ਸਰਦੂਲਗੜ੍ਹ, 9 ਜਨਵਰੀ- ਸਰਦੂਲਗੜ੍ਹ ਸ਼ਹਿਰ ਵਿੱਚ ਜਿੰਨਾਂ ਵਾਰਡਾਂ ਵਿੱਚ ਪਾਣੀ ਸਪਲਾਈ ਦੀਆ ਪਾਇਪਾਂ,ਸੀਵਰੇਜ ਅਤੇ ਸੜਕਾਂ ਬਣਨੀਆਂ ਰਹਿ ਗਈਆ ਉਨਾਂ ਨੂੰ ਬਣਾਉਣ ਲਈ ਅੱਜ ਵਾਰਡ ਨੰਬਰ 2 ਵਿੱਚ ਕੰਮ ਦੀ ਸ਼ੁਰੂਆਂਤ ਕੀਤੀ ਗਈ ਇਸ ਕੰਮ ਦੀ ਸ਼ੁਰੂਆਤ ਕੋਆਪ੍ਰੇਟਿਵ ਬੈਂਕ ਜਿਲਾਂ ਮਾਨਸਾ ਦੇ ਸਾਬਕਾ ਚੇਅਰਮੈਨ ਸੱਤਪਾਲ ਵਰਮਾਂ ਵੱਲੋ ਕੀਤੀ ਗਈ। ਇਸ ਮੋਕੇ ਤੇ ਜਾਣਕਾਰੀ ਦਿੰਦਿਆ ਹੋਇਆ ਸ਼੍ਰੀ ਵਰਮਾਂ ਨੇ ਦੱਸਿਆਂ ਕਿ ਹਲਕਾ ਸਰਦੂਲਗੜ੍ਹ ਦੇ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਦੇ ਯਤਨਾਂ ਸਦਕਾ ਸਰਦੂਲਗੜ੍ਹ ਦਾ ਵਿਕਾਸ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ। ਉਨਾਂ ਨੇ ਕਿਹਾ ਕਿ ਸਰਦੂਲਗੜ੍ਹ ਵਿੱਚ ਜਿੰਨਾਂ ਵਾਰਡਾਂ ਵਿੱਚ ਪਾਣੀ ਸਪਲਾਈ ਦੀਆਂ ਪਾਇਪਾਂ ਅਤੇ ਸੀਵਰੇਜ ਪਾਉਣਾਂ ਰਹਿ ਗਿਆ ਹੈ ਉਨਾਂ ਵਾਰਡਾਂ ਵਿੱਚ 4 ਕਰੋੜ 70 ਲੱਖ ਰੁਪਏ ਖਰਚ ਕੇ ਕੰਮ ਨੇਪਰੇ ਚਾੜਿਆ ਜਾਵੇਗਾ ਅਤੇ ਸ਼ਹਿਰ ਦੀ ਕੋਈ ਗਲੀ ਕੱਚੀ ਨਹੀ ਰਹਿਣ ਦਿੱਤੀ ਜਾਵੇਗੀ ਸੀਵਰੇਜ ਬੋਰਡ ਦੇ ਜੇਈ ਜਗਮੀਤ ਸਿੰਘ ਨੇ ਦਸਿਆ ਕਿ ਇੰਨਾ ਵਾਰਡਾ ਵਿੱਚ ਵਾਟਰ ਸਪਲਾਈ ਤੇ 54 ਲੱਖ ਅਤੇ ਸੀਵਰੇਜ ਪਾਉਣ ਉਪਰ 4 ਕਰੋੜ 16 ਲੱਖ ਰੁਪਇਆ ਖਰਚ ਕੀਤਾ ਜਾਵੇਗਾ। ਇਸ ਮੌਕੇ ’ਤੇ ਜੀ ਡੀ ਸੀ ਐਲ ਕ੍ਰਿਸ਼ਨਾ ਜੇਬੀ ਦੇ ਪ੍ਰੋਜੈਕਟ ਇੰਚਾਰਜ਼ ਵਿਪਲ ਗੋਸ਼, ਸੀਵਰੇਜ ਬੋਰਡ ਦੇ ਐਸ ਡੀ ਈ ਰਾਕੇਸ਼ ਕੁਮਾਰ, ਬੋਹੜ ਸਿੰਘ ਸੰਧੂ ਆਦਿ ਹਾਜ਼ਰ ਸਨ।
ਸਰਦੂਲਗੜ੍ਹ ਸ਼ਹਿਰ ਵਿੱਚ ਸੀਵਰੇਜ ਪਾਉਣ ਦਾ ਕੰਮ ਸ਼ੁਰੂ



