Skip to content
Independent perspectives. Global stories.
BREAKING

ਸੜਸ ਹਾਦਸੇ ’ਚ ਮਿਲਟਰੀ ਦੀ ਗੱਡੀ, ਟਰੈਕਟਰ-ਟਰਾਲੀ ਪਲਟੇ, ਤਿੰਨ ਜ਼ਖਮੀ

Share this story

ਜਲਾਲਾਬਾਦ, 24 ਜਨਵਰੀ (ਸੰਦੀਪ ਮਹੰਤ)- ਐਫ.ਐਫ. ਰੋਡ ਤੇ ਮੰਡੀ ਘੁਬਾਇਆ ਨਜਦੀਕ ਅੱਜ ਸਵੇਰੇ ਸੜਕ ਹਾਦਸੇ ਟਰੈਕਟਰ-ਟਰਾਲੀ ਅਤੇ ਮਿਲਟਰੀ ਦੀ ਗੱਡੀ ਪਲਟ ਗਈ ਜਦਕਿ ਕਾਰ ਜਿਆਦਾ ਨੁਕਸਾਨ ਹੋਣੋਂ ਬਚ ਗਈ। ਇਸ ਘਟਨਾ ਵਿੱਚ ਤਿੰਨ ਲੋਕ ਜਖਮੀ ਹੋ ਗਏ। ਜਿੰਨ੍ਹਾਂ ਵਿੱਚ ਟਰੈਕਟਰ ਚਾਲਕ ਮੇਜਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਘੁਬਾਇਆ ਅਤੇ ਮਿਲਟਰੀ ਕਰਮਚਾਰੀ ਦਿਵਾਕਰ ਅਕਸ਼ੇ ਅਤੇ ਐਸ.ਕੇ. ਮਕਰਾਨਾ ਸ਼ਾਮਿਲ ਸਨ। ਜਾਨਕਾਰੀ ਅਨੁਸਾਰ ਅੱਜ ਸਵੇਰੇ ਕਰੀਬ 10.15 ਵਜੇ ਸੋਨਾਲਿਕਾ ਟਰੈਕਟਰ ਤੇ ਸਵਾਰ ਮੇਜਰ ਸਿੰਘ ਜਲਾਲਾਬਾਦ ਵੱਲ ਨੂੰ ਜਾ ਰਿਹਾ ਸੀ। ਇਸੇ ਦੌਰਾਨ ਮਿਲਟਰੀ ਦੀ ਐਂਬੋਲੈਂਸ ਗੱਡੀ ਨੇ ਕ੍ਰਾਸ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਸੇ ਦੌਰਾਨ ਪਿੱਛੇ ਇੱਕ ਹੋਰ ਕਾਰ ਪੀਬੀ-29ਐਕਸ-6263 ਨੇ ਵੀ ਅੱਗੇ ਕੱਢਣ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਵਿੱਚ ਵਾਹਨਾਂ ਦੀ ਸਾਇਡ ਲੱਗ ਗਈ ਅਤੇ ਕਾਰ ਦਾ ਟਾਇਰ ਫਟ ਗਿਆ। ਟਾਇਰ ਫਟਣ ਨਾਲ ਵਾਹਨਾਂ ਦੀ ਸਾਈਡ ਲਗ ਗਈ ਅਤੇ ਮਿਲਟਰੀ ਦੀ ਐਂਬੋਲੈਂਸ ਗੱਡੀ ਅਤੇ ਟਰੈਕਟਰ ਟਰਾਲੀ ਪਲਟ ਗਏ। ਹਾਲਾਂਕਿ ਇਸ ਘਟਨਾ ਵਿੱਚ ਤਿਨ ਲੋਕ ਜਖਮੀ ਹੋ ਗਏ ਅਤੇ ਪਰ ਕਾਰ ਚਾਲਕ ਕਿਸੇ ਤਰ੍ਹਾਂ ਬਚ ਗਿਆ। ਉਧਰ ਜਖਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

WRITTEN BY