ਅਮਲੋਹ , 16 ਜਨਵਰੀ (ਰਣਜੀਤ ਸਿੰਘ ਘੁੰਮਣ)- ਫੈਜੁੱਲਾਪੁਰ ਵਿਖ ਸ੍ਰੀ ਗੁਰੂ ਨਾਨਕ ਦੇਵ ਜੀ ਵੈਲਫੇਅਰ ਸੋਸਾਇਟੀ ਵੱਲੋ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਅੱਖਾ ਦਾ ਚੈਕ ਅੱਪ ਕੈਪ ਅਤੇ ਖੁਨ ਦਾਨ ਕੈਪ ਲਗਾਇਆ ਗਿਆ । ਇਸ ਮੋਕੇ ਕੈਪ ਦਾ ਉਦਘਾਟਨ ਸਮਾਜ ਸੇਵਕ ਡਾ ਕਰਨੈਲ ਸਿੰਘ, ਅਮਲੋਹ ਦੇ ਥਾਣਾ ਮੁੱਖੀ ਮਹਿੰਦਰ ਸਿੰਘ ਤੇ ਮਾਘੀ ਕਾਲਜ ਦੇ ਪ੍ਰਿਸੀਪਲ ਮੈਡਮ ਦਰਸ਼ਨਾ ਸ਼ਰਮਾ ਨੇ ਕੀਤਾ। ਇਸਦੇ ਨਾਲ ਹੀ ਉਨਾ ਵੈਲਫੇਅਰ ਸੋਸਾਇਟੀ ਵੱਲੋ ਇਨਾ ਕੀਤਾ ਜਾ ਰਹੇ ਮਾਨਵਤਾ ਦੀ ਭਲਾਈ ਦੇ ਕੰਮਾ ਦੀ ਸਲਾਘਾ ਕਰਗੇ ਹੋਏ ਕਿਹਾ ਕਿ ਹਰ ਵਿਆਕਤੀ ਨੂੰ ਲੋਕ ਭਲਾਈ ਦੇ ਕੰਮਾ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ ਤਾ ਜੋ ਲੋੜਵੰਦਾ ਦੀ ਸੇਵਾ ਕੀਤੀ ਜਾ ਸਕੇ । ਖੁਨਦਾਨ ਕੈਪ ਦੋਰਾਨ ਲਾਈਫ ਲਾਈਨ ਬਲੱਡ ਸੈਟਰ ਪਟਿਆਲਾ ਦੇ ਡਾਕਟਰਾ ਵੱਲੋ 54 ਯੂਨਿਟ ਇਕੱਤਰ ਕੀਤੇ ਗਏ । ਕੈਪ ਦੋਰਾਨ ਸੰਕਰ ਆਈ ਹਸਪਤਾਲ ਲੁਧਿਆਣਾ ਦੇ ਮਾਹਿਰ ਡਾਕਟਰ ਵੱਲੋ 424 ਮਰੀਜ਼ਾ ਦਾ ਚੈਕ ਅੱਪ ਕਰਕੇ 54 ਵਿਆਕਤੀਆ ਦੀ ਲੈਨਜ਼ ਪਾਉਣ ਲਈ ਚੌਣ ਕੀਤੀ ਗਈ ਅਤੇ ਲੋੜਵੰਦਾ ਨੂੰ ਮੁਫਤ ਐਨਕਾ ਅਤੇ ਦਵਾਇਆ ਵੀ ਦਿੱਤੀਆ ਗਈਆ। ਇਸ ਮੋਕੇ ਮਾਘੀ ਕਾਲਜ ਫਾਰ ਵੋਮੇਨ ਦੇ ਐਨ.ਸੀ.ਸੀ ਦੇ ਵਿਦਆਰਥੀਆਂ ਨੇ ਕੈਪ ਚ ਆਏ ਬਜੂਰਗਾ ਨੂੰ ਕੌਈ ਦਿੱਕਤ ਨਹੀ ਆਉਣ ਦਿੱਤੀ ਤੇ ਤਸੱਲੀ ਨਾਲ ਡਾਕਟਰਾ ਕੋਲ ਚੈਕਅੱਪ ਕਰਵਾਇਆ। ਕੈਪ ਦੋਰਾਨ ਵੈਲਫੇਅਰ ਸੋਸਾਇਟੀ ਵੱਲੋ ਪਹੁੰਚੇ ਮਹਿਮਾਨਾ ਸਮਾਜ ਸੇਵਕ ਡਾ ਕਰਨੈਲ ਸਿੰਘ , ਥਾਣਾ ਮੁੱਖੀ ਮਹਿੰਦਰ ਸਿੰਘ , ਪ੍ਰਿਸੀਪਲ ਦਰਸ਼ਨਾ ਸਰਮਾ ਤੇ ਬਾਬੂ ਅਸ਼ੋਕ ਕੁਮਾਰ ਭੱਠੇ ਵਾਲੇ ਦਾ ਸਨਮਾਨ ਚਿੰਨ ਦੇਕੇ ਵਿਸੇਸਤੋਰ ਤੇ ਸਨਮਾਨ ਕੀਤਾ ਗਿਆ । ਇਸ ਮੋਕੇ ਭਗਵਾਨਦਾਸ ਮਾਜਰੀ ਨੇ ਸਟੇਜ ਦਾ ਸੰਚਾਲਿਨ ਬਾਖੂਬੀ ਨਾਲ ਨਿਭਾਈ ਅਤੇ ਇਸ ਮੋਕੇ ਬਲਤੇਜ ਸਿੰਘ ਮਹਿਮੂਦਪੁਰ, ਚੇਅਰਮੈਨ ਕਰਨੈਲ ਸਿੰਘ , ਪ੍ਰਧਾਨ ਬਲਵੀਰ ਸਿੰਘ ਨਾਗਰਾ, ਐਨ.ਆਰ.ਆਈ ਰਘਵੀਰ ਸਿੰਘ, ਡਾ ਅਮਰੀਕ ਸਿੰਘ ਨਾਗਰਾ, ਸਰਪੰਚ ਹਰਦੀਪ ਸਿੰਘ , ਪ੍ਰਧਾਨ ਬਚਿੱਤਰ ਸਿੰਘ , ਰਾਜਿੰਦਰ ਸਿੰਘ ਭੱਟੀ ਬਸੰਬਰ ਦਾਰ, ਪ੍ਰਧਾਨ ਸੁਰਾਜ ਮਹੁੰਮਦ, ਸੁਖਦੇਵ ਸਿੰਘ ਮੱਟੂ, ਗਮਦੂਰ ਸਿੰਘ , ਪ੍ਰਧਾਨ ਗੁਰਮੇਲ ਸਿੰਘ ਜੜੀਆਂ, ਮਿ ਹਰਬੰਤ ਸਿੰਘ ਰੁਪਾਲ, ਇੰਸਪੈਕਟਰ ਲਖਵੀਰ ਸਿੰਘ , ਹਰਭਜਨ ਸਿੰਘ ਜੜੀਆਂ, ਅਮਨਦੀਪ ਕੁਮਾਰ ਗੋਤਮ, ਮੋਹਣ ਸਿੰਘ ਤੋ ਇਲਾਵਾ ਵੱਡੀ ਗਿਣਤੀ ਇਲਾਕਾ ਵਾਸੀ ਹਾਜਰ ਸਨ।
ਪਿੰਡ ਫੈਜੁੱਲਾਪੁਰ ਵਿਖੇ ਅੱਖਾਂ ਦਾ ਚੈਕ ਅੱਪ ਤੇ ਖੁਨਦਾਨ ਕੈਂਪ



