May 16, 2026 3:36 am

ਕਰਜ਼ਾ ਮੁਆਫੀ ਸੂਚੀਆਂ ’ਚ ਕਾਂਗਰਸ ਨੇ ਚਹੇਤਿਆਂ ਦੇ ਨਾਮ ਪਾਏ-ਲੋੜਵੰਦ ਕਿਸਾਨਾਂ ਦੇ ਨਾਮ ਗਾਇਬ : ਰਾਜੂ ਖੰਨਾ

ਅਮਲੋਹ, 4 ਜਨਵਰੀ, (ਰਣਜੀਤ ਸਿੰਘ ਘੁੰਮਣ)- ਕਾਂਗਰਸ ਸਰਕਾਰ ਵੱਲੋਂ ਕਰਜਾ ਮੁਆਫੀ ਦੀਆਂ ਪਿੰਡਾਂ ਵਿੱਚ ਲਗਾਈਆਂ ਗਈਆਂ ਲਿਸਟਾਂ ਜਿੱਥੇ ਕਾਂਗਰਸ ਸਰਕਾਰ ਦੀ ਡਰਾਮੇਬਾਜ਼ੀ ਸਾਬਿਤ  ਹੋ ਰਹੀਆਂ ਹਨ ਉਥੇ ਪੰਜਾਬ ਦੇ ਕਿਸਾਨਾਂ ਦੇ ਜਜ਼ਬਾਤਾਂ ਨਾਲ ਵੀ ਸਰਕਾਰ ਵੱਲੋਂ ਖਿਲਵਾੜ ਕੀਤਾ ਜਾ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੌਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਾਰਟੀ ਦਫਤਰ ਅਮਲੋਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਨਾਲ ਹਰ ਕਿਸਮ ਦਾ ਕਰਜਾ ਇੱਥੌਂ ਤੱਕ ਕਿ ਆੜਤੀਆਂ ਦਾ ਮੁਕੰਮਲ ਕਰਜਾ ਵੀ ਮੁਆਫ ਕਰਨ ਦਾ ਚੋਣ ਮੈਨੀਫੈਸਟੋ ਵਿੱਚ ਵਾਅਦਾ ਕੀਤਾ ਗਿਆ ਸੀ। ਉਹ ਵਾਅਦਾ ਤਾਂ ਕਿ ਪੂਰਾ ਕਰਨਾ ਸੀ ਸਗੋਂ ਇੱਕ ਏਕੜ ਵਾਲੇ ਕਿਸਾਨਾਂ ਦਾ ਨਾਮ ਵੀ ਗਲਤ ਤਰੀਕੇ ਨਾਲ ਲਗਾਈਆਂ ਗਈਆਂ ਇਹ ਕਰਜਾ ਮੁਆਫੀ ਦੀਆਂ ਲਿਸਟਾਂ ਵਿੱਚੋਂ ਗਾਇਬ ਹਨ। ਜੇਕਰ ਹਲਕਾ ਅਮਲੋਹ ਦੇ ਪਿੰਡਾਂ ਦੇ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਹਲਕੇ ਦੇ ਪਿੰਡਾਂ ਦੇ ਕੁੱਝ ਕੁ ਹੀ ਕਿਸਾਨਾਂ ਨੂੰ ਕਰਜਾ ਮੁਆਫੀ ਦੀਆਂ ਲਿਸਟਾਂ ਵਿੱਚ ਸ਼ਾਮਿਲ ਕੀਤਾ ਗਿਆ ਹੈ ਜਿਹੜਾ ਕਿ ਹਲਕੇ ਦੇ ਵੱਡੀ ਗਿਣਤੀ ਕਿਸਾਨਾ ਨਾਲ ਸਰਾਸਰ ਧੱਕਾ ਹੈ। ਹਲਕੇ ਅੰਦਰ ਅਜਿਹੇ ਵੀ ਕਈ ਪਿੰਡ ਹਨ ਜਿਹਨਾਂ ਵਿਚ ਪਿੰਡ ਭਗਵਾਨਪੁਰਾ ਤੇ ਕਪੂਰਗੜ੍ਹ ਪ੍ਰੰਮੁੱਖ ਹਨ ਜਿਹਨਾਂ ਵਿੱਚੋਂ ਇੱਕ ਵੀ ਕਿਸਾਨ ਦਾ ਨਾਮ ਲਿਸਟ ਵਿੱਚ ਨਹਂੀ ਆਇਆ ਜਦੋਂ ਕਿ ਇਹਨਾਂ ਪਿੰਡਾਂ ਵਿੱਚ ਅਨੇਕਾਂ ਕਿਸਾਨ ਸ਼ਹਿਕਾਰੀ ਸਭਾਵਾਂ ਦੇ ਕਰਜਈ ਹਨ। ਰਾਜੂ ਖੰਨਾ ਨੇ ੋਿਕਹਾ ਕਿ ਕਾਂਗਰਸ ਸਰਕਾਰ ਵੱਲੋਂ ਹਰ ਪਿੰਡ ਵਿਚ ਆਪਣੇ ਕੁੱਝ ਚਹੇਤਿਆਂ ਨੂੰ ਖੁਸ਼ ਕਰਨ ਲਈ ਵਿਅਕਤੀਆਂ ਦੇ ਨਾਮ ਲਿਸਟਾਂ ਵਿੱਚ ਪਾਏ ਗਏ ਹਨ। ਰਾਜੂ ਖੰਂਨਾ ਨੇ ਕਿਹਾ ਕਿ ਜਿੱਥੇ ਢਾਈ ਏਕੜ ਵਾਲੇ ਕਿਸਾਨ ਪਿੰਡਾਂ ਵਿੱਚ ਬਣੀਆਂ ਸਰਕਾਰੀ ਸੁਸਾਈਟੀਆਂ ਦੇ ਕਰਜਾਈ ਹਨ ਉੱਥੇ ਦਲਿਤ ਭਰਾਵਾਂ ਵੱਲੋਂ ਵੀ ਉਹਨਾਂ ਸੁਸਾਈਟੀਆਂ ਵਿੱਚੋਂ 5 ਹਜਾਰ ਤੋਂ ਲੈਕੇ 10 ਹਜਾਰ ਤੱਕ ਕਰਜੇ ਲਏ ਹੋਏ ਹਨ ਪਰ ਉਹਨਾਂ ਨੂੰ ਕਰਜਾ ਮੁਆਫੀ ਵਿੱਚ ਨਹੀਂ ਲਿਆਂਦਾ ਗਿਆ ਜਿਹੜਾ ਕਿ ਕਾਂਗਰਸ ਸਰਕਾਰ ਵੱਲੋਂ ਦਲਿਤ ਭਰਾਵਾਂ ਨਾਲ ਸਰਾਸਰ ਧੱਕਾ ਹੈ ਜਦੋਂ ਕਿ ਹਰ ਇੱਕ ਸੁਸਾਈਟੀ ਦੇ ਮੈਂਬਰ ਦਾ ਕਰਜ ਮੁਆਫ ਹੋਣਾ ਚਾਹੀਦਾ ਹੈ ਜਿਸ ਦੀ ਹਿੱਸੇਦਾਰੀ ਸੁਸਾਈਟੀ ਵਿੱਚ ਚਲਦੀ ਹੈ। ਰਾਜੂ ਖੰਨਾ ਨੇ ਕਿਹਾ  ਕਿ ਜੇਕਰ ਕਾਂਗਰਸ ਸਰਕਾਰ ਵਾਅਦੇ ਮੁਤਾਬਿਕ ਕਰਜਾ ਮੁਆਫ ਨਹੀਂ ਕਰ ਸਕਦੀ ਤਾਂ ਉਸ ਨੂੰ ਰਾਜਭਾਗ ਤੇ ਰਹਿਣ ਦਾ ਕੋਈ ਹੱਕ ਨਹੀਂ ਅਤੇ ਨਾਂ ਹੀ ਕਿਸਾਨਾਂ ਅਤੇ ਦਲਿਤਾਂ ਦੇ ਜਜਬਾਤਾਂ ਨਾਲ ਕਾਂਗਰਸ ਨੂੰ ਖੇਡਣ ਦਾ ਅਧਿਕਾਰ ਹੈ। ਇਸ ਮੌਕੇ     ਤੇ ਜੱਥੇਦਾਰ ਕਰਮਜੀਤ ਸਿੰਘ ਭਗੜਾਣਾ, ਕਮਲਜੀਤ ਸਿੰਘ ਗਿੱਲ, ਕੈਪਟਨ ਜਸਵੰਤ ਸਿੰਘ ਬਾਜਵਾ, ਜੱਥੇਦਾਰ ਕੁਲਦੀਪ ਸਿੰਘ ਮੁੱਢੜੀਆਂ, ਜਗਦੀਸ਼ ਸਿੰਘ ਰਾਣਾ, ਬਰਸਨ ਸਿੰਘ ਰਾਏਪੁਰ, ਸੰਤੌਖ ਸਿੰਘ ਖਨਿਆਣ, ਜੱਥੇਦਾਰ ਗੁਰਦੀਪ ਸਿੰਘ ਮੰਡੋਫਲ, ਕਾਹਨ ਸਿੰਘ ਝੰਬਾਲਾ, ਜਸਵਿੰਦਰ ਸਿੰਘ ਗਰੇਵਾਲ, ਬਿੱਟੂ ਸਰਪੰਚ ਮੁੱਢੜੀਆਂ, ਨਿਰਭੈ ਸਿੰਘ ਵਿਰਕ, ਕੁਲਦੀਪ ਸਿੰਘ ਮਛਰਾਈ, ਕਰਨੈਲ ਸਿੰਘ ਕੈਲੀ, ਦਰਬਾਰ ਸਿੰਘ ਸਲਾਣਾ, ਤਰਸੇਮ ਸਿੰਘ ਕਪੂਰਗੜ੍ਹ, ਜੱਗੀ ਬੁੱਗਾ, ਹਰਬੰਸ ਸਿੰਘ ਕਾਲੁ, ਹਰਭਜਨ ਸਿੰਘ ਅਮਲੋਹ, ਦਰਸ਼ਨ ਸਿੰਘ ਔਲਖ, ਯੂਥ ਆਗੂ ਮਹਾ ਸਿੰਘ ਅਮਲੋਹ, ਗੁਰਸੇਵਕ ਸਿੰਘ ਕੋਟਲੀ, ਕੁਲਜੀਤ ਸਿੰਘ ਨਰੈਣਗੜ੍ਹ, ਹਰਬੰਸ ਸਿੰਘ ਬਡਾਲੀ, ਲੱਖੀ ਔਜਲਾ, ਧਰਮਪਾਲ ਭੜੀ ਪੀਏ ਰਾਜੂ ਖੰਨਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Send this to a friend