Skip to content
Independent perspectives. Global stories.
BREAKING

ਅਚਾਨਕ ਲੱਗੀ ਅੱਗ ਕਾਰਨ ਡੇਢ ਲੱਖ ਦੇ ਕੰਬਲ ਸੜ੍ਹ ਕੇ ਸੁਆਹ

Share this story

ਮੋਰਿੰਡਾ, 9 ਜਨਵਰੀ (ਹਰਜਿੰਦਰ ਸਿੰਘ ਛਿੱਬਰ)-ਸਥਾਨਕ ਸ਼ਹਿਰ ਦੇ ਵਾਰਡ ਨੰਬਰ 12 ਵਿੱਚ ਕੰਬਲਾਂ ਦਾ ਕੰਮ ਕਰਦੇ ਇੱਕ ਵਿਅਕਤੀ ਦੇ ਘਰ ਰੱਖੇ ਕੰਬਲਾਂ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਵੱਡੀ ਮਾਤਰਾ ’ਚ ਵੇਚਣ ਲਈ ਰੱਖੇ ਕੰਬਲ ਸੜ੍ਹ ਕੇ ਸੁਆਹ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜ੍ਹਤ ਮੁਹੰਮਦ ਯਾਮੀਨ ਨੇ ਦੱਸਿਆ ਕਿ ਉਹ ਇੱਥੇ ਪਿਛਲੇ 12 ਸਾਲਾਂ ਤੋਂ ਪਿੰਡਾਂ ਵਿੱਚ ਫੇਰੀ ਕਰਕੇ ਕੰਬਲ ਵੇਚਣ ਦਾ ਕੰਮ ਕਰਦੇ ਹਨ।
ਮੁਹੰਮਦ ਯਾਮੀਨ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਵਿਚ ਹੀ ਕਰੀਬ ਡੇਢ ਲੱਖ ਰੁਪਏ ਦੇ ਸਟਾਕ ਕੀਤੇ ਕੰਬਲਾਂ ਨੂੰ ਅਚਾਨਕ ਅੱਗ ਲੱਗ ਗਈ। ਜਦੋਂ ਤੱਕ ਇਸ ਦਾ ਸਾਨੂੰ ਪਤਾ ਲੱਗਾ ਉਦੋਂ ਤੱਕ ਅੱਗ ਤੇਜੀ ਨਾਲ ਭੜ੍ਹਕ ਗਈ। ਉਸ ਦੱਸਿਆ ਕਿ ਅੱਗ ਲੱਗਣ ਦੀ ਘਟਨਾ ਸਬੰਧੀ ਉਸਨੂੰ ਕਿਸੇ ਪੜੌਸੀ ਨੇ ਹੀ ਸੂਚਨਾ ਦਿੱਤੀ ਅਤੇ ਅਮਨਪ੍ਰੀਤ ਸਿੰਘ ਅਮਨਾ, ਹਰਜੱਸ ਸਿੰਘ ਅਤੇ ਮੇਜਰ ਸਿੰਘ ਸਮੇਤ ਪੜੌਸੀਆਂ ਨੇ ਹੀ ਮਿਲ ਕੇ ਅੱਗ ’ਤੇ ਕਾਬੂ ਪਾਇਆ। ਇਸ ਸਬੰਧੀ ਅਮਨਪ੍ਰੀਤ ਸਿੰਘ ਅਮਨਾ, ਮੇਜਰ ਸਿੰਘ ਰੂਪਰਾਏ, ਮਨਜੀਤ ਸਿੰਘ ਮੰਗਾ, ਗੁਰਨਾਮ ਸਿੰਘ, ਹਰਜੀਤ ਸਿੰਘ, ਹਰਜੱਸ ਸਿੰਘ ਅਤੇ ਸ਼ਹਿਰ ਨਿਵਾਸੀਆਂ ਨੇ ਪੀੜਤ ਨੂੰ ਯੋਗ ਮੁਆਵਜਾ ਦੇਣ ਦੀ ਜੋਰਦਾਰ ਮੰਗ ਕੀਤੀ ਹੈ।

WRITTEN BY