ਮੇਰੇ ਪਿਤਾ ਦੇ ਇੱਕ ਬੇਹਦ ਲਾਲਚੀ ਕਰਿੰਦੇ ਗੁਰਸੇਵਕ ਸਿੰਘ ਨੂੰ ਵੀ ਸਾਜਿਸ਼ ਵਿੱਚ ਸ਼ਾਮਲ ਕੀਤਾ ਗਿਆ ਅਤੇ ਇਹ ਸਾਰੀ ਕਹਾਣੀ ਲਾਲਚੀ ਅਤੇ ਤਾਕਤ ਦੇ ਭੁੱਖੇ ਇਕ ਪੁੱਤ ਅਤੇ ਹੋਰਨਾਂ ਲੋਕਾਂ ਦੀ ਹੈ ਜੋ ਕਿ ਕਿਸੇ ਸਮਾਜਿਕ ਜਾਂ ਇਖਲਾਕੀ ਤੌਰ ’ਤੇ ਨਹੀਂ ਬਲਕਿ ਨਿੱਜੀ ਹਿੱਤਾਂ ਕਾਰਨ ਇਕ ਬਜ਼ੁਰਗ ਨੂੰ ਤਬਾਹ ਕਰਨਾ ਸੀ। ਮੈਨੂੰ ਇਸ ਲਈ ਨਿਸ਼ਾਨਾ ਬਣਾਇਆ ਗਿਆ, ਕਿਉਂਕਿ ਮੇਰੀ, ਸਾਡੀ ਜਾਇਦਾਦ ਤੇ ਹੋਟਲ ਵਿੱਚ ਇਕ ਅਹਿਮ ਭੂਮਿਕਾ ਸੀ ਅਤੇ ਮੈਂ ਹੀ ਆਪਣੇ ਪਿਤਾ ਦੀ ਕਾਨੂੰਨੀ ਪੈਰਵੀ ਕਰ ਸਕਦਾ ਸੀ। ਮੇਰਾ ਕੋਈ ਕਸੂਰ ਨਹੀਂ ਫਿਰ ਵੀ ਮੈਨੂੰ ਨਿਸ਼ਾਨਾ ਬਣਾਇਆ ਗਿਆ। ਮੈਂ ਕਿਸੇ ਤੋਂ ਨਹੀਂ ਡਰਦਾ ਕਿਉਂਕਿ ਹਰੇਕ ਪੁੱਤ ਨੂੰ ਆਪਣੇ ਪਿਤਾ ਲਈ ਉਵੇਂ ਹੀ ਖੜ੍ਹਾ ਹੋਣਾ ਚਾਹੀਦਾ ਹੈ ਜਿਵੇਂ ਮੈਂ ਖੜ੍ਹਾ ਹਾਂ। ਜੇ ਭਲਕੇ ਇਤਿਹਾਸ ਲਿਖਿਆ ਜਾਵੇਗਾ ਤਾਂ ਇਹ ਕਿਹਾ ਜਾਏਗਾ ਕਿ ਜਿਵੇਂ ਸ. ਚਰਨਜੀਤ ਸਿੰਘ ਚੱਢਾ ਦਾ ਇੱਕ ਕਪੂਤ ਹਰਜੀਤ ਸਿੰਘ ਸੀ ਜਿਸ ਨੇ ਆਪਣੇ ਹੀ ਪਿਤਾ ਦੀ ਪਿੱਠ ਵਿੱਚ ਛੁਰਾ ਮਾਰਿਆ ਓਵੇਂ ਇਹ ਵੀ ਕਿਹਾ ਜਾਵੇਗਾ ਕਿ ਉਨ੍ਹਾਂ ਦਾ ਇਕ ਪੁੱਤ ਇੰਦਰਪ੍ਰੀਤ ਸਿੰਘ ਚੱਢਾ ਵੀ ਸੀ ਜਿਹੜਾ ਆਪਣੇ ਪਿਤਾ ਦੇ ਨਾਲ ਅਖੀਰਲੇ ਸਮੇਂ ਤੱਕ ਖੜ੍ਹਾ ਰਿਹਾ।
ਸਭ ਨੂੰ ਪਤਾ ਹੈ ਕਿ ਮੇਰੇ ਪਿਤਾ ਨੇ ਸਰੀਰਕ ਸ਼ੋਸ਼ਣ ਨਹੀਂ ਕੀਤਾ ਬਲਕਿ ਇਹ ਇਕ ਲਾਲਚੀ ਔਰਤ ਅਤੇ ਉਸ ਦੇ ਪਤੀ ਵੱਲੋਂ ਇਕ ਉਮਰਦਰਾਜ ਵਿਅਕਤੀ ਕੋਲੋਂ ਪੈਸਾ ਉਗਰਾਹੁਣ ਦੀ ਸੋਚੀ ਸਮਝੀ ਸਾਜਿਸ਼ ਸੀ। ਉਗਰਾਹੀ ਦੀ ਇਹ ਪੂਰੀ ਕਹਾਣੀ ਵੀਡੀਓ ਵਾਇਰਲ ਹੋਣ ਤੱਕ ਹਿੰਸਕ ਨਹੀਂ ਬਲਕਿ ਇਕ ਨੌਜਵਾਨ ਮਹਿਲਾ ਵੱਲੋਂ ਭਾਵਨਾਵਾਂ ਉਤੇ ਅਧਾਰਿਤ ਛਲਕੱਪਟ ਦਾ ਨਮੂਨਾ ਸੀ ਤਾਂ ਕਿ ਬਜ਼ੁਰਗ ਆਪਣਾ ਆਪ ਗੁਆ ਬੈਠੇ ਅਤੇ ਉਸ ਨੂੰ ਪੈਸਿਆਂ ਨਾਲ ਮਾਲਾਮਾਲ ਕਰ ਦੇਵੇ। ਉਸ ਦੇ ਪਤੀ ਨੇ ਮੇਰੇ ਪਿਤਾ ਤੋਂ 5 ਲੱਖ ਰੁਪਏ ਬੈਂਕ ਅਕਾਊਂਟ ਵਿੱਚ ਲਏ। ਜਿਵੇਂ ਕਿ ਮੈਂ ਪਹਿਲੇ ਨੋਟ (ਜੋ ਕਿ ਉਦੈ ਕੋਲ ਸੀਲਬੰਦ ਲਿਫਾਫੇ ਵਿੱਚ ਹੈ) ਵਿੱਚ ਲਿਖਿਆ ਹੈ ਕਿ ਅਜਿਹੀ ਕਾਫੀ ਰਿਕਾਰਡਿੰਗ ਹੈ ਜੋ ਇਹ ਸਾਬਿਤ ਕਰਦੀ ਹੈ ਕਿ ਔਰਤ ਨਾਲ ਸਬੰਧਾਂ ਵਿੱਚ ਫਸਾਉਣ ਦੀ ਸਾਜਿਸ਼ ਸਿਰਫ ਤੇ ਸਿਰਫ ਪੈਸਿਆਂ ਦੀ ਉਗਰਾਹੀ ਲਈ ਸੀ। ਵੱਟਸਅੱਪ ਚੈਟ ਦਾ ਕਾਫੀ ਬਿਊਰਾ ਹੈ ਜਿਸ ਵਿੱਚ ਮੇਰੇ ਪਿਤਾ ਪ੍ਰਤੀ ਉਹ ਆਪਣੇ ਨਿਰਛਲ ਪਿਆਰ ਅਤੇ ਸਨੇਹ ਦਾ ਇਜ਼ਹਾਰ ਕਰ ਰਹੀ ਹੈ। ਮੇਰੇ ਪਿਤਾ ਵੱਲੋਂ ਇਕ ਗਲਤੀ ਹੋਈ ਹੈ – ਇਕ ਗੰਭੀਰ ਬੇਵਕੂਫੀ- ਇੱਕ ਰਿਸ਼ਤਾ ਜਿਹੜਾ ਕਦੇ ਹੋਣਾ ਹੀ ਨਹੀਂ ਸੀ ਚਾਹੀਦਾ ਪਰ ਉਨ੍ਹਾਂ ਨੇ ਉਸ ਔਰਤ ਦਾ ਕਦੇ ਵੀ ਸ਼ੋਸ਼ਣ ਨਹੀਂ ਕੀਤਾ। ਉਨ੍ਹਾਂ ਨੇ ਉਸ ਔਰਤ ਨੂੰ ਇਸ ਰਿਸ਼ਤੇ ਵਿੱਚ ਮਜ਼ਬੂਰੀ ਨਾਲ ਨਹੀਂ ਸੀ ਧੱਕਿਆ। ਇਹ ਸਭ ਉਦੈ ਰੋਸ਼ਨੀ ਵਿੱਚ ਲਿਆਏਗਾ। ਇਹ ਔਰਤ ਅਤੇ ਉਸ ਦਾ ਪਤੀ, ਸਾਜਸ਼ਿਕਾਰਾਂ ਨਾਲ ਮਿਲਕੇ ਵਾਇਰਲ ਵੀਡੀਓ ਦੇ ਸਮਾਜਿਕ ਅਸਰ ਤੋਂ ਖੁਦ ਨੂੰ ਬਚਾਉਣ ਦੀ ਇਕ ਕੋਸ਼ਿਸ਼ ਕਰ ਰਹੇ ਹਨ। ਇਨ੍ਹਾਂ ਦਾ ਇਕ ਮਕਸਦ ਇਸ ਸਾਜਿਸ਼ ਦਾ ਫਾਇਦਾ ਚੁੱਕਣਾ ਵੀ ਹੈ। ਏਡੀਜੀਪੀ ਰਾਕੇਸ਼ ਚੰਦਰਾ ਇਸ ਸਾਰੇ ਕੰਮ ਵਿੱਚ ਇਨ੍ਹਾਂ ਦੀ ਮੱਦਦ ਕਰ ਰਿਹਾ ਹੈ। ਉਹ ਹਰਜੀਤ ਦਾ ਕਰੀਬੀ ਹੈ ਤੇ ਔਰਤ ਅਤੇ ਉਸ ਦਾ ਪਤੀ ਵੀ ਕਰੀਬੀ ਹੈ।
ਇਹ ਸਾਰੇ ਮੇਰੀ ਖੁਦਕੁਸ਼ੀ ਲਈ ਸੁਰਜੀਤ, ਇੰਦਰਪ੍ਰੀਤ ਸਿੰਘ ਅਨੰਦ, ਹਰੀ ਸਿੰਘ ਸੰਧੂ, ਨਿਰਮਲ ਸਿੰਘ, ਰਮਨਜੀਤ ਸਿੰਘ, ਉਮਤ ਅਤੇ ਹੋਰਨਾਂ ਸਾਜਿਸ਼ਕਾਰਾਂ ਸਮੇਤ ਜ਼ਿੰਮੇਵਾਰ ਹਨ ਇਹ ਖੁਦਕੁਸ਼ੀ ਨਹੀਂ ਬਲਕਿ ਇਕ ਕਤਲ ਹੈ। ਇਨ੍ਹਾਂ ਸਾਰਿਆਂ ਨੇ ਮੇਰੇ ਅਕਸ ਦਾ ਕਤਲ ਕੀਤਾ ਹੈ। ਮੇਰੇ ਜ਼ਿੰਦਗੀ ਦਾ ਮਿਸ਼ਨ, ਪੀਜੀਆਈ ਚੰਡੀਗੜ੍ਹ ਵਿਖੇ ਸੇਵਾ ਕਰਨਾ ਸੀ। ਮੇਰੇ ਮਿਸ਼ਨ ਨੂੰ ਢਾਹ ਲਾਈ ਗਈ ਹੈ। ਸੁਰਜੀਤ ਸਿੰਘ, ਇੰਦਰਪ੍ਰੀਤ ਸਿੰਘ ਅਨੰਦ ਅਤੇ ਉਮਤ ਬਹੁਤ ਲਾਲਚੀ ਬੰਦੇ ਹਨ। ਸੁਰਜੀਤ ਨੇ ਮੇਰੇ ਕੋਲੋਂ 8 ਕਰੋੜ ਰੁਪਏ ਲਏ ਹਨ ਤੇ ਉਹ ਉਮਤ ਨਾਲ ਮਿਲਕੇ ਇਸ ਪੈਸੇ ਨੂੰ ਖੁਰਦ-ਬੁਰਦ ਕਰਨਾ ਚਾਹੁੰਦਾ ਹੈ। ਇਹ ਲੋਕ ਹੋਟਲ ਦੀ ਹਿੱਸੇਦਾਰੀ ਦੀ ਇਵਜ਼ ਵਿੱਚ 95 ਲੱਖ ਰੁਪਏ ਵੀ ਲੈ ਚੁੱਕੇ ਹਨ ਅਤੇ ਥੋੜ੍ਹਾ ਪੈਸਾ ਬਕਾਇਆ ਹੈ। ਇੰਦਰਪ੍ਰੀਤ ਸਿੰਘ ਅਨੰਦ ਮੇਰੀ ਪਤਨੀ ਕੋਲੋਂ 1.37 ਕਰੋੜ ਰੁਪਏ ਹੜੱਪਣਾ ਚਾਹੁੰਦਾ ਹੈ ਅਤੇ ਮੇਰੇ ਪਿਤਾ ਕੋਲੋਂ 4.65 ਕਰੋੜ ਇਸ ਵੀਡੀਓ ਦੇ ਬਦਲੇ ਵਿੱਚ ਮੰਗ ਰਿਹਾ ਸੀ। ਇੰਦਰਪ੍ਰੀਤ ਸਿੰਘ ਅਨੰਦ ਅਤੇ ਸੁਰਜੀਤ ਸਿੰਘ ਵੱਲੋਂ ਬਲੈਕਮੇਲਿੰਗ ਦਾ ਹੋਰ ਵੇਰਵਾ ਮੇਰੇ ਪਿਤਾ ਨਾਲ ਇਨ੍ਹਾਂ ਦੀ ਟੈਲੀਫੋਨ ਉਤੇ ਹੋ ਰਹੀ ਗੱਲਬਾਤ ਤੋਂ ਸਾਹਮਣੇ ਆਵੇਗਾ। ਇਹ ਗੱਲਬਾਤ ਜਲੰਧਰ ਪੁਲਿਸ ਵੱਲੋਂ ਫੋਨ ਟੈਪਿੰਗ ਦੌਰਾਨ ਹਾਸਿਲ ਕੀਤੀ ਗਈ ਹੈ। ਇਨ੍ਹਾਂ ਦੋਵਾਂ ਦਾ ਸਾਜਿਸ਼ ਵਿੱਚ ਹੋਣ ਦਾ ਇਕ ਹੋਰ ਸਬੂਤ ਇਨ੍ਹਾਂ ਦੀ ਮੇਰੇ ਪਿਤਾ ਨਾਲ ਅੰਮ੍ਰਿਤਸਰ ਦੇ ਇਕ ਹੋਟਲ ਵਿੱਚ ਹੋਈ ਮੁਲਾਕਾਤ ਵੀ ਹੈ, ਜਿਸ ਦੀ ਰਿਕਾਰਡਿੰਗ ਇਸ ਵੇਲੇ ਜਲੰਧਰ ਪੁਲਿਸ ਕੋਲ ਹੈ।
ਔਰਤ ਅਤੇ ਉਸ ਦੇ ਪਤੀ ਨੂੰ ਵੀ ਬਖਸ਼ਿਆ ਨਹੀਂ ਜਾਣਾ ਚਾਹੀਦਾ ਕਿਉਂਕਿ ਇਹ ਦੋਵੇਂ ਵਿਆਹ ਵਰਗੇ ਪਵਿੱਤਰ ਰਿਸ਼ਤੇ ਉਤੇ ਕਲੰਕ ਹਨ। ਦੋਵੇਂ ਘਟੀਆ, ਮੌਕਾਪ੍ਰਸਤ ਅਤੇ ਪੈਸੇ ਤੇ ਤਰੱਕੀ ਲਈ ਕਿਸੇ ਵੀ ਹੱਦ ਤੱਕ ਜਾਣ ਵਾਲੇ ਲੋਕ ਹਨ। ਰੱਬ ਮਹਾਨ ਹੈ ਅਤੇ ਅਖੀਰ ਵਿੱਚ ਉਹ ਇਨਸਾਫ ਜ਼ਰੂਰ ਕਰਦਾ ਹੈ। ਮੈਂ ਖੁਦਕੁਸ਼ੀ ਨਹੀਂ ਕਰ ਰਿਹਾ ਬਲਕਿ ਆਪਣੇ ਆਪ ਨੂੰ ਕੁਰਬਾਨ ਕਰ ਰਿਹਾ ਹਾਂ ਤਾਂ ਜੋ ਸੱਚ ਸਾਹਮਣੇ ਆ ਸਕੇ। ਇਕ ਬਜ਼ੁਰਗ ਨੂੰ ਦੋਸ਼ੀ ਅਤੇ ਸ਼ੋਸ਼ਣ ਕਰਨ ਵਾਲਾ ਗਰਗਦਾਨਣ ਅਤੇ ਇਕ ਮੌਕਾਪ੍ਰਸਤ ਬਲੈਕਮੇਲਰਾਂ ਦੀ ਅੰਨ੍ਹੀ ਹਮਾਇਤ ਤੋਂ ਪਹਿਲਾਂ ਸੋਸ਼ਲ ਮੀਡੀਆ ਨੂੰ ਵੀ ਇਕ ਝਟਕਾ ਲੱਗੇ ਤਾਂ ਜੋ ਸਨਸਨੀ ਤੋਂ ਉਪਰ ਉਠਕੇ ਸਿੱਕੇ ਦੇ ਦੂਜੇ ਪਹਿਲੂ ਨੂੰ ਵੀ ਉਹ ਦੇਖ ਸਕਣ, ਆਪਣੇ ਦਿਮਾਗ ਨੂੰ ਵਰਤ ਸਕਣ ਅਤੇ ਵੀਡੀਓ ਨੂੰ ਪਾਰਖੂ ਨਜ਼ਰ ਨਾਲ ਦੇਖਣ ਤੋਂ ਬਾਅਦ ਤੱਥਾਂ ਦੀ ਪੜਚੋਲ ਕਰ ਸਕਣ। ਇਹ ਇਕ ਹਨੀਟਰੈਪ ਸੀ ਜੋ ਹੁਣ ਮੇਰੇ ਲਈ ਡੈਥਟਰੈਪ ਬਣ ਚੁੱਕਿਆ ਹੈ ਕਿਉਂਕਿ ਮੈਂ ਸੱਚ ਨੂੰ ਸਾਹਮਣੇ ਲਿਆਉਣਾ ਚਾਹੁੰਦਾ ਹਾਂ ਅਤੇ ਆਪਣੇ ਪਰਿਵਾਰ ਨੂੰ ਲਾਲਚੀ ਬੁੰਮਰਾ ਪਰਿਵਾਰ, ਸੁਰਜੀਤ ਸਿੰਘ, ਇੰਦਰਪ੍ਰੀਤ ਸਿੰਘ ਅਨੰਦ, ਉਮਤ, ਸੰਧੂ ਅਤੇ ਹੋਰਨਾਂ ਲਾਲਚੀਆਂ ਤੋਂ ਬਚਾਅ ਸਕਾਂ। ਜਿਥੋਂ ਤੱਕ ਮੇਰੇ ਭਰਾ ਹਰਜੀਤ ਸਿੰਘ ਦੀ ਗੱਲ ਹੈ, ਮੈਂ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਉਸ ਨੂੰ ਸੁਮੱਤ ਬਖਸ਼ੇ। ਮੈਂ ਉਸ ਨੂੰ ਆਪਣੀ ਖੁਦਕੁਸ਼ੀ ਲਈ ਜ਼ਿੰਮੇਵਾਰ ਨਹੀਂ ਮੰਨਦਾ ਤੇ ਉਸ ਨੂੰ ਬਖਸ਼ਦਾ ਹਾਂ ਕਿਉਂਕਿ ਉਹ ਉਨ੍ਹਾਂ ਮਾਪਿਆਂ ਦੀ ਔਲਾਦ ਹੈ ਜਿਨ੍ਹਾਂ ਦੀ ਮੈਂ ਹਾਂ। ਮੈਂ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਹਾਂ, ਤੇ ਮਾਂ-ਪਿਓ ਨੂੰ ਉਸ ਤੋਂ ਵੀ ਵੱਧ ਪਿਆਰ ਕਰਦਾ ਹਾਂ। ਜਦੋਂ ਮੈਂ ਇਸ ਦੁਨੀਆਂ ਨੂੰ ਛੱਡ ਜਾਵਾਂਗਾ ਤਾਂ ਮੇਰਾ ਵੱਡਾ ਪੁੱਤ ਅਨਮੋਲ ਆਪਣੇ ਦਾਦਾ ਲਈ ਲੜੇਗਾ। ਜੇਕਰ ਉਸ ਨੂੰ ਵੀ ਝੂਠੇ ਕੇਸ ਵਿੱਚ ਫਸਾ ਦਿੱਤਾ ਗਿਆ ਤਾਂ ਮੇਰਾ ਛੋਟਾ ਪੁੱਤ ਆਪਣੇ ਦਾਦਾ ਲਈ ਲੜਾਈ ਲੜੇਗਾ ਤੇ ਜੇਕਰ ਉਸ ਨੂੰ ਕਿਸੇ ਝੂਠੇ ਮਾਮਲੇ ਵਿੱਚ ਫਸਾਇਆ ਜਾਂਦਾ ਤਾਂ ਮੇਰਾ ਸਭ ਤੋਂ ਛੋਟਾ ਪੁੱਤ ਟੋਡੂ ਕੈਨੇਡਾ ਤੋਂ ਵਾਪਿਸ ਆ ਕੇ ਆਪਣੇ ਦਾਦਾ ਲਈ ਲੜਾਈ ਲੜੇਗਾ।
– ਬਾਕੀ ਕੱਲ੍ਹ ਦੇ ਅਖਬਾਰ ਵਿੱਚ



