Skip to content
Independent perspectives. Global stories.
BREAKING

ਮੋਹਾਲੀ ’ਚ ਆਨਲਾਇਨ ਰਜਿਸਟਰੀ ਦਾ ਤਜ਼ੁਰਬਾ ਸਫਲ : ਵਿਤੀ ਕਮਿਸ਼ਨਰ ਮਾਲ

Share this story

ਮੋਹਾਲੀ – ਐਸ.ਏ.ਐਸ ਨਗਰ ਵਿਚ 8 ਜਨਵਰੀ ਨੂੰ ਸ਼ੁਰੂ ਹ੍ਯੋਈ ਆਨ-ਲਾਈਨ ਰਜਿਸਟ੍ਰੇਸ਼ਨ ਦੀ ਨਵੀਂ ਪ੍ਰਣਾਲੀ ਦਾ ਜਾਇਜ਼ਾ ਲੈਣ ਪਿਛੋਂ ਵਧੀਕ ਮੁਖ ਸਕਤਰ –ਕਮ-ਵਿਤੀ ਕਮਿਸ਼ਨਰ ਮਾਲ ਵਿਭਾਗ,ਪੰਜਾਬ ,ਸ੍ਰੀਮਤੀ ਵਿੰਨੀ ਮਹਾਜਨ ਨੇ ਦਾਅਵਾ ਕੀਤਾ ਕਿ ਰਿਪੋਰਟ ਬੜੀ ਸਕਾਰਾਤਮਕ ਅਤੇ ਆਸ਼ਾਵਾਦੀ ਹੈ, ਐਸ.ਏ.ਐਸ ਨਗਰ ਪਰਖ ਦੀ ਕਸਵਟੀ ‘ਤੇ ਬਿਲਕੁਲ ਖ਼ਰਾ ਉਤਰਿਆ ਹੈ ਅਤੇ ਹੁਣ ਸੂਬਾ ਪੱਧਰ ‘ਤੇ ਇਸ ਪ੍ਰਣਾਲੀ ਦੀ ਸ਼ੁਰੂਆਤ ਲਈ ਰਾਹ ਪਧਰਾ ਹੋ ਗਿਆ ਹੈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀਮਤੀ ਮਹਾਜਨ ਨੇ ਦਸਿਆ ਕਿ ਇਸ ਨਵੀਂ ਪ੍ਰਣਾਲੀ ਦੇ ਸ਼ੁਰੂ ਹੋਣ ਤੋਂ ਬਾਅਦ ਐਸ.ਏ.ਐਸ ਨਗਰ ਵਿਚ ਕੋਈ ਵੀ ਮੈਨੁਅਲ ਰਜਿਸਟ੍ਰੇਸ਼ਨ ਨਹੀਂ ਕੀਤੀ ਗਈ ।ਪਿਛਲੇ ਪੰਦਰਵਾੜੇ ਦੌਰਾਨ ਜ਼ਿਲੇ ‘ਚ ਕੁੱਲ 1063 ਆਨ-ਲਾਈਨ ਜਾਇਦਾਦ ਰਜਿਸਟ੍ਰੇਸ਼ਨਾਂ ਕੀਤੀਆਂ ਗਈਆਂ, ਜਿਨਾਂ ਵਿੱਚ 190 ਮੁਹਾਲੀ ਦੀਆਂ, 8 ਬਨੂੜ, 211 ਡੇਰਾਬਸੀ, 243 ਜ਼ੀਰਖਪੁਰ, 293 ਖਰੜ ਅਤੇ ਮਾਜਰੀ ਦੀਆਂ 118 ਰਜਿਸਟ੍ਰੇਸ਼ਨਾਂ ਸ਼ਾਮਿਲ ਹਨ। ਉਨਾਂ ਦਸਿਆ ਕਿ ਇਹ ਅੰਕੜੇ ਬੜੇ ਸਪਸ਼ਟ ਤੌਰ ਤੇ ਦਰਸਾਉਂਦੇ ਹਨ ਕਿ ਲੋਕਾਂ ਨੇ ਇਸ ਨਵੀਨ ਪ੍ਰਣਾਲੀ ਨੂੰ ਸਵੀਕਾਰ ਕਰ ਲਿਆ ਹੈ।ਉਨਾਂ ਅਗੇ ਦੱਸਿਆ ਕਿ ਬਿਲਕੁਲ ਇਸੇ ਤਰਜ਼ ‘ਤੇ ਇਹ ਨਵੀਂ ਪ੍ਰਣਾਲੀ ਤਹਿਸੀਲ ਪਧਰ ‘ਤੇ ਮੋਗਾ ਵਿਚ ਅਤੇ ਉਪ-ਤਹਿਸੀਲ ਪਧਰ ‘ਤੇ ਆਦਮਪੁਰ ਵਿਚ ਬੜੀ ਸਫਲਤਾ ਨਾਲ ਚਲ ਰਹੀ ਹ੍ਯੈ,ਜਿਥੇ ਕਿ ਇਸ ਪ੍ਰਣਾਲੀ ਨੂੰ ਪਿਛਲੇ ਸਾਲ 17 ਨਵੰਬਰ ਨੂੰ ਪਰਖ਼ ਵਜੋਂ ਸ਼ੁਰੂ ਕੀਤਾ ਗਿਆ ਸੀ। ਉਨਾਂ ਅੱਗੇ ਦੱਸਿਆ ਕਿ ਪਿਛਲੇ 2 ਮਹੀਨਿਆਂ ਦੌਰਾਨ ਮੋਗਾ ਵਿਚ 970 ਅਤੇ ਆਦਮਪੁਰ ਵਿਚ 399 ਆਨ-ਲਾਈਨ ਜਾਇਦਾਦ ਰਜਿਸਟ੍ਰੇਸ਼ਨਾਂ ਦਰਜ ਕੀਤੀਆਂ ਜਾ ਚੁਕੀਆਂ ਹਨ। ਐਫ.