ਮੂਨਕ, 21 ਜਨਵਰੀ (ਕੁਲਵੰਤ ਦੇਹਲਾ)-ਭਾਰਤੀ ਮਹਿਲਾ ਉਲੰਪਿਕ ਸੰਘ ਰਜਿ: ਵਲੋ ਕਰਵਾਇਆ ਜਾ ਰਿਹਾ ਦੋ ਦਿਨਾ ਨੈਸ਼ਨਲ ਮਹਿਲਾ ਕਬਡੀ ਅਤੇ ਕਰਾਟੇ ਕੰਪੀਟੀਸ਼ਨ ਅਜ ਸਮਾਪਤ ਹੋਇਆ ਅਜ ਦੇ ਖੇਡ ਦੀ ਸ਼ੁਰੂਆਤ ਸਾਬਕਾ ਮੁਖ ਮੰਤਰੀ ਪੰਜਾਬ ਸ੍ਰ ਪ੍ਰਕਾਸ਼ ਸਿੰਘ ਬਾਦਲ ਦੇ ਸਪੈਸ਼ਲ ਪ੍ਰਿੰਸੀਪਲ ਸਕਤਰ ਰਹੇ ਕੇ.ਜੇ.ਐਸ.ਚੀਮਾ(ਆਈ.ਏ.ਐਸ) ਨੇ ਰੀਬਨ ਕਟ ਕੇ ਕੀਤੀ। ਇਸ ਮੌਕੇ ਜਾਣਕਾਰੀ ਦਿੰਦੇ ਹੌਏ ਸੰਘ ਦੀ ਨੈਸ਼ਨਲ ਸਕਤਰ ਵੰਦਨਾ ਭਲਾ ਨੇ ਦਸਿਆ ਕਿ ਇਸ ਕੰਪੀਟੀਸ਼ਨ ਵਿਚ ਦੇਸ਼ ਦੇ ਦਸ ਸੂਬਿਆਂ ਵਿਚੋ ਲਗਭਗ 250 ਲੜਕੀਆਂ ਨੇ ਭਾਗ ਲਿਆ ਸੀ। ਪਹਿਲੇ ਦਿਨ ਵਿਚ ਕਬਡੀ ਦੇ 14 ਸਾਲ ਤੋ ਘਟ ਦੇ ਮੁਕਾਬਲਿਆ ਵਿਚ ਦਿਲੀ ਨੇ ਪਹਿਲਾ ਸਥਾਨ , ਹਰਿਆਣਾ ਨੇ ਦੂਜਾ ਸਥਾਨ ਅਤੇ ਪੰਜਾਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 17 ਸਾਲ ਤੋਂ ਘਟ ਦੇ ਮੁਕਾਬਲਿਆਂ ਵਿਚ ਹਰਿਆਣਾ ਨੇ ਪਹਿਲਾ ਸਥਾਨ, ਪੰਜਾਬ ਨੇ ਦੂਜਾ ਅਤੇ ਮਹਾਰਾਸ਼ਟਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।20 ਤੋਂ 25 ਸਾਲ ਦੇ ਵਰਗ ਵਿਚ ਹਰਿਆਣਾ ਨੇ ਪਹਿਲਾ ਸਥਾਨ, ਦਿਲੀ ਨੇ ਦੂਜਾ ਅਤੇ ਪੰਜਾਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਸਰਕਲ ਕਬਡੀ ਵਿਚ ਪੰਜਾਬ ਨੇ ਪਹਿਲਾ ਸਥਾਨ , ਦਿਲੀ ਨੇ ਦੂਜਾ ਅਤੇ ਹਰਿਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਰਣਨਯੋਗ ਹੈ ਕਿ ਇਹਨਾ ਸਾਰੀਆ ਜੇਤੂ ਟੀਮਾ ਨੂੰ ਭਾਰਤੀ ਮਹਿਲਾ ਉਲੰਪਿਕ ਸੰਘ ਵਲੋਂ 1500, 1200, 1000 ਰੁਪਏ ਨਗਦ, ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਘ ਦੀ ਕਾਰਜਕਾਰੀ ਪ੍ਰਧਾਨ ਰਾਜ ਰਾਣੀ ਨਯੀਰ ਨੇ ਸਾਰੀਆ ਜੇਤੂ ਟੀਮਾਂ ਨੂੰ ਵਧਾਈ ਦਿਤੀ।ਇਸ ਮੌਕੇ ਲਾਲਾ ਲਾਜਪਤ ਰਾਏ ਜੈਨ, ਸਾਬਕਾ ਪ੍ਰਧਾਨ ਮੂਨਕ ਭੀਮ ਸੈਨ ਗਰਗ, ਜੈਪਾਲ ਸੈਣੀ, ਮਹਾਵੀਰ ਸੈਣੀ, ਬੰਟੂ ਸੈਣੀ, ਸੰਘ ਦੀ ਰਾਸ਼ਟਰੀ ਇਕਾਈ ਦੇ ਸਕਤਰ ਯਸ਼ਪਾਲ ਮਲਿਕ, ਜਗਪਾਲ ਜਗੀ, ਸ਼ਰਣਜੀਤ ਕੌਰ, ਕੋਚ ਸਲਮਦੀਨ ਮੂਨਕ, ਆਸ਼ੀਸ਼ ਸਵਾਮੀ, ਪ੍ਰਦੀਪ ਸ਼ਰਮਾ, ਹਰਬੰਸ ਸਿੰਘ ਪਲਹੇੜਾ, ਸਾਧੂ ਸਿੰਘ ਨਾਗਰਾ, ਅਸ਼ੋਕ ਸ਼ਰਮਾ, ਰਵੀ ਭੰਡਾਰਕਰ, ਅੰਕੁਸ਼ ਸਿੰਦੇ, ਕ੍ਰਿਸ਼ਨ ਕੁਮਾਰ, ਗਾਜਿੰਦਰ ਸਿੰਘ, ਅਮਰ ਸਿੰਘ, ਜਗਮਿੰਦਰ, ਪਰਮਜੀਤ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿਚ ਲੋਕ ਮੌਜੂਦ ਸਨ।
ਭਾਰਤੀ ਮਹਿਲਾ ਉਲੰਪਿਕ ਸੰਘ ਵਲੋਂ ਦੋ ਰੋਜ਼ਾ ਨੈਸ਼ਨਲ ਮਹਿਲਾ ਕਬਡੀ ਅਤੇ ਕਰਾਟੇ ਮੁਕਾਬਲਿਆਂ ਦੀ ਸਮਾਪਤੀ



