪ੍ਰਤੀ ਨਵੀ ਪੀੜ੍ਹੀ ਜਾਗਰੂਕ ਹੋ ਸਕੇ।ਇਸ ਮੌਕੇ ਸਕੂਲੀ ਬੱਚਿਆ ਵੱਲੋਂ ਪੇਸ਼ ਪ੍ਰੋਗਰਾਮ ਦੀ ਸ਼ੁਰੂਆਤ ਬਮ-ਬਮ ਭੋਲੇ ਦੇ ਭਜਨ ਨਾਲ ਹੋਈ।ਇਸ ਤੋਂ ਬਾਦ ਦੀਪਕ ਐਂਡ ਪਾਰਟੀ ਵੱਲੋਂ ਪੇਸ਼ ਠਨੀ ਮੈਂ ਨੱਚਣਾ ਸ਼ਾਮ ਦੇ ਨਾਲੂ ਨੂੰ ਵੀ ਦਰਸ਼ਕਾਂ ਨੇ ਸਰਾਹਿਆ।ਸੁਮਨ ਐਂਡ ਪਾਰਟੀ ਨੇ ਸਾਂਈ ਬਾਬਾ ਦੇ ਭਜਨ ਤੇ ਨੱਚ ਕੇ ਹਾਜਰੀ ਲਵਾਈ।ਕੋਮਲ ਤੇ ਜਸਮੀਤ ਨੇ ਠਮੇਰੀ ਮਾਂ ਦਾ ਬਣਾਇਆ ਚੂਰਮਾੂ ਪੇਸ਼ ਕਰਕੇ ਵਾਹ ਵਾਹ ਖੱਟੀ।ਚਿਰਾਗ ਐਂਡ ਪਾਰਟੀ ਨੇ ਗਣਪਤੀ ਬੱਪਾ ਮੋਰੀਆ ਪੇਸ਼ ਕੀਤਾ।ਸਿਮਰਨ ਐਂਡ ਪਾਰਟੀ ਨੇ ਵੋ ਕ੍ਰਿਸ਼ਨਾ ਹੈ ਤੇ ਗਰੁੱਪ ਡਾਂਸ ਪੇਸ਼ ਕੀਤਾ।ਅਰਸ਼ਪ੍ਰੀਤ ਐਂਡ ਪਾਰਟੀ ਨੇ ਠਸ਼ੇਰ ਪੇ ਸਵਾਰ ਹੋ ਕੇ ਕਬ ਆਉਗੀ ਮਾਂੂ ਅਤੇ ਠਭੋਲੇ ਦੀ ਬਰਾਤ ਚੜੀ ਗੱਜ ਵੱਜ ਕੇੂ ਨੇ ਦਰਸ਼ਕਾਂ ਦੇ ਮਨਾਂ ਤੇ ਛਾਪ ਛੱਡੀ।ਅਭੀ ਐਂਡ ਪਾਰਟੀ ਵੱਲੋਂ ਪੇਸ਼ ਕੋਰੀਓਗ੍ਰਾਫੀ ਠਸੁਣ ਧੀਏ ਲਾਡਲੀਏੂ ਨੇ ਦਰਸ਼ਕਾਂ ਦੀਆਂ ਅੱਖਾ ਨਮ ਕਰ ਦਿੱਤੀਆ।ਮੋਹਿਤ ਐਂਡ ਪਾਰਟੀ ਨੇ ਦੇਸ਼ ਭਗਤੀ ਦਾ ਗੀਤ ਪੇਸ਼ ਕੀਤਾ।ਰਿਤਿਕ ਐਂਡ ਪਾਰਟੀ ਨੇ ਭਗਵਾਨ ਸ਼ੰਕਰ ਦਾ ਤਾਂਡਵ ਪੇਸ਼ ਕਰਕੇ ਖੂਬ ਤਾਲੀਆਂ ਵਟੋਰੀਆਂ।ਇਸ ਪ੍ਰੋਗਰਾਮ ਨੂੰ ਸਫਲ ਬਨਾਉਣ ਵਿੱਚ ਮੈਡਮ ਕਿਰਨ, ਮੈਡਮ ਰੇਨੂੰ ਅਰੋੜਾ ਅਤੇ ਪ੍ਰਿੰਸੀਪਲ ਸੋਨੀਆ ਚਹਿਲ ਦਾ ਵਿਸੇਸ਼ ਯੋਗਦਾਨ ਰਿਹਾ। ਇਸ ਮੌਕੇ ਪ੍ਰਧਾਨ ਰਜਿੰਦਰ ਰਾਜੀ, ਹਰਮੇਸ਼ ਮੇਸ਼ੀ, ਰਮੇਸ਼ ਧਲੇਵਾਂ, ਸੁਖਦੇਵ ਸਿੰਘ ਸੁੱਖਾ, ਵਿਵੇਕ ਜੈਨ ਬੱਬੂ, ਹਰੀਸ਼ ਫੋਜੀ, ਹਰਮੇਸ਼ ਸਿੰਘ ਮਿੱਤਲ, ਸੁਭਾਸ਼ ਮਹਿਤਾ, ਵਿਪਨ ਗੰਢੀ, ਬਾਦਲ ਸਿੰਘ, ਬਲਜਿੰਦਰ ਗੋਗੀ, ਮੋਹਿਤ ਜਿੰਦਲ, ਨਿਤਿਨ ਰਿੰਕਾ, ਭੀਮ ਸੈਨ ਅਸਪਾਲ, ਰਵਿੰਦਰ ਜਿੰਦਲ, ਮਹਿੰਦਰਪਾਲ ਮੌਜੀ, ਰਜਨੀਸ਼ ਹੈਪੀ, ਸੂਰਜ ਭਾਨ ਬਠਿੰਡਾ ਅਤੇ ਜੀਵਨ ਕੁਮਾਰ ਬੱਬੂ ਵੀ ਹਾਜਰ ਸਨ।

WRITTEN BY