Skip to content
Independent perspectives. Global stories.
BREAKING

ਹਿੰਦੂ ਅਤੇ ਮੁਸਲਿਮ ਆਗੂਆਂ ਨੇ 1947 ਤੋਂ ਪਹਿਲੇ ਹੋਏ ‘ਸਾਂਝੇ ਫਤਵੇ’ ਨਾਲ ਧੋਖਾ ਕੀਤਾ : ਸ. ਮਾਨ

Share this story

ਫ਼ਤਹਿਗੜ੍ਹ ਸਾਹਿਬ, 16 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-“ਸ. ਨਵਜੋਤ ਸਿੰਘ ਸਿਧੂ ਵਜ਼ੀਰ ਸੈਰ-ਸਪਾਟਾ ਤੇ ਪੁਰਾਤਤਿਵ ਵਿਭਾਗ ਵੱਲੋਂ ਜ਼ਲ੍ਹਿਆਾਂਵਾਲੇ ਬਾਗ ਦੇ ਸ਼ਹੀਦਾਂ ਦੀ ਯਾਦਗਰ ਕਾਇਮ ਕਰਨ ਲਈ ਸੈਂਟਰ ਤੋਂ ਪੈਕਜ ਦੀ ਮੰਗ ਕਰਨਾ ਬੇਸ਼ਕ ਸਹੀ ਹੈ, ਪਰ ਹਿੰਦੂ ਹੁਕਮਰਾਨਾਂ ਨਹਿਰੂ, ਗਾਂਧੀ, ਪਟੇਲ ਨੇ 1947 ਤੋਂ ਪਹਿਲੇ ਤਿੰਨੇ ਕੌਮਾਂ ਮੁਸਲਿਮ, ਸਿਖ ਤੇ ਹਿੰਦੂਆਂ ਵਿਚਕਾਰ ਸਰਬਸੰਮਤੀ ਨਾਲ ਪਾਸ ਕੀਤੇ ਗਏ ਉਸ ‘ਫਤਵੇ‘ ਕਿ ਇੰਡੀਆਂ ਬਣਨ ਤੋਂ ਬਾਅਦ ਇਸ ਨਵੇਂ ਮੁਲਕ ਤਿੰਨੇ ਕੌਮਾਂ ਦਾ ਬਰਾਬਰਤਾ ਦੀ ਸੋਚ ’ਤੇ ਅਧਾਰਿਤ ਸਾਂਝਾ ਤੇ ਬਰਾਬਰਤਾ ਵਾਲਾ ਅਜਿਹਾ ਰਾਜ ਪ੍ਰਬੰਧ ਹੋਵੇਗਾ ਜਿਸ ਵਿਚ ਉਪਰੋਕਤ ਤਿੰਨੇ ਕੌਮਾਂ ਸਾਂਝੇ ਤੌਰ ਤੇ ਰਾਜ ਪ੍ਰਬੰਧ ਦੀਆਂ ਭਾਗੀਦਾਰ ਹੋਣਗੀਆ, ਨਾਲ ਧੋਖਾ ਕਰਕੇ, ਪਿਠ ਦੇ ਕੇ ਉਪਰੋਕਤ ਤਿੰਨੇ ਹਿੰਦੂ ਆਗੂਆਂ ਨੇ ਹਿੰਦੂਆਂ ਲਈ ਇੰਡੀਆਂ ਬਣਾ ਲਿਆ । ਇਸੇ ਤਰ੍ਹਾਂ ਮੁਸਲਿਮ ਆਗੂ ਸ੍ਰੀ ਜਿਨਾਹ ਨੇ ਉਪਰੋਕਤ ਸਾਂਝੇ ਫਤਵੇ ਨੂੰ ਧੋਖਾ ਦੇ ਕੇ ਆਪਣਾ ਮੁਸਲਿਮ ਰਾਜ ਪਾਕਿਸਤਾਨ ਬਣਾ ਲਿਆ । ਜਦੋਂਕਿ ਅੰਗਰੇਜ਼ ਜਿਨ੍ਹਾਂ ਕੋਲ ਵੰਡ ਤੋਂ ਪਹਿਲੇ ਰਾਜ ਪ੍ਰਬੰਧ ਸੀ, ਉਨ੍ਹਾਂ ਸਮੇਤ ਉਪਰੋਕਤ ਮੁਸਲਮਾਨ ਤੇ ਹਿੰਦੂ ਆਗੂਆਂ ਨੇ ਸਿਖ ਕੌਮ ਨਾਲ ਬਹੁਤ ਵਡਾ ਧੋਖਾ ਕੀਤਾ । ਇਹ ਪ੍ਰਤਖ ਹੈ ਕਿ ਪੁਰਾਤਨ ਲੰਮੇ ਸਮੇਂ ਤੋਂ ਦੁਸ਼ਮਣੀ ਤਾਂ ਹਿੰਦੂਆਂ ਅਤੇ ਮੁਸਲਮਾਨਾਂ ਦੀ ਚਲਦੀ ਆ ਰਹੀ ਹੈ, ਪਰ ਰੋਜ਼ਾਨਾ ਹੀ ਸਰਹਦ ਉਤੇ ਸਿਖ ਫ਼ੌਜੀਆਂ ਨੂੰ ਮੌਤ ਦੇ ਮੂੰਹ ਵਿਚ ਧਕੇਲਣ ਦੇ ਦੁਖਦਾਇਕ ਅਮਲ ਵੀ ਮੁਤਸਵੀਆਂ ਦੀ ਮੁਕਾਰਤਾ ਭਰੀ ਸੋਚ ਦੀ ਬਦੌਲਤ ਹੋ ਰਹੇ ਹਨ । ਜਿਸ ਨਾਲ ਸਿਖ ਕੌਮ ਹੁਣ ਇਨ੍ਹਾਂ ਮੁਕਾਰਤਾ ਨਾਲ ਭਰੇ ਹੋਏ ਹਿੰਦੂ ਆਗੂਆਂ ਉਤੇ ਕਤਈ ਵੀ ਵਿਸ਼ਵਾਸ ਨਹੀਂ ਕਰ ਸਕਦੀ । ਕਿਉਂਕਿ ਸਾਡੀ ਕੌਮੀ ਵਖਰੀ ਤੇ ਅਣਖ਼ੀਲੀ ਪਹਿਚਾਣ ਹੈ ਜੋ ਕੌਮਾਂਤਰੀ ਪਧਰ ਤੇ ਸਥਾਪਿਤ ਹੋ ਚੁਕੀ ਹੈ।
ਅਸੀਂ ਹਿੰਦੂ ਨਹੀਂ ਹਾਂ ।”ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੁਸਲਿਮ ਤੇ ਹਿੰਦੂ ਆਗੂਆਂ ਵਲੋਂ 1947 ਤੋਂ ਪਹਿਲੇ ਪਾਸ ਕੀਤੇ ਗਏ ਸਾਂਝੇ ਫਤਵੇ ਦੀ ਭਾਵਨਾ ਨੂੰ ਕੁਚਲਣ ਅਤੇ ਸਿਖ ਕੌਮ ਨਾਲ ਵਡਾ ਧੋਖਾ ਕਰਨ ਦੀ ਗਲ ਕਰਦੇ ਹੋਏ ਅਤੇ ਅਗੋ ਲਈ ਇਨ੍ਹਾਂ ਹਿੰਦੂ ਆਗੂਆਂ ਉਤੇ ਸਿਖ ਕੌਮ ਨੂੰ ਕਤਈ ਵੀ ਵਿਸ਼ਵਾਸ ਨਾ ਕਰਨ ਦੀ ਅਪੀਲ ਕਰਦੇ ਹੋਏ ਜਿਥੇ ਪ੍ਰਗਟ ਕੀਤੇ।

WRITTEN BY