ਭਵਾਨੀਗੜ੍ਹ, 16 ਜਨਵਰੀ (ਇਕਬਾਲ ਬਾਲੀ)- ਇੱਥੋਂ ਨੇੜਲੇ ਪਿੰਡ ਮਸਾਣੀ ਦੇ ਵਾਸੀ ਸੁਖਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਨੇ ਡੀ.ਜੀ.ਪੀ. ਪੰਜਾਬ ਅਤੇ ਐਸ,ਐਸ,ਪੀ ਸੰਗਰੂਰ ਨੂੰ ਲਿਖਤੀ ਸਕਾਇਤ ਰਾਹੀ ਮੰਗ ਕੀਤੀ ਹੈ ਕਿ ਉਸ ਦਾ ਖਾਤਾ ਸਟੇਟ ਬੈਂਕ ਆਫ਼ ਇੰਡੀਆਂ ਬਰਾਂਚ ਗੱਜੂਮਾਜਰਾਂ ਵਿਚਲੇ ਖਾਤੇ ਵਿੱਚੋ ਠੱਗਾਂ ਨੇ 1 ਲੱਖ 60 ਹਜਾਰ ਦੀ ਠੱਗੀ ਏ,ਟੀ,ਐਮ,ਕਾਰਡ ਬਦਲ ਕੇ ਮਾਰੀ ਹੈ,ਸਾਨੂੰ ਇਨਸਾਫ ਦਿਵਾਇਆ ਜਾਵੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਖਵਿੰਦਰ ਸਿੰਘ ਨੇ ਦੱਸਿਆਂ ਕਿ ਜਦੋ ਉਹ ਏ,ਟੀ,ਐਮ,ਰਾਹੀ ਬਰਾਂਚ ਕਾਲਾਝਾੜ ਚੰਨੋ ਵਿਖੇ ਪੈਸੇ ਕਢਵਾਉਣ ਗਿਆਂ ਤਾ ਉਥੇ ਪਹਿਲਾਂ ਤੋ ਹੀ ਮੌਜੂਦ ਇੱਕ ਵਿਆਕਤੀ ਨੇ ਧੋਖੇ ਨਾਲ ਮੇਰਾ ਕਾਰਡ ਬਦਲ ਲਿਆ ਅਤੇ ਜਿਸ ਕਾਰਨ ਮੈ ਪੈਸੇ ਕਢਵਾ ਨਹੀ ਸਕਿਆ।ਇਸ ਸਬੰਧੀ ਜਦ ਉਹ ਗੱਜੂਮਾਜਰਾ ਬੈਂਕ ਵਿੱਚ ਗਿਆਂ ਤਾ ਬੈਂਕ ਅਧਿਕਾਰੀਆਂ ਨੇ ਦੱਸਿਆਂ ਕਿ ਇਹ ਏ,ਟੀ,ਐਮ ਕਾਰਡ ਕਿਸੇ ਹੋਰ ਵਿਆਕਤੀ ਦਾ ਹੈ।ਖਾਤੇ ਦੀ ਪੜਤਾਲ ਤੋ ਪਤਾ ਲੱਗਿਆ ਕਿ ਮੇਰੇ ਖਾਤੇ ਵਿੱਚੋ ਠੱਗਾ ਨੇ 1ਲੱਖ 60 ਹਜਾਰ ਰੁਪੈ ਕਢਵਾ ਲਏ ਹਨ ਅਤੇ ਬਾਅਦ ਵਿੱਚ ਇਹਨਾਂ ਪੈਸਿਆਂ ਵਿੱਚੋ 80 ਹਜਾਰ ਰੁਪਏ ਗੋਹਾਣਾ(ਹਰਿਆਣਾਂ) ਦੇ ਇੱਕ ਖਾਤੇ ਵਿੱਚ ਟਰਾਂਸਫਰ ਕੀਤੇ ਗਏ ਹਨ।ਇਸ ਸਮੇ ਸਿਕਾਇਤ ਕਰਤਾ ਨੇ ਪ੍ਰਸਾਸਨ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਉਸ ਨੂੰ ਇਨਸਾਫ ਦਵਾਇਆ ਜਾਵੇ।ਪੁਲੀਸ ਨੇ ਮਾਮਲੇ ਦੀ ਆਪਣੇ ਪੱਧਰ ਉਤੇ ਪੜਤਾਲ ਸੁਰ ੂਕਰ ਦਿੱਤੀ ਹੈ।
ਏ.ਟੀ.ਐਮ. ਕਾਰਡ ਬਦਲ ਕੇ 1 ਲੱਖ 60 ਹਜ਼ਾਰ ਦੀ ਠੱਗੀ ਮਾਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ



