Skip to content
Independent perspectives. Global stories.
BREAKING

ਸਰਕਾਰ ਵੱਲੋਂ ਚਲਾਈਆਂ ਭਲਾਈ ਸਕੀਮਾਂ ਬਿਨ੍ਹਾਂ ਵਿਤਕਰਾ ਸਭ ਤੱਕ ਪਹੁੰਚਣਗੀਆਂ : ਧੀਮਾਨ

Share this story

ਅਮਰਗੜ੍ਹ – ਪੰਜਾਬ ਸਰਕਾਰ ਵੱਲੋਂ ਚਲਾਈਆਂ ਗਈਆਂ ਸਾਰੀਆਂ ਲੋਕ ਭਲਾਈ ਸਕੀਮਾਂ ਬਿਨ੍ਹਾਂ ਕਿਸੇ ਵਿਤਕਰੇ ਦੇ ਸਭਨਾਂ ਤੱਕ ਪਹੁੰਚਣਗੀਆਂ ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਹਲਕਾ ਅਮਰਗੜ੍ਹ ਦੇ ਵਧਾਇਕ ਸੁਰਜੀਤ ਸਿੰਘ ਧੀਮਾਨ ਵੱਲੋਂ ਅਮਰਗੜ੍ਹ ਵਿਖੇ ਬੁਢਾਪਾ, ਵਿਧਵਾ ਅਤੇ ਅੰਗਹੀਣ ਵਿਅਕਤੀਆਂ ਲਈ ਚਲਾਈਆਂ ਸਕੀਮਾਂ ਤਹਿਤ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਲਾਭਪਾਤਰੀਆਂ ਨੂੰ ਲੱਗੀਆਂ ਨਵੀਆਂ ਪੈਂਨਸ਼ਨਾਂ ਦੇ ਕਾਰਡਾਂ ਦੀ ਵੰਡ ਕਰਦਿਆਂ ਕੀਤਾ।ਪੱਤਰਕਾਰਾਂ ਵੱਲੋਂ ਅਮਰਗੜ੍ਹ ’ਚ ਟਰੈਫਿਕ ਦੀ ਸਮੱਸਿਆ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਉਹਨਾਂ ਕਿਹਾ ਇਹ ਮਾਮਲਾ ਸਾਡੇ ਧਿਆਨ ਵਿੱਚ ਹੈ,ਇਸ ਦਾ ਖਾਕਾ ਤਿਆਰ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ।ਇਸ ਮੌਕੇ ਭੁਪਿੰਦਰ ਸਿੰਘ ਲਾਂਗੜੀਆਂ ਬਲਾਕ ਪ੍ਰਧਾਨ ਅਮਰਗੜ੍ਹ, ਸਵਰਨਜੀਤ ਸਿੰਘ ਐਮ.ਡੀ. ਦਸਮੇਸ਼ ਮਕੈਨੀਕਲ, ਸਰਬਜੀਤ ਸਿੰਘ ਗੋਗੀ ਸਾਬਕਾ ਸਰਪੰਚ,ਪਲਵਿੰਦਰ ਸਿੰਘ ਚੰਨਾਂ ਪ੍ਰਧਾਨ ਟਰੱਕ ਯੂਨੀਅਨ,ਰਾਹੁਲ ਸਿੰਗਲਾ ਸਹਿਰੀ ਪ੍ਰਧਾਨ, ਚੇਤੰਨ ਸਿੰਘ ਚੌਂਦਾ, ਪ੍ਰਧਾਨ ਮਹਿੰਦਰ ਸਿੰਘ, ਯੂਥ ਆਗੂ ਗੁਰਵੀਰ ਸਿੰਘ, ਪੰਚ ਅਰਵਿੰਦਰ ਸਿੰਘ ਰਾਏਪੁਰ, ਪੰਚ ਪਵਿੱਤਰ ਸਿੰਘ ਰਾਏਪੁਰ, ਪੰਚ ਚੰਦ ਸਿੰਘ, ਅਮਰਦੀਪ ਸਿੰਘ,ਗੁਰਪ੍ਰੀਤ ਸਿੰਘ, ਗੁਰਜੰਟ ਸਿੰਘ, ਸ਼ਰਧਾ ਰਾਮ ਅਤੇ ਪ੍ਰਿੰਸ ਜੋਸ਼ੀ ਆਦਿ ਹਾਜਰ ਸਨ।

WRITTEN BY