ਰਾਮਪੁਰਾ ਫੂਲ, 9 ਜਨਵਰੀ (ਗਿੱਲ)- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਵੱਲੋ ਚਲਾਏ ਗਏ ਸਵੱਛ ਭਾਰਤ ਮੁਹਿੰਮ ਤਹਿਤ ਨਗਰ ਪੰਚਾਇਤ ਬਾਲਿਆਂਵਾਲੀ ਵੱਲੋ ਇੰਸਪੈਕਟਰ ਜੈ ਗੋਪਾਲ ਵੱਲੋ ਚੰਡੀਗੜ੍ਹ ਤੋ ਆਈ ਟੀਮ ਨੂੰ ਨਾਲ ਲੈ ਕੇ ਸ਼ਹਿਰ ਦੇ ਸਕੂਲਾਂ, ਘਰਾਂ ਅਤੇ ਬਸ ਸਟੈਡ ਦਾ ਦੌਰਾ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਸੀ। ਇਸੇ ਲੜੀ ਤਹਿਤ ਅੱਜ ਸਵੱਛ ਸਰਵੇਖਣ ਸਬੰਧੀ ਟੀਮ ਦਿੱਲੀ ਤੋ ਨਗਰ ਪੰਚਾਇਤ ਬਾਲਿਆਂਵਾਲੀ ਵਿਖੇ ਪੁੱਜੀ ਅਤੇ ਸਵੱਛਤਾ ਮੁਹਿੰਮ ਦਾ ਰਿਕਾਰਡ ਆਪਣੇ ਕਬਜੇ ਚ ਲੈ ਲਿਆ। ਇਸ ਮੋਕੇ ਟੀਮ ’ਚ ਸੀਨੀਅਰ ਐਸੋਸੀਏਟਰ ਸ੍ਰੀ ਗੁਰਜੀਤ ਸਿੰਘ ਸੰਧੂ, ਕਾਰਜ ਸਾਧਕ ਅਫਸਰ ਸ੍ਰੀ ਗੁਰਦਾਸ ਸਿੰਘ, ਇੰਸਪੈਕਟਰ ਜੈ ਗੋਪਾਲ, ਕਲਰਕ ਜਸਵੀਰ ਸਿੰਘ, ਜ਼ੋਨੀ ਕੰਮਪਿਊਟਰ ਅਪਰੇਟਰ ਅਤੇ ਹੋਰ ਸਟਾਫ ਹਾਜਰ ਸਨ। ਇਸ ਦੌਰਾਨ ਗੱਲਬਾਤ ਕਰਦਿਆ ਸੀਨੀਅਰ ਐਸੋਸੀਏਟਰ ਸ੍ਰੀ ਗੁਰਜੀਤ ਸਿੰਘ ਸੰਧੂ ਵੱਲੋਂ ਨਗਰ ਪੰਚਾਇਤ ਦੇ ਅਧਿਕਾਰੀਆ/ਕਰਮਚਾਰੀਆ ਕੋਲੋ ਪੁਛਿਆ ਗਿਆ ਕਿ ਕੇਂਦਰ ਵੱਲੋ ਚਲਾਈ ਗਈ ਸਵੱਛਤਾ ਮੁਹਿੰਮ ਦੌਰਾਨ ਨਗਰ ਪੰਚਾਇਤ ਬਾਲਿਆਂਵਾਲੀ ਦੇ ਕਿੰਨੇ ਘਰਾਂ, ਸਕੂਲਾਂ, ਕਾਲਜਾਂ ਅਤੇ ਪਬਲਿਕ ਥਾਵਾਂ ਤੇ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ, ਕਿੰਨੇ ਲੋਕਾਂ ਦ ਸਵੱਛਤਾ ਮੋਬਾਇਲ ਐਪ ਡਾਊਨਲੋਡ ਆਦਿ ਬਾਰੇ ਰਿਕਾਰਡ ਇੱਕਠਾ ਕੀਤਾ। ਉਨ੍ਹਾਂ ਦੱਸਿਆ ਕਿ ਟੀਮ ਵੱਲੋ ਇੱਕਠਾ ਕੀਤਾ ਗਿਆ ਰਿਕਾਰਡ ਕੇਂਦਰ ਸਰਕਾਰ ਕੋਲ ਭੇਜਿਆ ਜਾਵੇਗਾ ਅਤੇ ਬਾਅਦ ਵਿੱਚ ਪੂਰੇ ਭਾਰਤ ਵਿੱਚੋ ਬਾਲਿਆਂਵਾਲੀ ਦਾ ਸਫਾਈ ਪੱਖੋ ਰੈਂਕ ਦਾ ਪਤਾ ਲੱਗ ਸਕੇਗਾ। ਇਸ ਟੀਮ ਵੱਲੋ ਦੋ ਦਿਨਾਂ ਤੱਕ ਸਫਾਈ ਸਰਵੇਖਣ ਸਬੰਧੀ ਰਿਕਾਰਡ ਦਾ ਨਿਰੀਖਣ ਕੀਤਾ ਜਾਵੇਗਾ।
ਸਵੱਛਤਾ ਸਰਵੇਖਣ ਸਬੰਧੀ ਟੀਮ ਨਗਰ ਪੰਚਾਇਤ ਬਾਲਿਆਂਵਾਲੀ ਵਿਖੇ ਪੁੱਜੀ



