Skip to content
Independent perspectives. Global stories.
BREAKING

ਉਸਾਰੀ ਕਿਰਤੀਆਂ ਦੀ ਆਨਲਾਈਨ ਰਜਿਸਟਰੇਸ਼ਨ ਸਬੰਧੀ ਕੈਂਪ ਲਗਾਇਆ

Share this story

ਅਮਲੋਹ, 24 ਜਨਵਰੀ, (ਰਣਜੀਤ ਸਿੰਘ ਘੁੰਮਣ)- ਐਸ ਡੀ ਐਮ ਅਮਲੋਹ ਜਸਪ੍ਰੀਤ ਸਿੰਘ ਆਈ. ਏ.ਐਸ ਸਬ ਡਵੀਜਨ ਮੈਜਿਸਟ੍ਰੇਟ ਅਮਲੋਹ ਦੇ ਨਿਰਦੇਸ਼ਾ ਅਨੁਸਾਰ ਕਿਰਤ ਅਤੇ ਸੁਲਾਹ ਅਫਸਰ ਸਵਰਨ ਸਿੰਘ ਦੀ ਅਗਵਾਈ ਵਿੱਚ ਕਿਰਤ ਵਿਭਾਗ (ਪੰਜਾਬ ਕੰਸਟਰਕਸ਼ਨ ਬੋਰਡ) ਵੱਲੋਂ ਉਸਾਰੀ ਕਿਰਤੀਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਕਰਨ ਲਈ ਕੈਪ ਸੇਵਾ ਕੇਦਰ ਗਊਸ਼ਾਲਾ ਖਨਿਆਣ ਰੋਡ ਅਮਲੋਹ ਅਤੇ ਗਰੀਨ ਪਾਰਕ ਮੰਡੀਗੋਬਿੰਦਗੜ ਵਿਖੇ ਲਗਾਇਆ ਗਿਆ। ਕੈਂਪ ਦੌਰਾਨ ਮਜਦੂਰਾ ਨੂੰ ਸੰਬੋਧਨ ਕਰਦੇ ਐਸਡੀਐਮ ਅਮਲੋਹ ਜਸਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਕਿਰਤ ਵਿਭਾਗ ਵੱਲੋ ਉਸਾਰੀ ਕੰਮਾ ਵਿੱਚ ਲੱਗੇ ਕਿਰਤੀ ਕਾਮੇਂ ਮਜਦੂਰਾ ਦੇ ਵੇਲਫੈਅਰ ਲਈ ਕਈ ਫਾਇਦੇ ਵਾਲੀਆ ਸਕੀਮਾ ਚਲਾਈਆ ਜਾ ਰਹੀਆ ਹਨ। ਜਿਨ੍ਹਾਂ ਦਾ ਉਚਿਤ ਲਾਭ ਪ੍ਰਾਪਤ ਕਰਨ ਲਈ ਕਾਮਿਆ ਦਾ ਰਜਿਸਟ੍ਰੇਸ਼ਨ ਬਹੁਤ ਜਰੂਰੀ ਹੈ। ਇਸ ਮੌਕੇ ਲੇਵਰ ਇੰਸਪੈਕਟਰ ਰਾਮ ਸਿੰਘ ਰਾਣਾ ਅਤੇ ਪਵਨੀਤ ਕੋਰ ਨੇ ਵਿਭਾਗ ਵੱਲੋਂ ਚਲਾਈਆ ਜਾ ਰਹੀਆ ਸਕੀਮਾ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਮਜਦੂਰਾਂ ਦੀ ਲੜਕੀ ਦੇ ਵਿਆਹ ਲਈ ਸ਼ਗੁਨ ਸਕੀਮ, ਬੱਚਿਆ ਲਈ ਵਜੀਫਾ, ਫਰੀ ਯਾਤਰਾ, ਐਨਕ, ਦੰਦ, ਕੰਨਾ ਵਾਲੀ ਮਸ਼ੀਨ ਲਈ ਵਿੱਤੀ ਸਹਾਇਤਾ, ਅਪੰਗਤਾ ਜਾਂ ਮੌਤ ਦੀ ਸੂਰਤ ਵਿੱਚ ਬੀਮਾ ਰਾਸ਼ੀ, ਖਤਰਨਾਕ ਬਿਮਾਰੀਆ ਦੇ ਇਲਾਜ਼ ਲਈ ਵਿੱਤੀ ਸਹਇਤਾ ਅਦਿ ਸਹੁਲਤਾ ਮੁਹਈਆ ਕਰਵਾਈਆ ਜਾਂਦੀਆ ਹਨ। ਕੈਂਪ ਦੋਰਾਨ 109 ਉਸਾਰੀ ਕਿਰਤੀਆ ਦੀ ਰਜਿਸਟਰੇਸ਼ਨ ਕੀਤੀ ਗਈ। ਇਸ ਮੌਕੇ ਹੋਰਨਾ ਤੋਂ ਇਲਾਵਾ ਮੈਡਮ ਤਰਵਿੰਦਰ ਕੌਰ, ਮੈਡਮ ਸੁਨੀਤਾ, ਹਰਵਿੰਦਰ ਸਿੰਘ, ਅੰਮ੍ਰਿਤ ਸਿੰਘ, ਬਲਵੀਰ ਸਿੰਘ, ਗੁਰਦੀਪ ਸਿਘ, ਸੰਜੀਵ ਕੁਮਾਰ ਹਾਜ਼ਰ ਸਨ।

WRITTEN BY