ਸੀ.ਆਰ (ਫਾਇਨਾਂਸ਼ੀਅਲ ਕਮਿਸ਼ਨਰ ਰੈਵਿਨਿਊ) ਨੇ ਕਿਹਾ ਕਿ ਇਸ ਨਵੀਨ ਪ੍ਰਣਾਲੀ ਦਾ ਵਿਸਤ੍ਰਿਤ ਜਾਇਜ਼ਾ ਇਹ ਸਪਸ਼ਟ ਕਰਦਾ ਹੈ ਕਿ ਸੂਬੇ ਦੇ 22 ਜ਼ਿਲਿਆਂ ਵਿ੍ਯਚ ਇਸ ਪ੍ਰਣਾਲੀ ਨੂੰ ਲਾਗੂ ਕਰਨ ਦਾ ਹੁਣ ਢੁਕਵਾਂ ਸਮਾਂ ਆ ਗਿਆ ਹੈ। ਇਸ ਸਬੰਧੀ ਸਾਧਨ ਜੁਟਾਏ ਜਾ ਰਹੇ ਹਨ ਅਤੇ ਕੁਝ ਲੋੜੀਂਦੀਆਂ ਢਾਂਚਾਗਤ ਤੇ ਤਕਨੀਕੀ ਲੋੜਾਂ ਦੀ ਪੂਰਤੀ ਤੋਂ ਬਾਅਦ ਇਹ ਆਸ ਕੀਤੀ ਜਾ ਰਹੀ ਹੈ ਕਿ ਸੂਬਾ ਚਿਰੰਤਕਾਲ ਤੋਂ ਚਲੀ ਆ ਰਹੀ ਜਾਇਦਾਦ ਰਜਿਸਟ੍ਰੇਸ਼ਨ ਦੀ ਗੁੰਝਲਦਾਰ ਪ੍ਰਕਿਰਿਆ ਤੋਂ ਮਾਰਚ 2018 ਤਕ ਛੁਟਕਾਰਾ ਪਾ ਲਵੇਗਾ ਅਤੇ ਸਮੁੱਚੇ ਸੂਬੇ ਵਿੱਚ ਆਨ-ਲਾਈਨ ਜਾਇਦਾਦਾਂ ਦੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰਨ ਵਾਲਾ ,ਪੰਜਾਬ ,ਅਜਿਹਾ ਕਰਨ ਵਾਲਾ ਦੇਸ਼ ਦਾ ਮੋਹਰੀ ਸੂਬਾ ਬਣ ਜਾਵੇਗਾ। ਆਨ-ਲਾਈਨ ਜਾਇਦਾਦ ਰਜਿਸਟ੍ਰੇਸ਼ਨ ਦੀ ਨਵੀਂ ਪ੍ਰਣਾਲੀ ਬਹੁਤ ਸਰਲ, ਵਰਤਣ ਲਈ ਸੁਖਾਲੀ ਅਤੇ ਸੁਰਖਿਅਤ ਹੈ। ਵਿਤੀ ਕਮਿਸ਼ਨਰ ਮਾਲ, ਪੰਜਾਬ, ਸ੍ਰੀਮਤੀ ਵਿੰਨੀ ਮਹਾਜਨ ਮੁਤਾਬਕ ਇਸ ਪ੍ਰਣਾਲੀ ਦੀ ਬਦੌਲਤ ਲੋਕ ਵਧ-ਘਟ ਕਲੈਕਟਰ ਰੇਟਾਂ ਦੀ ਮਾਰ ਤੋਂ ਬਚ ਸਕਦੇ ਹਨ ,ਜਾਇਦਾਦ ਰਜਿਸਟ੍ਰੇਸ਼ਨ ਸਮੇਂ ਉਪਲਬਧ ਕਈ ਕਿਸਮ ਦੀਆਂ ਛੋਟਾਂ ਅਤੇ ਇਨਾਂ ਦੀ ਗਣਨਾ ਦੀ ਸਹੂਲਤ ਲੋਕਾਂ ਨੂੰ ਹੈ। ਯਿੲਸ ਨਵੀਨਤਮ ਤੇ ਸੁਖਾਲੀ ਪ੍ਰਣਾਲੀ ਵਿਚ ਬਸ ਸਬੰਧਤ ਵਿਅਕਤੀ ਨੂੰ ਐਨ.ਜੀ.ਡੀ.ਆਰ.ਐਸ ਦੇ ਪੋਰਟਲ ਤੇ ਜਾ ਕੇ ਆਪਣਾ ਯੂਜ਼ਰ-ਨੇਮ ਅਤੇ ਪਾਸਵਰਡ ਭਰਕੇ ਇਕ ਲਾਗਇਨ ਆਈ.ਡੀ ਬਨਾਉਣਾ ਹੋਵੇਗਾ।

WRITTEN BY