Skip to content
Independent perspectives. Global stories.
BREAKING

ਸਿੱਖਿਆ ਵਿਭਾਗ ਦਾ ਕਲਰਕ ਹੀ ਨਿਕਲਿਆ ਡੀ ਸੀ ਕੰਪਲੈਕਸ ’ਚ 3 ਚੋਰੀਆਂ ਕਰਨ ਵਾਲਾ

Share this story

ਫਰੀਦਕੋਟ, 18 ਜਨਵਰੀ (ਗੁਰਜੀਤ ਰੋਮਾਣਾ)- ਪੰਜਾਬ ਪੁਲਿਸ ਲਾਗਤਰ ਅਪਰਾਧਿਕ ਕਿਸਮ ਦੇ ਲੋਕਾਂ ਨੂੰ ਫੜਨ ਵਿੱਚ ਆਏ ਦਿਨ ਵਡੇ ਵਡੇ ਦਾਅਵੇ ਤਾਂ ਕਰਦੀ ਰਹਿੰਦੀ ਹੈ ਪਰ ਇਸ ਦੇ ਉਲਟ ਅਪਰਾਧਿਕ ਕਿਸਮ ਦੇ ਲੋਕ ਲਾਗਤਰ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਇਸ ਤਰ੍ਹਾਂ ਦਾ ਤਾਜਾ ਮਾਮਲਾ ਸਾਹਮਣੇ ਆਇਆ ਸੀ ਪੰਜਾਬ ਦੇ ਜਿਲ੍ਹਾ ਫਰੀਦਕੋਟ ਦਾ ਜਿਥੇ ਚੋਰਾਂ ਨੇ ਇਸ ਵਾਰ ਆਪਣਾ ਸ਼ਿਕਾਰ ਇਥੋਂ ਦੇ ਮਿੰਨੀ ਸੈਕਟਰੀਏਟ ਚ ਵਸੀਕਾ ਨਵੀਸਾਂ,ਨੋਟਰੀ ਵਕੀਲਾਂ ਦੇ ਕੇਬਨਾ ਨੂੰ ਹੀ ਬਣਾਇਆ ਹੈ, ਸੀ ਸੀ ਫੁਟਜ਼ ਅਨੁਸਾਰ ਰਾਤ ਸਮੇਂ ਇਕ ਚੋਰ ਵਸੀਕਾ ਨਵੀਸ, ਨੋਟਰੀ ਵਕੀਲਾਂ ਦੇ ਕੇਬਨਾ ਵਿਚ ਆਇਆ ਅਤੇ ਤਾਲੇ ਤੋੜ ਕੇ 2 ਲੈਪਟਾਪ, 1 ਪ੍ਰਿੰਟਰ, 1 ਕੀ-ਬੋਰਡ ਅਤੇ 1 ਸਕੈਨਰ ਚੋਰੀ ਕਰਕੇ ਰਫ਼ੂ ਚਕਰ ਹੋ ਗਿਆ ਸੀ, ਇਹ ਚੋਰੀ ਉਸ ਨੇ ਇਕ ਵਾਰ ਨਹੀਂ ਸਗੋਂ 3 ਵਾਰ ਕੀਤੀ ਸੀ ਅਤੇ ਆਖਰ ਇਹ ਚੋਰ ਪੁਲਿਸ ਦੇ ਅੜਿਕੇ ਆ ਹੀ ਗਿਆ ਅਤੇ ਇਹ ਚੋਰ ਹੋਰ ਨਹੀਂ ਸਗੋਂ ਸਿਖਿਆ ਵਿਭਾਗ ਦਾ ਕਲਰਕ ਹੀ ਨਿਕਲਿਆ ਪੁਲਿਸ ਵਲੋਂ ਉਸ ਨੂੰ ਗ੍ਰਿਫਤਾਰ ਕਰਕੇ ਅਗਲੀ ਪੁਛ ਗਿਛ ਕੀਤੀ ਜਾ ਰਹੀ ਹੈ।ਇਸ ਮੌਕੇ ਤੇ ਪ੍ਰੈਸ ਕਾਨਫਰੰਸ ਦੌਰਾਨ ਡੀ ਐਸ ਪੀ ਜਸਤਿੰਦਰ ਸਿੰਘ ਨੇ ਦਸਿਆ ਕਿ ਮਿੰਨੀ ਸੈਕਟਰੀਏਟ ਫਰੀਦਕੋਟ ਵਿਚੋਂ ਵਕੀਲਾਂ ਅਤੇ ਟਾਈਪਿਸਟਾਂ ਦਾ ਸਮਾਨ ਚੋਰੀ ਕਰਨ ਵਾਲੇ ਦੋਸ਼ੀ ਗੌਰਵ ਗੁਲਾਟੀ ਨੂੰ ਐਸ ਐਚ ਓ ਸਿਟੀ ਜਗਦੇਵ ਸਿੰਘ ਅਤੇ ਪੁਲਿਸ ਪਾਰਟੀ ਨੇ 18 ਜਨਵਰੀ ਨੂੰ ਕਾਬੂ ਕਰ ਲਿਆ ਹੈ।
