Skip to content
Independent perspectives. Global stories.
BREAKING

ਸੜਕ ਕਿਾਨਰੇ ਮਿੱਟੀ ਨਾ ਲੱਗਣ ਕਾਰਨ ਟੁਟਦੀ ਜਾ ਰਹੀ ਹੈ ਅਮਲੋਹ-ਲੱਲੋ ਸੜਕ

Share this story

ਅਮਲੋਹ, 18 ਜਨਵਰੀ (ਰਣਜੀਤ ਸਿੰਘ ਘੁੰਮਣ)- ਜਿਥੇ ਇਕ ਪਾਸੇ ਪੰਜਾਬ ਸਰਕਾਰ ਵਲੋ ਸੂਬੇ ਅੰਦਰ ਮਾਲੀ ਹਾਲਤ ਸੁਧਰਨ ਤੋ ਬਾਅਦ ਵਿਕਾਸ ਕਾਰਜਾਂ ਵਿਚ ਤੇਜੀ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਅੰਦਰ ਦੂਜੇ ਪਾਸੇ ਪਹਿਲਾ ਤੋ ਹੀ ਅਕਾਲੀ ਸਰਕਾਰ ਵੱਲੋਂ ਬਣਾਈਆਂ ਸੜਕਾ ਦੀ ਸਾਂਭ ਸੰਭਾਲ ਵਲ ਸਬੰਧਤ ਮਹਿਕਮਾ ਕੋਈ ਧਿਆਂਨ ਨਹੀ ਦੇ ਰਿਹਾ ਜਿਸਦੇ ਕਾਰਨ ਸੜਕਾਂ ਟੁਟਣੀਆਂ ਸੁਰੂ ਹੋ ਗਈਆਂ ਹਨ। ਜਿਸਦੀ ਤਾਜਾ ਮਿਸਾਲ ਦਰਜਨਾ ਪਿੰਡਾ ਵੱਲੋਂ ਲੰਮਾਂ ਸਮਾਂ ਸੰਤਾਪ ਭੋਗਣ ਤੋਂ ਬਾਅਦ ਬਣੀ ਅਮਲੋਹ ਤੋਂ ਲੱਲੋ ਬਾਇਆ ਲੱਖਾ ਸਿੰਘ ਵਾਲਾ ਦੀ ਸੜਕ ਤੋਂ ਦੇਖਣ ਨੂੰ ਮਿਲਦਾ ਕਿ ਇਹ ਸੜਕ ਤਾਂ ਭਾਵੇ ਸਬੰਧਤ ਮਹਿਕਮੇ ਵੱਲੋਂ ਬਣਾ ਦਿੱਤੀ ਗਈ ਸੀ ਪ੍ਰੰਤੂ ਇਸਦੇ ਕਿਨਾਰਿਆਂ ਉਤੇ ਮਿਟੀ ਨਾ ਲਗਣ ਕਾਰਨ ਟੁਟਣਾ ਸੁਰੂ ਹੋ ਗਈ ਹੈ। ਜਿਸ ਨਾਲ ਜਿਥੈ ਸਰਕਾਰ ਨੂੰ ਭਾਰੀ ਮਾਲੀ ਨੁਕਸਾਨ ਹੋ ਰਿਹਾ ਹੈ ਉਥੇ ਪਬਲਿਕ ਨੂੰ ਵੀ ਸੜਕ ਟੁਟਣ ਤੋ ਬਾਅਦ ਭਾਰੀ ਮੁਸਕਲਾ ਦਾ ਸਾਹਮਣਾ ਕਰਨਾ ਪਵੇਗਾ। ਹਲਕੇ ਦੇ ਲੋਕਾ ਨੇ ਸਰਕਾਰ ਤੋ ਮੰਗ ਕੀਤੀ ਕਿ ਇਸ ਸੜਕ ਨੂੰ ਟੁੱਟਣ ਤੋ ਬਚਾਉਣ ਲਈ ਪੁਖਤਾ ਪ੍ਰਬੰਧ ਕੀਤੇ ਜਾਣ। ਇਸ ਸਬੰਧੀ ਜਦੋ ਸਬੰਧਤ ਵਿਭਾਗ ਦੇ ਐਸ ਡੀ ਓ ਮਹਿੰਦਰ ਕੁਮਾਰ ਗਰਗ ਨਾਲ ਗਲਬਾਤ ਕੀਤੀ ਤਾ ਉਨਾ ਦਾ ਕਹਿਣਾ ਸੀ ਕਿ ਇਹ ਮਾਮਲਾ ਸਾਡੇ ਧਿਆਨ ਵਿਚ ਹੈ ਇਸ ਸਬੰਧੀ ਹਦਾਇਤਾਂ ਠੇਕੇਦਾਰ ਨੂੰ ਜਾਰੀ ਕਰ ਕੀਤੀਆਂ ਗਈਆਂ ਹਨ ਤਾਂ ਕਿ ਇਸ ਸੜਕ ਨੂੰ ਟੁਟਣ ਤੋ ਬਚਾਇਆ ਜਾ ਸਕੇ।

WRITTEN BY