Skip to content
Independent perspectives. Global stories.
BREAKING

ਦੁਕਾਨ ਨੂੰ ਲੱਗੀ ਅੱਗ, ਹਜ਼ਾਰਾਂ ਦਾ ਨੁਕਸਾਨ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਹੋਇਆ ਹਾਦਸਾ

Share this story

ਸ੍ਰੀ ਅਨੰਦਪੁਰ ਸਾਹਿਬ, 21 ਜਨਵਰੀ (ਦਵਿੰਦਰਪਾਲ ਸਿੰਘ, ਅੰਕੁਸ਼)-ਕੱਲ ਬੀਤੀ ਰਾਤ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਗੰਗੂਵਾਲ ਮੋੜ ਬੱਸ ਸਟੈਡ ਨੇੜੇ (ਜੋਗਾ ਸਿੰਘ ਦੇ ਆਰੇ) ਦੇ ਨਾਲ ਸੋਮ ਨਾਥ ਕਰਿਆਨਾ ਸਟੋਰ ਨੂੰ ਅੱਗ ਲੱਗ ਗਈ ਜਿਸ ਕਾਰਨ ਕਰੀਬ 70-80 ਹਜਾਰ ਰੁਪਏ ਦਾ ਨੁਕਸਾਨ ਹੋਇਆ। ਇਸ ਸਬੰਧੀ ਦੁਕਾਨ ਮਾਲਕ ਸੋਮ ਨਾਥ ਦੇ ਪੁੱਤਰ ਸਤਪਾਲ ਤੇ ਮੱਖਣ ਲਾਲ ਨੇ ਦੱਸਿਆ ਕਿ ਰਾਤ ਕਰੀਬ ਅੱਠ ਵਜੇ ਆਮ ਦੀ ਤਰ੍ਹਾ ਦੁਕਾਨ ਬੰਦ ਕੀਤੀ ਤੇ ਦੁਕਾਨ ਦੇ ਨਾਲ ਹੀ ਘਰ ਹੋਣ ਕਾਰਨ ੳਹਨਾ ਦੱਸਿਆ ਕਿ ਰਾਤ 10:45 ਦੇ ਕਰੀਬ ਬਿਜਲੀ ਗਈ ਤੇ ਕੁਝ ਸਮੇ ਬਾਅਦ ਆਈ ਉਸ ਸਮੇ ਇਹ ਘਟਨਾ ਵਾਪਰਨ ਦੇ ਅਸਾਰ ਲੱਗਦੇ ਹਨ। ਉਹਨਾ ਇਹ ਵੀ ਦੱਸਿਆ ਕਿ ਸਾਨੂੰ ਤਾਂ ਅੱਗ ਸਬੰਧੀ ਸਵੇਰੇ ਪੰਜ ਵਜੇ ਦੁਕਾਨ ਵਿੱਚੋ ਧੂਆਂ ਨਿਕਲਣ ਕਾਰਨ ਪਤਾ ਲੱਗਿਆ ਜਦੋ ਅਸੀ ਦੁਕਾਨ ਦਾ ਸ਼ਟਰ ਚੁੱਕਿਆ ਉਦੋ ਤੱਕ ਸਾਰਾ ਸਮਾਨ ਜੱਲ ਦੇ ਸਵਾਹ ਹੋ ਚੁੱਕਾ ਸੀ । ਸੋਮਨਾਥ ਤੇ ਉਸਦੇ ਪਰਿਵਾਰ ਦਾ ਕਹਿਣਾ ਹੈ ਕਿ ਅਸੀ ਗਰੀਬੀ ਦੇ ਦੋਰ ਵਿੱਚ ਗੁਜਰ ਰਹੇ ਹਾਂ ਸਾਡੇ ਆਮਦਨ ਦਾ ਸਾਧਨ ਵੀ ਜਾਂਦਾ ਲੱਗਾ ਉਹਨਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਸਰਕਾਰ ਵਲੋ ਮੁਆਵਜੇ ਦੇ ਰੂਪ ਵਿੱਚ ਮਦਦ ਮਿਲ ਸਕਦੀ ਹੈ ਤੇ ਸਾਨੂੰ ਦਿੱਤੀ ਜਾਵੇ।

WRITTEN BY