Skip to content
Independent perspectives. Global stories.
BREAKING

ਪੁਨਰਜੋਤੀ ਆਈ ਹਸਪਤਾਲ ਸੁਸਾਇਟੀ ਵੱਲੋਂ ਕੈਂਪ ’ਚ 361 ਮਰੀਜ਼ਾਂ ਦਾ ਚੈਕਅੱਪ

Share this story

ਰਾਮਪੁਰਾ, ਫੂਲ 21 ਜਨਵਰੀ (ਮਨਦੀਪ ਢੀਂਗਰਾ, ਲੱਖਾ ਹਰੀ)-ਮੱਧਵਰਗੀ ਪਰਿਵਾਰ ਅਤੇ ਖਾਸਕਰ ਗਰੀਬ ਲੋਕਾਂ ਲਈ ਮਸੀਹਾ ਬਣੀ ਸਥਾਨਕ ਪੁਨਰਜੋਤੀ ਆਈ ਹਸਪਤਾਲ ਸੁਸਾਇਟੀ ਵੱਲੋਂ 19ਵਾਂ ਅੱਖਾਂ ਦਾ ਕੈਪ ਅਤੇ ਚਮੜੀ ਦੇ ਰੋਗਾਂ ਦਾ ਕੈਂਪ ਲਗਾਇਆ ਗਿਆ।ਅੱਖਾਂ ਦੇ ਕੈਂਪ ਵਿਚ ਸ਼ੰਕਰਾ ਆਈ ਹਸਪਤਾਲ ਅਤੇ ਸੰਤ ਤ੍ਰਿਵੈਣੀ ਗਿਰੀ ਆਸ਼ਰਮ ਦੇ ਮੁਖੀ ਸੰਤ ਰਾਮ ਨਰਾਇਣ ਗਿਰੀ ਜੀ ਦੀ ਟੀਮ ਨੇ ਸ਼ਿਰਕਤ ਕੀਤੀ।ਕੈਂਪ ਦੇ ਮੁੱਖ ਮਹਿਮਾਨ ਰਾਜਿੰਦਰ ਜਿੰਦਲ ਸਟੈਲਕੋ ਸਨ।ਇਸ ਕੈਪ ਦੇ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਸ਼ਸੀ ਸਿੰਗਲਾ ਨੇ ਕੀਤੀ ਅਤੇ ਕੈਪ ਦੇ ਡਾਇਰੈਕਟਰ ਸੀਨੀਅਰ ਕਾਂਗਰਸੀ ਆਗੂ ਰਾਕੇਸ਼ ਸਹਾਰਾ ਸਨ।ਸੁਸਾਇਟੀ ਦੇ ਪ੍ਰਧਾਨ ਰਾਕੇਸ਼ ਤਾਇਲ ਨੇ ਦੱਸਿਆ ਕਿ ਕੈਪ ਵਿੱਚ ਤਿੰਨ ਸੌ ਤੇਰਾਂ ਮਰੀਜਾ ਦੀਆਂ ਅੱਖਾਂ ਦਾ ਚੈਕਅੱਪ ਕੀਤਾ ਅਤੇ 75 ਮਰੀਜਾ ਦੇ ਲੈਜ ਪਾਏ ਜਾਣਗੇ ਅਤੇ 48 ਮਰੀਜ ਚਮੜੀ ਦੇ ਰੋਗਾਂ ਦੇ ਮਰੀਜਾਂ ਦਾ ਚੈਕਅੱਪ ਕੀਤਾ ਗਿਆ। ਰਾਜਿੰਦਰ ਜਿੰਦਲ ਸਟੈਲਕੋ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੇਤਰਦਾਨ ਮੁਹਿੰਮ ਨਾਲ ਵੱਡੇ ਪੱਧਰ ਤੇ ਜੁੜ ਕੇ ਇਸ ਮਹਾਨ ਕਾਰਜ ਵਿਚ ਹਿੱਸਾ ਲਿਆ ਜਾਵੇ ਤਾਂ ਜੋ ਹਨੇਰੀਆਂ ਜਿੰਦਗੀਆਂ ਨੂੰ ਰੁਸ਼ਨਾਇਆ ਜਾ ਸਕੇ।ਇਸ ਮੌਕੇ ਸ਼ੇਰਜੰਗ ਬੌਬੀ, ਦਵਿੰਦਰ ਕੁਮਾਰ, ਮਿਲਵਰਤਨ ਭੰਡਾਰੀ, ਮੋਹਿਤ ਬਾਂਸਲ, ਅਸ਼ਵਨੀ ਗੋਇਲ, ਵਿਸ਼ੂ ਬਾਂਸਲ, ਰਾਜੀਵ ਗੋਇਲ, ਗਗਨ ਬਾਂਸਲ, ਪਵਨ ਬਾਂਸਲ, ਆਦਿ ਹਾਜਰ ਸਨ।

WRITTEN BY