ਅੱਚਲ ਸਹਿਬ, 16 ਜਨਵਰੀ (ਅਰਵਿੰਦਰ ਸਿੰਘ ਮਠਾਰੂ)- ਐਸ.ਐਸ.ਪੀ. ਬਟਾਲਾ ਸ੍ਰੀ ਉਪਿੰਦਰਜੀਤ ਸਿੰਘ ਘੁੰਮਣ ਦੀਆਂ ਹਦਾਇਤਾਂ ਅਨੁਸਾਰ ਭੈੜੇ ਅਨਸਰਾਂ ਖਿਲਾਫ ਸੁਰੂ ਕੀਤੀ ਮੁਹਿੰਮ ਤਹਿਤ ਇੰਸਪੈਕਟਰ ਤਜਿੰਦਰਪਾਲ ਸਿੰਘ ਗੋਰਾਇਆ ਐਸ.ਐਚ.ਓ. ਰੰਗੜ ਨੰਗਲ ਵੱਲੋਂ ਪਿਛਲੇ ਦਿਨੀਂ ਜਗਤਾਰ ਸਿੰਘ ਚੌਕੀ ਇੰਚਾਰਜ ਪੰਜਗਰਾਈਆਂ ਤੇ ਹੋਰ ਪੁਲਿਸ ਕਰਮਚਾਰੀਆਂ ਸਮੇਤ ਡਰੇਨ ਪੁਲ ਪਲਾਂਟ ਨੇੜੇ ਪੰਜਗਰਾਈਆਂ ਚਾਰ ਵਿਅਕਤੀਅ ਜੋ ਮੋਟਸਾਇਕਲਾਂ ਤੇ ਆ ਰਹੇ ਸਨ ਨੂੰ ਸੱਕ ਦੇ ਅਧਾਰ ਤੇ ਰੋਕਿਆ ਸੀ ਤੇ ਇਹਨਾਂ ਵਿੱਚੋਂ ਤਿੰਨ ਵਿਅਕਤੀ ਕਾਬੂ ਕੀਤੇ ਸਨ ਜਿੰਨਾਂ ਪਾਸੋਂ ਚੋਰੀ ਦੇ ਮੋਟਰਸਾਇਕਲ ਬਰਾਮਦ ਕੀਤੇ ਤੇ ਇੱਕ ਵਿਅਕਤੀ ਮੋਟਰਸਾਇਕਲ ਭਜਾਉਣ ਵਿੱਚ ਸਫਲ ਹੋ ਗਿਆ ਸੀ ।ਪਰ ਉਕਤ ਤਿੰਨਾਂ ਵਿਅਕਤੀਆਂ ਖਿਲਾਫ ਥਾਣਾ ਰੰਗੜ ਨੰਗਲ ਵਿੱਚ ਮੁਕੱਦਮਾਂ ਨੰਬਰ 03 ਜੁਰਮ 379,411,34 ਆਈ.ਪੀ.ਸੀ. ਮਾਮਲਾ ਦਰਜ਼ ਕਰਕੇ ਕੇਂਦਰੀ ਜੇਲ ਗੁਰਦਾਸਪੁਰ ਭੇਜ ਦਿੱਤਾ ਸੀ ਮੌਕੇ ਤੋਂ ਮੋਟਰਸਾਇਕਲ ਤੇ ਫਰਾਰ ਹੋਏ ਵਿਅਕਤੀ ਰੂਬਲ ਊਰਫ ਗੁਰਦੇਵ ਸਿੰਘ ਪੁੱਤਰ ਰਾਣਾਪ੍ਰਤਾਪ ਸਿੰਘ ਵਾਸੀ ਧੰਦੋਈ ਵੱਲੋਂ ਅਦਾਲਤ ਵਿੱਚ ਸਰੰਡਰ ਕੀਤੇ ਜਾਣ ਪਿੱਛੋ ਅਦਾਲਤ ਦੇ ਹੁਕਮਾਂ ਤੇ ਮਿਲੇ ਰਿਮਾਂਡ ਤੇ ਤਫਤੀਸ ਵਿੱਚ ਇਸ ਪਾਸੋਂ ਵੀ ਮੋਟਰਸਾਇਕਲ ਸਪਲੈਂਡਰ ਕਾਲਾ ਰੰਗ ਬ੍ਰਾਮਦ ਕੀਤਾ ਗਿਆ ਜਿਸ ਤੇ ਇਸ ਵਿਅਕਤੀ ਵੱਲੋਂ ਫਰਜੀ ਨੰਬਰ ਲਗਾਇਆ ਗਿਆ ਸੀ ।ਇਸ ਮੁਕਦਮੇ ਵਿੱਚ ਸਾਮਿਲ ਚਾਰਾ ਵਿਅਕਤੀਆਂ ਪਾਸੋਂ 06 ਚੋਰੀ ਦੇ ਮੋਟਰਸਾਇਕਲ ਬਰਾਮਦ ਕੀਤੇ ਗਏ ਹਨ ।ਥਾਣਾ ਮੁੱਖੀ ਨੇ ਦੱਸਿਆ ਕਿ ਇਹ ਮੋਟਸਾਇਕਲ ਚੋਰ ਗਰੋਹ ਵੱਖ-ਵੱਖ ਥਾਂਵਾ ਤੋਂ ਮੋਟਰਸਾਇਕਲ ਚੋਰੀ ਕਰਕੇ ਇਹਨਾਂ ਦੀ ਭੰਨਤੋੜ ਕਰਕੇ ਇਹਨਾਂ ਨੂੰ ਵੇਚਦੇ ਸਨ ।ਇਸ ਮੌਕੇ ਹਰਦੇਵ ਸਿੰਘ ਐਚ.ਸੀ., ਹਰਜਿੰਦਰ ਸਿੰਘ ਮੁਣਛੀ, ਸੁਖਦੇਵ ਸਿੰਘ ਰੀਡਰ, ਰਜਿੰਦਰ ਸਿੰਘ, ਪ੍ਰੇਮ ਸਿੰਘ, ਐਚ.ਸੀ., ਹਰਭਿੰਦਰ ਸਿੰਘ, ਦਲਬੀਰ ਸਿੰਘ, ਬਲਬੀਰ ਸਿੰਘ, (ਮੁਣਛੀ) ਆਦਿ ਮੌਜੂਦ ਸਨ।
ਅਦਾਲਤ ’ਚ ਆਤਮ ਸਮਰਪਣ ਕਰਨ ਵਾਲੇ ਚੋਰ ਗਿਰੋਹ ਤੋਂ ਰੰਗੜ ਨੰਗਲ ਪੁਲਿਸ ਵੱਲੋਂ ਚੋਰੀ ਦੇ ਮੋਟਰਸਾਇਲ ਬ੍ਰਾਮਦ



