ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਜਨਮ 14 ਜਨਵਰੀ 1761 ਈ: ਨੂੰ ਪਿਤਾ ਈਸਰ ਸਿੰਘ ਮਾਤਾ ਹਰਿ ਕੌਰ ਜੀ ਦੀ ਕੁਖੋਂ ਪਿੰਡ ਦੇਹਲਾ ਸੀਹਾਂ, ਤਹਿ ਮੂਨਕ, ਜਿਲ੍ਹਾ ਸੰਗਰੂਰ ਵਿਖੇ ਹੋਇਆ ਸੀ। ਫੁਲ ਵਰਗੇ ਸੁੰਦਰ ਬਾਲਕ ਨੂੰ ਵੇਖ ਕੇ ਪਿਤਾ ਜੀ ਨੇ ਬਾਲਕ ਦਾ ਨਾਮ ਫੂਲਾ ਸਿੰਘ ਰਖ ਦਿਤਾ। ਆਪ ਜੀ ਦੇ ਵਡੇ-ਵਡੇਰੇ ਰਾਜਸਥਾਨ ਦੇ ਰਹਿਣ ਵਾਲੇ ਸਨ ਇੰਨ੍ਹਾਂ ਵਿਚੋਂ ਕੁਝ ਲੋਕ ਪਿੰਡ ਸੀਹਾਂ ਵਿਚ ਆ ਕੇ ਵਸ ਗਏ ਤੇ ਕੁਝ ਹੋਰ ਪਿੰਡਾਂ ਵਲ ਚਲੇ ਗਏ। ਸਹੀਦ ਬਾਬਾ ਅਕਾਲੀ ਫੂਲਾ ਸਿੰਘ ਜੀ ਦੇ ਦਾਦਾ ਜੀ ਦਾ ਨਾਮ ਸ੍ਰ: ਦੇਵਾ ਸਿੰਘ ਸੀ ਅਕਾਲੀ ਬਾਬਾ ਫੂਲਾ ਸਿੰਘ ਜੀ ਅਜੇ ਦੋ ਸਾਲਾ ਦੇ ਸਨ ਜਦੋਂ ਉਨ੍ਹਾਂ ਦੇ ਪਿਤਾ ਸ੍ਰ: ਈਸਰ ਸਿੰਘ ਨੇ ਸਹੀਦ ਮਿਸਲ ਦੇ ਜਥੇਦਾਰ ਬਾਬਾ ਨੈਣਾ ਸਿੰਘ ਨੂੰ ਆਪ ਜੀ ਦੀ ਜਿੰਮੇਵਾਰੀ ਸੋਂਪ ਦਿਤੀ ਛੋਟੀ ਉਮਰ ਵਿਚ ਹੀ ਅਕਾਲੀ ਫੂਲਾ ਸਿੰਘ ਨੂੰ ਗੁਰਮੁਖੀ ਅਖਰ ਤੇ ਨਿਤਨੇਮ ਦੀਆਂ ਬਾਣੀਆਂ ਕੰਠ ਹੋ ਗਈਆ ਸਨ ਪਿਤਾ ਵਾਂਗ ਇਹ ਹੋਣਹਾਰ, ਬਾਲਕ ਵੀ ਸੂਰਬੀਰ ਬਣਿਆ ਵਡੇ ਘਲੂਘਾਰੇ ਵਿਚ ਸ੍ਰ: ਈਸਰ ਸਿੰਘ ਦੀ ਮੌਤ ਹੋ ਗਈ ਸੀ ਜਿਸ ਦੌਰਾਨ ਦੋਹਾਂ ਮਾਸੂਮ ਬਚਿਆ ਦਾ ਭਾਰ ਮਾਤਾ ਹਰਿ ਕੌਰ ਜੀ ਦੇ ਮੌਢਿਆ ਤੇ ਆ ਗਿਆ ਆਪ ਜੀ ਦੇ ਭਰਾ ਦਾ ਨਾਮ ਸ੍ਰ: ਸੰਤ ਸਿੰਘ ਸੀ। ਸਹੀਦ ਬਾਬਾ ਅਕਾਲੀ ਬਾਬਾ ਫੂਲਾ ਸਿੰਘ ਅਕਾਲ ਤਖਤ ਦੇ 6ਵੇੰ ਜਥੇਦਾਰ ਸਨ। ਅਕਾਲੀ ਬਾਬਾ ਫੂਲਾ ਸਿੰਘ ਜੀ ਇਕ ਅਨੋਖੇ ਜਰਨੈਲ ਸਨ ਉਹ ਦੁਸਮਣ ਦੇ ਖਿਲਾਫ ਬੜੀ ਬਹਾਦਰੀ ਨਾਲ ਲੜ੍ਹ ਕੇ ਜਿਤ ਪ੍ਰਾਪਤ ਕਰਦੇ ਸਨ ਉਨ੍ਹਾਂ ਨੇ ਆਪਣੀ ਇਕ ਸੈਨਾ ਤਿਆਰ ਕੀਤੀ ਹੋਈ ਸੀ ਜੋ ਲੜਾਈ ਦੇ ਮੈਦਾਨ ਵਿਚ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਸਾਥ ਨਿਭਾਉਂਦੀ ਸੀ ਅਕਾਲੀ ਬਾਬਾ ਫੂਲਾ ਸਿੰਘ ਦੀਆਂ ਕਸੂਰ ਦੀ ਜਿਤ, ਮੁਲਤਾਨ ਦੀ ਜਿਤ, ਪਿਸਾਵਰ ਦੀ ਜਿਤ, ਕਸਮੀਰ ਦੀ ਜਿਤ, ਨੁਸਹਿਰੇ ਦੀ ਜਿਤ ਵਰਗੀਆਂ ਮਹਤਵਪੂਰਨ ਜਿਤਾਂ ਸਨ ਅਰਦਾਸ ਦੀ ਪਵਿਤ੍ਰਤਾ ਅਤੇ ਉਸ ਦੀ ਮਰਿਆਦਾ ਲਈ ਜਾਨ ਦੀ ਬਾਜੀ ਲਗਾ ਦੇਣ ਵਾਲੇ ਅਕਾਲੀ ਬਾਬਾ ਫੂਲਾ ਸਿੰਘ ਜੀ ਉਚੇ ਆਚਰਣ ਤੇ ਆਤਮਕ ਬਲ ਵਾਲੇ ਨਿਰਭੈ ਯੋਧਾ ਸਨ ਸਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਜਦੋਂ ਜੰਗ ਲਈ ਜਾਂਦੇ ਸਨ ਤੇ ਵਡੇ-ਵਡੇ ਅਟਕ ਦਰਿਆ ਵੀ ਅਕਾਲੀ ਬਾਬਾ ਫੂਲਾ ਸਿੰਘ ਜੀ ਨੂੰ ਰਾਹ ਛਡ ਦਿੰਦੇ ਸਨ ਮੈਦਾਨੇ ਜੰਗ ਵਿਚ ਉਹ ਆਪਣਾ ਹੌਂਸਲਾ ਬੁਲੰਦ ਰਖਦੇ ਸਨ ਵਡੇ-ਵਡੇ ਪਠਾਣਾਂ ਨੂੰ ਇਨ੍ਹਾਂ ਅਗੇ ਹਾਰ ਦਾ ਮੂੰਹ ਦੇਖਣਾ ਪੈਂਦਾ ਸੀ ਅਕਾਲੀ ਬਾਬਾ ਫੂਲਾ ਸਿੰਘ ਪਕੇ ਗੁਰਸਿਖ, ਅੰਮ੍ਰਿਤਧਾਰੀ, ਰਹਿਣੀ-ਬਹਿਣੀ ਦੇ ਪੂਰੇ ਤੇ ਨਿਡਰ ਸੂਰਮੇ ਸਨ। ਇਕ ਵਾਰ ਅਰਦਾਸ ਕਰਕੇ ਪਿਛੇ ਮੁੜਨਾ ਆਪ ਜੀ ਦਾ ਸੁਭਾ ਵਿਚ ਨਹੀਂ ਸੀ। ਲੋਕ ਪਿਆਰ ਨਾਲ ਆਪ ਜੀ ਨੂੰ ਬਾਬਾ ਜੀ ਜਾਂ ਅਕਾਲੀ ਜੀ ਕਹਿ ਕੇ ਬੁਲਾਂਦੇ ਸਨ ਅਕਾਲੀ ਫੂਲਾ ਸਿੰਘ ਅੰਗਰੇਜਾਂ ਨੂੰ ਚਾਲ-ਬਾਜ, ਮਕਾਰ ਤੇ ਵਿਦੇਸੀ ਹੋਣ ਦੇ ਨਾਤੇ ਦੇਸ਼ ਦੇ ਦੁਸਮਣ ਸਮਝਦੇ ਸਨ ਅਕਾਲੀ ਫੂਲਾ ਸਿੰਘ ਬੜੇ ਚੇਤੰਨ ਤੇ ਜੰਗੀ ਤੌਰ ਤਰੀਕਿਆਂ ਦੇ ਪੂਰੇ ਨਿਪੁੰਨ ਸਨ ਉਨ੍ਹਾਂ ਦੀਆਂ ਲੜਾਈਆ ਇਸ ਗਲ ਦਾ ਪ੍ਰਤਖ ਪ੍ਰਮਾਣ ਹਨ ਕਿ ਉਨ੍ਹਾਂ ਜੀਵਨ ਵਿਚ ਇਕ ਵੀ ਲੜਾਈ ਨਹੀਂ ਸੀ ਹਾਰੀ। ਉਨ੍ਹਾ ਨੂੰ ਅਕਾਲ ਪੁਰਖ ਉਪਰ ਅਟਲ ਵਿਸ਼ਵਾਸ ਸੀ ਤੇ ਇਹੀ ਵਿਸ਼ਵਾਸ ਉਨ੍ਹਾਂ ਦੀ ਸਭ ਤੋਂ ਵਡੀ ਤਾਕਤ ਸੀ। ਆਪ ਇਰਾਦੇ ਦੇ ਪਕੇ ਤੇ ਸਦਾ ਚੜਦੀਆਂ ਕਲਾ ਵਿਚ ਰਹਿਣ ਵਾਲੇ ਸਨ। ਅਕਾਲੀ ਜੀ ਦੇ ਨਿਹੰਗ ਉਨ੍ਹਾਂ ਦੇ ਇਕੋ ਇਸਾਰੇ ਤੇ ਆਪਣੀਆਂ ਜਾਨਾ ਕੁਰਬਾਨ ਕਰਨ ਲਈ ਤਿਆਰ ਹੋ ਜਾਂਦੇ ਸਨ ਉਨ੍ਹਾਂ ਦੇ ਜਥੇ ਵਿਚ ਸ੍ਰ: ਸਾਧੂ ਸਿੰਘ ਤੇ ਸ੍ਰ: ਧਰਮ ਸਿੰਘ ਵਰਗੇ ਬਹਾਦਰ ਨਿਹੰਗ ਸਾਮਲ ਸਨ ਜਿਨਾ ਨੇ ਮੁਲਤਾਨ ਸਮੇਤ ਕਈ ਲੜਾਈਆਂ ਵਿਚ ਬਹਾਦਰੀ ਦੇ ਜੌਹਰ ਵਿਖਾਏ ਸਨ ਕਿ ਵੈਰੀ ਦਲਾ ਨੂੰ ਭਾਜੜਾ ਪੈ ਗਈਆਂ ਸਨ। ਆਪ ਲੜਾਈ ਦੇ ਮੈਦਾਨ ਵਿਚ ਜਿਤ ਦੇ ਜੈਕਾਰੇ ਹੀ ਇਨ੍ਹਾਂ ਦਾ ਸੁਆਗਤ ਕਰਿਆ ਕਰਦੇ ਸਨ ਮੈਦਾਨ ਚੋਂ ਹਾਰ ਕੇ ਜਾਂ ਨਸ ਜਾਣਾ ਇਨ੍ਹਾਂ ਦੇ ਸੁਭਾ ਵਿਚ ਨਹੀਂ ਸੀ। ਅਕਾਲੀ ਫੂਲਾ ਸਿੰਘ ਖਾਲਸਾ ਰਾਜ ਦੀਆਂ ਉਨ੍ਹਾਂ ਮਹਾਨ ਸ਼ਖਸੀਅਤਾਂ ਵਿਚੋਂ ਹਨ ਜਿਨ੍ਹਾਂ ਨੇ ਇਸ ਰਾਜ ਦੀ ਚੜ੍ਹਤ ਤੇ ਰਾਖੀ ਲਈ ਆਪਣਾ ਸਭ ਕੁਝ ਨਿਛਾਵਰ ਕਰ ਦਿਤਾ, ਕਾਲ-ਰਹਿਤ ਪ੍ਰਭੂ ਦਾ ਸਚਾ ਸਿਪਾਹੀ ਹੋਣ ਦੇ ਨਾਤੇ ਵਡੇ ਤੋਂ ਵਡੇ ਖਤਰਿਆਂ ਨੂੰ ਵੰਗਾਰ ਗੁਣ ਸੀ ਦੁਸਮਣ ਦੀ ਫੌਜੀ ਸੰਖਿਆ ਜਾਂ ਮੌਤ ਉਨ੍ਹਾਂ ਨੂੰ ਕਦੇ ਡਰਾ ਨਹੀਂ ਸਕਦੀ ਸੀ ਆਪ ਜੀ ਨੇ ਜੀਵਨ ਦਾ ਵਡਾ ਹਿਸਾ ਪੰਥਕ ਕੰਮਾਂ ਵਿਚ ਸੇਵਾ ਕਰਦਿਆਂ ਬਤੀਤ ਕੀਤਾ।।
ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਜਨਮ ਅਸਥਾਨ ਵਾਲੀ ਥਾਂ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਇਸ ਨੂੰ 1962 ਵਿਚ ਸੰਤ ਗੁਰਬਚਨ ਸਿੰਘ ਕਾਲੀ ਕੰਬਲੀ (ਪਟਿਆਲਾ) ਵਾਲਿਆ ਨੇ ਉਜਾਗਰ ਕੀਤਾ ਸੀ। ਪਿੰਡ ਵਿਚ ਹੁਣ ਵੀ ਉਸ ਸਮੇਂ ਦਾ ਪੁਰਾਤਨ ਖੂਹ, ਪੁਰਾਤਨ ਬੋਹੜ, ਅਤੇ ਬਾਰਾਦਰੀ ਹੈ। 14 ਮਾਰਚ 1823 ਈ. ਨੂੰ ਨੁਸ਼ਹਿਰੇ ਦੀ ਜੰਗ ਵਿਚ ਅਕਾਲੀ ਜੀ ਸਹੀਦੀ ਪ੍ਰਾਪਤ ਕਰ ਗਏ। 14 ਮਾਰਚ ਨੂੰ ਉਨ੍ਹਾਂ ਦੀ ਸਹੀਦੀ ਵਾਲੇ ਦਿਨ ਹਰ ਸਾਲ ਪਿੰਡ ਵਿਚ ਗੁਰਮਿਤ ਸਮਾਗਮ ਅਤੇ ਨਗਰ ਕੀਰਤਨ ਕਢਿਆ ਜਾਂਦਾ ਹੈ। ਇਸ ਸਹੀਦੀ ਜੋੜ ਮੇਲੇ ਵਿਚ ਇਲਾਕੇ ਦੀਆ, ਦੂਰ ਦੁਰਾਡੇ ਤੋਂ ਸੰਗਤਾਂ ਹਿਸਾ ਲੈਦੀਆਂ ਹਨ।
ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਜਨਮ ਦਿਨ ਦੀ ਖੁਸ਼ੀ ਵਿਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਜਿਸ ਵਿਚ ਵਡੀ ਗਿਣਤੀ ਵਿਚ ਸੰਗਤਾਂ ਹਾਜਰੀ ਭਰ ਰਹੀਆਂ ਹਨ।
ਸ਼ਹੀਦ ਬਾਬਾ ਅਕਾਲੀ ਫੂਲਾ ਸਿੰਘ ਜੀ



