ਬ੍ਰਿਸਬੇਨ, 14 ਫਰਵਰੀ (ਸਤਵਿੰਦਰ ਟੀਨੂੰ)-ਅਸਟ੍ਰੇਲੀਆ ਦੇ ਕੁਈਨਜਲੈਂਡ ਸੂਬੇ ਦੇ ਸ਼ਹਿਰ ਬ੍ਰਿਸਬੇਨ ਵਿਚ ਅਜ ਸ਼ਿਵ ਯੁਵਾ ਸ਼ਕਤੀ ਨੇ ਮਹਾ ਸ਼ਿਵਰਾਤਰੀ ਮੌਕੇ ਡੋਮੈਸਟਿਕ ਹਵਾਈ ਅਡੇ ਦੇ ਟੈਕਸੀ ਸੀ ਪੀ ਏ ਫੀਡਰ ਤੇ ਲੰਗਰ ਲਗਾਇਆ ਗਿਆ ।ਮੀਡੀਆ ਨਾਲ ਗਗਲਬਾਤ ਕਰਦਿਆਂ ਸਸੰਸਥਾ ਦੇ ਮੈਂਬਰ ਸ਼ੀ ਵਿਨੋਦ ਸ਼ਰਮਾ ਅਰਾਨਾ ਹਿਲ ਨੇ ਦਸਿਆ ਕਿ ਇੰਡਸਟਰੀ ਵਿਚ ਜ਼ਿਆਦਾਤਰ ਡਰਾਈਵਰ ਭਾਰਤੀ ਹੋਣ ਕਰਕੇ ਸ਼ਿਵ ਯੁਵਾ ਸ਼ਕਤੀ ਨੇ ਇਹ ਜਗ੍ਹਾ ਚੁਣੀ। ਉਹਨਾਂ ਅਗੇ ਕਿਹਾ ਕਿ ਇਹ ਲੰਗਰ ਮਨੁਖਤਾ ਦੀ ਭਲਾਈ ਅਤੇ ਸੁਖ ਸ਼ਾਂਤੀ ਲਈ ਲਗਾਇਆ ਗਿਆ ਹੈ ।ਇਸ ਸਮੇਂ ਉਹਨਾਂ ਦੇ ਨਾਲ ਹੋਰਨਾਂ ਤੋਂ ਇਲਾਵਾ ਵਿਨੋਦ ਕੁਮਾਰ, ਰੋਹਿਤ ਕਪਿਲ, ਸਤਿੰਦਰ ਸ਼ੁਕਲਾ, ਰਮਨ ਜ਼ੋਸ਼ੀ, ਸੰਜੀਵ ਸ਼ਰਮਾ, ਅਸ਼ੀਸ਼ ਭਾਰਗਵ, ਜਸਵਿੰਦਰ ਰਾਣੀਪੁਰ ਸਟੇਜ ਸੰਚਾਲਕ, ਰਿਸ਼ੀ ਖੁਲਰ, ਨੈਸ਼ ਦੋਸਾਂਝ, ਗਾਇਤਰੀ ਦੇਵੀ, ਸ਼ਾਂਤੀ ਸਮਰਿਧੀ, ਆਦਿ ਹਾਜ਼ਰ ਸਨ ।
ਸ਼ਿਵ ਯੁਵਾ ਸ਼ਕਤੀ ਨੇ ਮਹਾਸ਼ਿਵਰਾਤਰੀ ਮੌਕੇ ਲਗਾਇਆ ਲੰਗਰ



