Skip to content
Independent perspectives. Global stories.
BREAKING

‘ਪੜ੍ਹੋ ਪੰਜਾਬ’ ਤਹਿਤ ਪ੍ਰਾਇਮਰੀ ਸਕੂਲਾਂ ’ਚ ਸੁਲੇਖ ਤੇ ਪਹਾੜਿਆਂ ਦੇ ਮੁਕਾਬਲੇ ਫਰਵਰੀ ’ਚ

Share this story

ਐਸ.ਏ.ਐਸ. ਨਗਰ, 16 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਦੇ ਸਿੱਖਣ ਪੱਧਰ ਨੂੰ ਉਚਾ ਚੁੱਕਣ ਲਈ ਸ੍ਰੀ ਕ੍ਰਿਸ਼ਨ ਕੁਮਾਰ ਆਈ.ਏ.ਐਂੱਸ. ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਤਹਿਤ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਸੁਲੇਖ, ਪੜ੍ਹਨ ਅਤੇ ਪਹਾੜਿਆਂ ਦੇ ਮੁਕਾਬਲੇ ਅਤੇ ਅਧਿਆਪਕਾਂ ਦੇ ਸੁਲੇਖ ਮੁਕਾਬਲੇ ਫਰਵਰੀ ਵਿੱਚ ਕਰਵਾਏ ਜਾ ਰਹੇ ਹਨ। ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰੋਜੈਂਕਟ ਤਹਿਤ ਸਰਕਾਰੀ ਪ੍ਰਾਇਮਰੀ ਸਕੂਲਾਂ ‘ਚ ਪੜ੍ਹ ਰਹੇ ਵਿਦਿਆਰਥੀਆਂ ਦੇ ਮੂੰਹ ਜ਼ੁਬਾਨੀ ਪਹਾੜੇ ਸੁਣਾਉਣ, ਪਾਠ ਪੜ੍ਹਨ ਤੇ ਸੁੰਦਰ ਲਿਖਣ ਦੇ ਮੁਕਾਬਲੇ ਸਰਕਾਰੀ ਅਤੇ ਸਰਕਾਰੀ ਪ੍ਰਾਇਮਰੀ ਸਕੂਲਾਂ ‘ਚ ਕੰਮ ਕਰ ਰਹੇ ਅਧਿਆਪਕਾਂ ਦੇ ਸੁਲੇਖ ਮੁਕਾਬਲੇ ਪਹਿਲਾਂ ਸਕੂਲ ਪੱਧਰ ‘ਤੇ ਕਰਵਾਏ ਜਾਣਗੇ। ਜਾਰੀ ਪੱਤਰ ਅਨੁਸਾਰ 3 ਫਰਵਰੀ ਨੂੰ ਦੁਪਹਿਰ ਤੋਂ ਬਾਅਦ ਸਕੂਲ ਪੱਧਰ ‘ਤੇ  ਪ੍ਰਾਇਮਰੀ ਸਕੂਲ ‘ਚ ਸਾਰੇ ਵਿਦਿਆਰਥੀ ਤੇ ਅਧਿਆਪਕ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਂਣਗੇ। ਪੜ੍ਹਨ ਤੇ ਸੁਲੇਖ ਦੇ ਮੁਕਾਬਲੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਤਿੰਨੇ ਭਾਸ਼ਾਵਾਂ ਦੇ ਕਰਵਾਕੇ ਸਕੂਲ ਵਿੱਚ ਰਿਕਾਰਡ ਦੀ ਸੰਭਾਲ ਲਈ ਵੀ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਬੁਲਾਰੇ ਨੇ ਜਾਣਕਾਰੀ ਦਿੱਤੀ ਕਿ ਕਲੱਸਟਰ ਪੱਧਰ ਦੇ ਇਹ ਮੁਕਾਬਲੇ 9 ਫਰਵਰੀ ਨੂੰ, ਬਲਾਕ ਪੱਧਰ ਦੇ 17 ਫਰਵਰੀ ਨੂੰ ਆਯੋਜਿਤ ਕਰਵਾਏ ਜਾਣਗੇ। ਜ਼ਿਲ੍ਹਾ ਪੱਧਰ ਦੇ ਇਹ ਮੁਕਾਬਲੇ 24 ਫਰਵਰੀ ਨੂੰ ਆਯੋਜਿਤ ਕੀਤੇ ਜਾਣਗੇ। ਬੁਲਾਰੇ ਨੇ ਦੱਸਿਆ ਕਿ ਇਸ ਨਾਲ ਜਿੱਥੇ ਬੱਚਿਆਂ ਦੇ ਲਈ ਨਿਰਧਾਰਿਤ ਸਿੱਖਣ ਪੱਧਰ ਦੇ ਵਿੱਚ ਵਿਕਾਸ ਹੋਵੇਗਾ ਉਥੇ ਬੱਚਿਆਂ ਵਿੱਚ ਮੁਕਾਬਲਿਆਂ ਦੀ ਭਾਵਨਾ ਵਿਕਸਿਤ ਹੋਣ ਤੇ ਅੱਗੇ ਵਧਣ ਦਾ ਵੀ ਮੌਕਾ ਮਿਲੇਗਾ।

WRITTEN BY