ਬੁਢਲਾਡਾ, 12 ਫਰਵਰੀ (ਬਲਵਿੰਦਰ ਜਿੰਦਲ)- ਨਗਰ ਕੌਸਲ ਬੁਢਲਾਡਾ ਦੇ ਵਾਰਡ ਨੰਬਰ 2 ਦੀ ਜਿਮਨੀ ਚੋਣ ਲਈ ਨਿਰਧਾਰਤ ਰਿਟਰਨਿੰਗ ਅਫਸਰ ਕਮ ਤਹਿਸੀਲਦਾਰ ਬੁਢਲਾਡਾ ਸੁਰਿੰਦਰ ਸਿੰਘ ਦੀ ਅਦਾਲਤ ’ਚ ਨਮਜਦਗੀਆਂ ਦਾਖਲ ਕਰਨ ਦੇ ਜਾਰੀ ਅਮਲ ਤਹਿਤ ਕਾਂਗਰਸੀ ਉਮੀਦਵਾਰ ਤੀਰਥ ਸਿੰਘ ਸਵੀਟੀ ਨੇ ਕਾਂਗਰਸ ਦੇ ਜਿਲ੍ਹਾਂ ਪ੍ਰਧਾਨ ਬਿਕਰਮ ਸਿੰਘ ਮੋਫਰ ਦੀ ਮੌਜੂਦਗੀ ਚ ਆਪਣੇ ਸੈਕੜੈ ਸਮਰਥਕਾਂ ਨਾਲ ਆਪਣੀਆਂ ਨਾਮਜਦਗੀਆਂ ਦਾਖਲ ਕਰਨਪੁੱਜੇ ਜੋ ਕਿ ਨਾਇਬ ਤਹਿਸੀਲਦਾਰ ਪ੍ਰਵੀਨ ਕੁਮਾਰ ਸੱਚਰ ਨੇ ਪ੍ਰਾਪਤ ਕੀਤੀਆ। ਇਸ ਮੌਕੇ ਖੇਮ ਸਿੰਘ ਜਟਾਣਾਂ, ਸੱਤਪਾਲ ਮੂਲੇਵਾਲਾ, ਹਰਬੰਸ ਖਿਪਲ, ਵਾਰਡ ਵਾਸੀ ਜਰਨੈਲ ਸਿੰਘ ਨੰਬਰਦਾਰ, ਰਾਜੂ ਨੰਬਰਦਾਰ, ਜੱਗਾ ਸਿੰਘ, ਸ਼ੰਮੀੇ ਖੀਵੇ ਵਾਲੇ, ਗੁਰਜੰਟ ਜੰਟੀ, ਜਗਤਾਰ ਸਿੰਘ ਨੰਬਰਦਾਰ, ਮੁਹੱਬਤਪਾਲ ਸਿੰਘ, ਦਰਬਾਰਾ ਸਿੰਘ, ਜਾਤੀ ਪ੍ਰਧਾਨ, ਮਨਪ੍ਰੀਤ ਸਿੰਘ, ਚਰਨੀ ਸਿੰਘ, ਪ੍ਰੀਤ ਟੇਲਰ, ਗੋਬਿੰਦ ਸ਼ਰਮਾ, ਅਮਰਜੀਤ ਸਿੰਘ ਆਦਿ ਮੌਜੂਦ ਸਨ।
ਨਗਰ ਕੌਂਸਲ ਬੁਢਲਾਡਾ ਦੇ ਵਾਰਡ 2 ਦੀ ਜਿਮਨੀ ਚੋਣ ਲਈ ਨਾਮਜ਼ਦਗੀਆਂ



