ਬੀੜ ਅੰਨ੍ਹੀਆਂ ਢੇਰੀਆਂ ਨੂੰ 78 ਲੱਖ ਰੁਪਏ ਦੀ ਲਾਗਤ ਨਾਲ ਵਣ ਚੇਤਨਾ ਪਾਰਕ ਵਜੋਂ ਵਿਕਸਤ ਕਰਨ ਦਾ ਕੰਮ ਸ਼ੁਰੂ ਕਰਵਾਇਆ
ਨਾਭਾ, 15 ਜਨਵਰੀ (ਕਰਮਜੀਤ ਸੋਮਲ, ਸਿਕੰਦਰ)- ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਇਥੇ ਪਟਿਆਲਾ ਵਣ ਮੰਡਲ ਦੀ ਨਾਭਾ ਰੇਂਜ ’ਚ ਪੈਂਦੀ 16.1 ਏਕੜ ਰਕਬੇ ਵਾਲੀ ਬੀੜ ਅੰਨ੍ਹੀਆਂ ਢੇਰ੍ਹੀਆਂ ਵਿੱਚੋਂ ਪਹਿਲੇ ਪੜਾਅ ਤਹਿਤ ਕਰੀਬ 6 ਏਕੜ ਰਕਬੇ ਨੂੰ ਲਗਪਗ 78 ਲੱਖ ਰੁਪਏ ਦੀ ਲਾਗਤ ਨਾਲ ਵਣ ਚੇਤਨਾ ਪਾਰਕ ਵਜੋਂ ਵਿਕਸਤ ਕਰਨ ਦਾ ਕੰਮ ਸ਼ੁਰੂ ਕਰਵਾਇਆ। ਇਸ ਮੌਕੇ ਸ. ਧਰਮਸੋਤ ਨੇ ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਵਣ ਚੇਤਨਾ ਪਾਰਕ ਨਾਭਾ ਸ਼ਹਿਰ ਵਾਸੀਆਂ ਨੂੰ ਸਾਂਹ ਲੈਣ ਲਈ ਸ਼ੁੱਧ ਹਵਾ ਪ੍ਰਦਾਨ ਕਰਦਿਆਂ ਫੇਫੜਿਆਂ ਸਮੇਤ ਸ਼ਹਿਰ ਦੀ ਸੁੰਦਰਤਾ ਵਧਾਉਣ ਦਾ ਕੰਮ ਵੀ ਕਰੇਗੀ। ਉਨ੍ਹਾਂ ਕਿਹਾ ਕਿ ਇਸ ਪੂਰੀ ਬੀੜ ਜਰੀਏ ਵਣਾਂ ਦੀ ਸੁਰੱਖਿਆ ਬਾਬਤ ਲੋਕਾਂ ਨੂੰ ਚੇਤੰਨ ਕਰਨ ਲਈ ਕਰੀਬ 6 ਕਰੋੜ ਰੁਪਏ ਖਰਚੇ ਜਾਣਗੇ ੍ਯਧਰਮਸੋਤ ਨੇ ਦੱਸਿਆ ਕਿ ਵਣ ਵਿਭਾਗ ਵੱਲੋਂ ਜੰਗਲਾਤ ਵਿਭਾਗ ਦੀ ਜਮੀਨ ’ਤੇ ਨਾਜਾਇਜ਼ ਕਾਬਜਕਾਰਾਂ ਵਿਰੁਧ ਸਖ਼ਤੀ ਨਾਲ ਨਿਪਟਿਆ ਜਾ ਰਿਹਾ ਹੈ, ਜਿਸ ਦੇ ਸਿੱਟੇ ਵਜੋਂ 31000 ਏਕੜ ਨਜਾਇਜ਼ ਕਬਜਿਆਂ ਹੇਠਲੀ ਜਮੀਨ ਵਿੱਚੋਂ 3000 ਏਕੜ ਤੋਂ ਕਬਜੇ ਛੁਡਾਏ ਜਾ ਚੁੱਕੇ ਹਨ ਅਤੇ 10000 ਏਕੜ ਜਮੀਨ ਤੋਂ ਅਪ੍ਰੈਲ 2018 ਤੱਕ ਨਜਾਇਜ਼ ਕਬਜੇ ਛੁਡਵਾਏ ਜਾਣਗੇ ਜਦੋਂਕਿ ਲਗਪਗ 21000 ਏਕੜ ਜਮੀਨ ਨੂੰ ਛੁਡਵਾਉਣ ਲਈ ਕੇਸ ਵਿਚਾਰ ਅਧੀਨ ਹਨ। ਸਮਾਰੋਹ ਮੌਕੇ ਪੰਜਾਬ ਦੇ ਪ੍ਰਧਾਨ ਵਣਪਾਲ ਸ੍ਰੀ ਜਿਤੇਂਦਰ ਸ਼ਰਮਾ ਨੇ ਵੀ ਸੰਬੋਧਨ ਕੀਤਾ ਅਤੇ ਵਿਭਾਗ ਦੀ ਕਾਰਗੁਜ਼ਾਰੀ ਬਾਬਤ ਚਾਣਨਾ ਪਾਇਆ। ਇਸ ਮੌਕੇ ਮੁੱਖ ਵਣਪਾਲ ਸ੍ਰੀ ਧਰਮਿੰਦਰ ਸ਼ਰਮਾ, ਵਣ ਪਾਲ ਦੱਖਣ ਸਰਕਲ ਪਟਿਆਲਾ ਸ੍ਰੀਮਤੀ ਸ਼ਲੈਂਦਰ ਕੌਰ, ਵਣ ਮੰਡਲ ਅਫ਼ਸਰ ਪਟਿਆਲਾ ਸ੍ਰੀ ਅਜੀਤ ਕੁਲਕਰਣੀ, ਓ.ਐਸ.ਡੀ. ਚਮਕੌਰ ਸਿੰਘ, ਰੇਂਜ ਅਫ਼ਸਰ ਸ. ਬਲਬੀਰ ਸਿੰਘ ਢਿੱਲੋਂ ਅਤੇ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ। ਅਮਨ ਅਰੋੜਾ ਨੇ ਮੰਚ ਸੰਚਾਲਣ ਕੀਤਾ। ਸਮਾਗਮ ਵਿੱਚ ਨਗਰ ਕੌਂਸਲ ਪ੍ਰਧਾਨ ਸ੍ਰੀ ਰਜਨੀਸ਼, ਬਲਾਕ ਕਾਂਗਰਸ ਪ੍ਰਧਾਨ ਪਵਨ ਗਰਗ, ਦਿਹਾਤੀ ਪ੍ਰਧਾਨ ਪਰਮਜੀਤ ਸਿੰਘ ਖੱਟੜਾ, ਬਲਵਿੰਦਰ ਸਿੰਘ ਬਿੱਟੂ, ਜਗਦੀਸ਼ ਚੰਦ ਮੱਗੋ, ਅਮਰਦੀਪ ਖੰਨਾ, ਗੁਰਜੰਟ ਦੁੱਲਦੀ, ਹਰੀ ਸੇਠ, ਹਰਜਿੰਦਰ ਸਿੰਘ, ਚਮਕੌਰ ਨਿਕੂ, ਸਰਬਜੀਤ ਸੁੱਖੇਵਾਲ, ਕੁਲਵਿੰਦਰ ਸਿੰਘ, ਇਛਿਆਮਾਨ ਸਿੰਘ ਭੋਜੋਮਾਜਰੀ, ਚਰਨਜੀਤ ਬਾਤਿਸ਼, ਮਹਿਲਾ ਮੰਡਲ ਦੀ ਪ੍ਰਧਾਨ ਰੀਨਾ ਬਾਂਸਲ, ਸਤੀਸ਼ ਸੱਤੀ, ਸਤੀਸ਼ ਗਰਗ, ਕੌਂਸਲਰਾਂ ਸਮੇਤ ਵੱਡੀ ਗਿਣਤੀ ’ਚ ਕਾਂਗਰਸ ਦੇ ਆਗੂ ਤੇ ਵਰਕਰ ਅਤੇ ਸ਼ਹਿਰ ਦੇ ਪਤਵੰਤੇ ਹਾਜਰ ਸਨ।



