ਭਗਤਾ ਭਾਈਕਾ, 15 ਜਨਵਰੀ (ਸਵਰਨ ਸਿੰਘ ਭਗਤਾ)- ਸੰਤ ਮਹੇਸ ਮੁਨੀ ਜੀ ਗਰਲਜ ਕਾਲਜ ਵਿਖੇ ਲੋਹੜੀ ਦਾ ਤਿਉਹਾਰ ਪਿਛਲੇ ਸਾਲਾਂ ਦੀ ਤਰ੍ਹਾਂ ਅਤਿ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਅਤੇ ਆਪਣੇ ਪੁਰਾਤਨ ਸੱਭਿਆਚਾਰ ਅਤੇ ਪਰੰਪਰਾਵਾਂ ਦਾ ਸੁਮੇਲ ਬਣਾਉਂਦੇ ਹੋਏ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸੰਸਥਾ ਦੇ ਚੇਅਰਮੈਨ ਜਰਨੈਲ ਸਿੰਘ ਸਾਬਕਾ ਸਰਪੰਚ ਨੇ ਲੋਹੜੀ ਦਾ ਅਗਾਜ ਆਪਣੀਆ ਸ਼ੁੱਭ ਇਛਾਵਾ ਨਾਲ ਕੀਤਾ। ਇਸ ਸਮੇਂ ਗਰਲਜ ਕਾਲਜ ਦੀਆ ਵਿਦਿਆਰਥਣਾਂ ਨੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮਾਂ ਦੀ ਲੜੀ ਬੰਨੀ। ਇਸ ਸਮੇ 15 ਪ੍ਰੀਵਾਰਾ ਦੀਆਂ ਨਵਜੰਮੀਆਂ ਬੱਚੀਆ ਤੇ ਉਨ੍ਹਾਂ ਦੇ ਪ੍ਰੀਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦਾ ਸਾਰਾ ਖਰਚਾ ਰਘੂਵੀਰ ਸਿੰਘ ਮਲੂਕਾ ਨੇ ਕੀਤਾ। ਪ੍ਰਿੰਸੀਪਲ ਡਾ. ਅਮਰਜੀਤ ਕੌਰ ਨੇ ਆਪਣੀ ਭਤੀਜੀ ਦੇ ਜਨਮ ਦੀ ਖੁਸ਼ੀ ਵਿੱਚ ਆਪਣੇ ਵੱਲੋ ਦਰਜਾਂ ਚਾਰ ਮੁਲਾਜਮਾਂ ਨੂੰ ਵਧੀਆ ਸੂਟ ਦੇ ਸਨਮਾਨਿਤ ਕੀਤਾ। ਇਸ ਸਮੇ ਸੰਸਥਾ ਦੇ ਚੇਅਰਮੈਨ ਜਰਨੈਲ ਸਿੰਘ, ਵਾਈਸ ਚੇਅਰਮੈਨ ਬੂਟਾ ਸਿੰਘ ਬਰਾੜ, ਕਮੇਟੀ ਮੈਂਬਰ ਜਰਨੈਲ ਸਿੰਘ, ਇਕਬਾਲ ਸਿੰਘ ਢਿੱਲੋ, ਰਾਮਪਾਲ ਭਾਈਰੂਪਾ, ਰਜਿੰਦਰ ਸਿੰਘ, ਰਘੂਵੀਰ ਸਿੰਘ, ਸੁਰਿੰਦਰ ਕਟਾਰੀਆ, ਧਰਮਪਾਲ, ਰਾਜਕੁਮਾਰ, ਜਗਮੋਹਨ ਲਾਲ, ਰਾਜਪਾਲ, ਕੇਸ਼ਵਕੁਮਾਰ, ਜਗਸੀਰ ਸਿੰਘ ਪੰਨੂ ਤੇ ਸ਼ੁਰੇਸ ਕੁਮਾਰ ਜਿੰਦਲ ਤੇ ਸਮੂਹ ਸਟਫ ਮੌਜੂਦ ਸਨ। ਸੰਸਥਾ ਦੇ ਐਮ ਡੀ ਹਾਕਮ ਸਿੰਘ ਨੇ ਸਾਰਿਆ ਨੂੰ ਜੀ ਆਇਆ ਆਖਿਆ ਤੇ ਕਾਲਜ ਦੀਆਂ ਗਤੀਵਿਧੀਆਂ ਬਾਰੇ ਦੱਸਿਆ। ਇਸ ਸਮੇ ਕਲਚਰ ਰੰਗਾ ਰੰਗ ਪ੍ਰੋਗਰਾਮ ਵਿੱਚ ਵਿਦਿਆਰਥਣਾਂ ਨੇ ਗਿੱਧਾ, ਭੰਗੜਾ ਤੇ ਕੋਰਿਓਗਰਾਫੀ ਦਾ ਵਧੀਆ ਪ੍ਰਦਰਸਨ ਕੀਤਾ। ਸਾਮ ਦੇ 4 ਵਜੇ ਤੱਕ ਇਹ ਲੋਹੜੀ ਮੇਲਾ ਆਪਣੀਆ ਅਮਿੱਟ ਯਾਦਾ ਛੱਡਦਾ ਹੋਇਆ ਸਮਾਪਤ ਹੋਇਆ।
ਸੰਤ ਮਹੇਸ ਮੁਨੀ ਜੀ ਗਰਲਜ ਕਾਲਜ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ



