Skip to content
Independent perspectives. Global stories.
BREAKING

ਰੈਡ ਕਰਾਸ ਨੂੰ 50 ਕੁਰਸੀਆਂ ਦਾਨ

Share this story

ਫਰੀਦਕੋਟ, 16 ਜਨਵਰੀ (ਗੁਰਜੀਤ ਰੋਮਾਣਾ)- ਵੱਖ-ਵੱਖ ਤਰ੍ਹਾਂ ਦੇ ਲੋਕ ਭਲਾਈ ਦੇ ਕਾਰਜ ਚਲਾ ਰਹੀ ਫਰੀਦਕੋਟ ਜ਼ਿਲ੍ਹੇ ਦੀ ਰੈਡ ਕਰਾਸ ਸੋਸਾਇਟੀ ਨੂੰ ਦਲਜੀਤ ਸਿੰਘ ਟੁਟੇਜਾ ਨੇ ਆਪਣੀ ਮਾਤਾ ਸਵ: ਹਰਬੰਸ ਕੌਰ ਟੁਟੇਜ ਪਤਨੀ ਸਵ: ਕੇਸਰ ਸਿੰਘ ਟੁਟੇਜਾ ਦੀ ਚੌਥੀ ਬਰਸੀ ਨੂੰ ਸਮਰਪਿਤ ਫਾਈਬਰ ਦੀਆਂ 50 ਕੁਰਸੀਆਂ ਦੀ ਦਾਨ ਵਜੋਂ ਸੇਵਾ ਕਰਵਾਈ ਹੈ, ਕੁਰਸੀਆਂ ਦੇਣ ਦਾ ਕਾਰਜ ਵੀਜ਼ਾ ਐਜੂਕੇਸ਼ਨ ਦੇ ਸੰਸਥਾਪਕ ਜਗਤਾਰ ਸਿੰਘ ਢਿਲੋਂ ਅਤੇ ਦਿਲਜੀਤ ਸਿੰਘ ਟੁਟੇਜ ਨੇ ਆਪਣੇ ਹਥੀਂ ਕੀਤਾ, ਇਸ ਮੌਕੇ ਰੈਡ ਕਰਾਸ ਸੋਸਾਇਟੀ ਦੇ ਸੈਕਟਰੀ ਸ੍ਰੀ ਰੌਸ਼ਨ ਲਾਲ ਨੇ ਇਸ ਯੋਗਦਾਨ ਲਈ ਦਲਜੀਤ ਟੁਟੇਜਾ ਅਤੇ ਜਗਤਾਰ ਢਿਲੋਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਲੋਕ ਭਲਾਈ ਦੇ ਕਾਰਜ ਦਾਨੀਆਂ ਦੇ ਸਹਿਯੋਗ ਨਾਲ ਹੀ ਨੇਪਰੇ ਚੜ੍ਹਦੇ ਹਨ ਸਾਨੂੰ ਸਾਰਿਆਂ ਨੂੰ ਹੀ ਆਪਣੀ ਦਸਾਂ ਨੌਹਾਂ ਦੀ ਕਿਰਤ ਵਿਚੋਂ ਦਸਵਾਂ ਹਿਸਾ ਦਾਨ ਵਜੋਂ ਜਰੂਰ ਕਢਣਾ ਚਾਹੀਦਾ ਹੈ ਤਾਂ ਜੋ ਕਿਸੇ ਲੋੜਵੰਦ ਦੇ ਘਰ ਦਾ ਦੀਵਾ ਜਗਦਾ ਰਹੇ, ਇਸ ਮੌਕੇ ਸੋਸਾਇਟੀ ਦਾ ਸਟਾਫ ਅਤੇ ਬਜ਼ੁਰਗ ਵੀ ਹਾਜ਼ਿਰ ਸਨ।

WRITTEN BY