ਉਨ੍ਹਾਂ ਦਸਿਆ ਕਿ ਉਸ ਪਾਸੋ ਚੋਰੀ ਕੀਤਾ ਸਮਾਨ ਦੋ ਲੈਪਟਾਪ ਸਮੇਤ ਚਾਰਜਰ, ਇਕ ਪ੍ਰਿੰਟਰ, ਇਕ ਸਕੈਨਰ, ਦੋ ਕੀਬੋਰਡ, ਇਕ ਮਾਊਸ ਅਤੇ ਵਾਰਦਾਤ ਵਿਚ ਵਰਤੇ ਔਜਾਰ ਬਰਾਮਦ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਇਸਨੂੰ ਕਲ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾਂ ਜੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ।
ਕੀ ਕਹਿੰਦੇ ਹਨ ਵਸੀਕਾ ਨਵੀਸ- ਇਸ ਮੌਕੇ ਵਸੀਕਾ ਨਵੀਸ ਦੇ ਪ੍ਰਧਾਨ ਬਲਵੀਰ ਸਿੰਘ ਨੇ ਦਸਿਆ ਕਿ ਉਹ ਮਿੰਨੀ ਸੈਕਟਰੀਏਟ ਵਿਚ ਕੰਮ ਕਰਦੇ ਹਨ ਜਿਥੇ ਉਨ੍ਹਾਂ ਦੇ ਲੈਪਟੋਪ, ਸਕੈਨਰ, ਸਰਕਰੀ ਤੋਰ ਤੇ ਵਰਤੇ ਜਾਂਦੇ ਕਾਗਜ ਆਦਿ ਤੋਂ ਇਲਾਵਾ ਨੋਟਰੀ ਵਕੀਲਾਂ ਦੇ ਕੇਬਨ ਵੀ ਹਨ ਪਰ ਚਾਰਦੀਵਾਰੀ ਨਾ ਹੋਣ ਕਰਕੇ ਉਨ੍ਹਾਂ ਦੇ ਕੰਮਲੈਕਸ ਵਿਚ ਤਿੰਨ ਵਾਰ ਚੋਰੀ ਹੋ ਗਈ ਹੈ ਉਨ੍ਹਾਂ ਦੇ ਲੈਪਟੋਪ, ਸਕੈਨਰ ਅਤੇ ਹੋਰ ਸਮਾਨ ਚੋਰੀ ਹੋ ਗਿਆ ਹੈ ਉਨ੍ਹਾਂ ਦੀ ਮੰਗ ਹੈ ਉਨ੍ਹਾਂ ਦਾ ਪ੍ਰੋਪਰ ਹਲ ਕੀਤਾ ਜਾਵੇ।
ਕਲੀਜਿੰਗ- ਹੈਰਾਨੀ ਦੀ ਗਲ ਇਹ ਹੈ ਕਿ ਮਿੰਨੀ ਸੈਕਟਰੀਏਟ ਵਿਚ ਡੀ ਸੀ ਅਤੇ ਐਸ ਐਸ ਪੀ ਦਫਤਰ ਤੋਂ ਇਲਾਵਾ ਹੋਰ ਵੀ ਕਈ ਦਫਤਰ ਹਨ ਅਤੇ ਰਾਤ ਸਮੇਂ ਪੁਲਿਸ ਵਾਲੇ ਵੀ ਮਜੂਦ ਹੁੰਦੇ ਨੇ ਇਨ੍ਹਾਂ ਤੋਂ ਬੇ ਫਿਕਰ ਹੋਰ ਚੋਰ ਨੇ 3 ਵਾਰ ਚੋਰੀ ਕੀਤੀ

WRITTEN BY