Skip to content
Independent perspectives. Global stories.
BREAKING

ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੀ ਬੈਠਕ

Share this story

ਸਮਾਣਾ, 12 ਫਰਵਰੀ (ਪ੍ਰੇਮ ਵਧਵਾ, ਸੰਦੀਪ ਜਿੰਦਲ, ਰਿਸ਼ਵ ਮਿੱਤਲ)- ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੀ ਬਲਾਕ ਸਮਾਣਾ ਦੀ ਬਹੁਤ ਅਹਿਮ ਮੀਟਿੰਗ ਬਲਾਕ ਪ੍ਰਧਾਨ ਟੇਕ ਸਿੰਘ ਅਸਰਪੁਰ ਦੀ ਪ੍ਰਧਾਨਗੀ ਹੇਠ ਹੋਈ ਇਸ ਵਿੱਚ ਸੁਚਾ ਸਿੰਘ ਡਕੌਂਦਾ ਜ਼ਿਲ੍ਹਾ ਜਰਨਲ ਸਕੱਤਰ, ਹਰਭਜਨ ਸਿੰਘ ਬੁੱਟਰ ਜ਼ਿਲ੍ਹਾਂ ਮੀਤ ਪ੍ਰਧਾਨ ਅਤੇ ਸੁਖਵਿੰਦਰ ਸਿੰਘ ਤੁੱਲੇਵਾਲ ਪ੍ਰਧਾਨ ਸਨੌਰ ਬਲਾਕ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਮੀਟਿੰਗ ਵਿਚ ਕਿਸਾਨ ਦੀਆਂ ਅਹਿਮ ਮੰਗਾਂ ਬਾਰੇ ਵਿਚਾਰ ਕੀਤੀ ਗਈ ਨਾਲ ਹੀ 7-2-2018 ਨੂੰ ਸੱਤ ਨਿਸ਼ਾਨ ਜਥੇਬੰਦੀਆਂ ਵੱਲੋ ਆਪਣੀਆਂ ਮੰਗਾਂ ਲਈ 12:00 ਤੋ 2:00 ਵਜੇ ਤੱਕ 2 ਘੰਟੇ ਦੇ ਜਾਮ ਦੀ ਸਫਲਤਾ ਲਈ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ ਇਸ ਧਰਨੇ ਉਪਰੰਤ ਪੂਰੇ ਪੰਜਾਬ ਵਿੱਚ ਕਿਸਾਨਾਂ ਖਿਲਾਫ ਦਰਜ ਕੀਤੇ ਕੇਸਾਂ ਦੀ ਨਿਖੇਧੀ ਕੀਤੀ ਗਈ ਇਹਨਾਂ ਕੇਸਾਂ ਖਿਲਾਫ ਅਤੇ ਨਾਲ ਹੀ ਸਰਕਾਰ ਵੱਲੋਂ ਬਣਾਏ ਜਾ ਰਹੇ ਕਾਲੇ ਕਾਨੂੰਨਾਂ ਖਿਲਾਫ ਮਿਤੀ 16-2-2018 ਨੂੰ ਬਰਨਾਲੇ ਵਿਖੇ 61 ਜਮਹੂਰੀ ਜਥੇਬੰਦੀਆਂ ਵੱਲੋਂ ਕਾਲੇ ਕਾਨੂੰਨਾਂ ਵਿਰੱਧ ਸਾਂਝੇ ਮੋਰਚੇ ਦੇ ਰੂਪ ਵਿੱਚ ਕੀਤੀ ਜਾ ਰਹੀ ਮਹਾ ਰੋਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ ਸੁੱਚਾ ਸਿੰਘ ਡਕੌਂਦਾ ਦੇ ਦੱਸਣ ਅਨੁਸਾਰ ਬਲਾਕ ਸਮਾਣਾ ਤੋਂ ਇਲਾਵਾ ਬਾਕੀ ਸਾਰੇ ਬਲਾਕਾਂ ਵਿਚੋਂ ਵੀ ਵੱਡੀ ਗਿਣਤੀ ਵਿੱਚ ਕਿਸਾਨ ਬਰਨਾਲੇ ਵਿਖੇ ਕਾਲੇ ਕਾਨੂੰਨਾਂ ਵਿਰੁੱਧ ਹੋ ਰਹੀ ਰੈਲੀ ਵਿੱਚ ਜੋਸ਼ ਖਰੋਸ਼ ਨਾਲ ਪਹੁੰਚਣਗੇ

WRITTEN BY