May 16, 2026 3:03 am

ਸ੍ਰੀ ਚਮਕੌਰ ਸਾਹਿਬ ਨੂੰ ਪੰਜਾਬ ਦੇ ਹੋਰ ਸ਼ਹਿਰਾਂ ਨਾਲੋਂ ਵੱਖਰੀ ਪਛਾਣ ਦਿੱਤੀ ਜਾਵੇਗੀ : ਚੰਨੀ

ਸ੍ਰੀ ਚਮਕੌਰ ਸਾਹਿਬ, 4 ਜਨਵਰੀ (ਅਮਰਜੀਤ ਸਿੰਘ ਕਲਸੀ)- ਸ਼ਹੀਦਾਂ ਦੀ ਧਰਤੀ ਸ਼੍ਰੀ ਚਮਕੌਰ ਸਾਹਿਬ ਦੇ ਸੁੰਦਰੀਕਰਨ ਪ੍ਰੋਜੈਕਟ ਦੇ ਸੰਬੰਧ ਵਿੱਚ ਕੈਬਨਿਟ ਮੰਤਰੀ (ਤਕਨੀਕੀ ਸਿੱਖਆ ਅਤੇ ਉਦਯੋਗਿਕ ਸਿੱਖਲਾਈ ਮੰਤਰੀ) ਸ.ਚਰਨਜੀਤ ਸਿੰਘ ਚੰਨੀ ਉਚੇਚੇ ਤੌਰ ਤੇ ਸ਼੍ਰੀ ਚਮਕੌਰ ਸਾਹਿਬ ਨੂੰ ਨਵੀਂ ਦਿੱਖ ਦੇਣ ਲਈ ਇਸ ਪ੍ਰਜੈਕਟ ਦੇ ਨਕਸ਼ੇ ਤਿਆਰ ਕਰਨ ਵਾਲੇ ਮਾਹਿਰ ਇੰਜੀਨੀਅਰਾਂ ਅਤੇ ਹੋਰ ਇਸ ਪ੍ਰੋਜੈਕਟ ਨਾਲ ਸੰਬੰਧਤ ਉਚ ਅਧਿਕਾਰੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮ ਨਾਲ ਸ਼੍ਰੀ ਚਮਕੌਰ ਸਾਹਿਬ ਵਿਖੇ ਪਹੁੰਚੇ। ਸ.ਚਰਨਜੀਤ ਸਿੰਘ ਚੰਨੀ ਨੇ ਸ਼੍ਰੀ ਚਮਕੌਰ ਸਾਹਿਬ ਵਿਖੇ ਸ਼ੁਸ਼ੋਭਿਤ ਵੱਖ-ਵੱਖ ਗੁਰੂਘਰਾਂ ਅਤੇ ਸਮੁੱਚੇ ਸ਼ਹਿਰ ਨੂੰ ਨਵਾਂ ਵਧੀਆ ਰੂਪ ਦੇਣ ਲਈ ਇਨ੍ਹਾਂ ਅਧਿਕਾਰੀਆਂ ਦੀ ਟੀਮ ਨੂੰ ਪਾਵਨ ਗੁਰੂਘਰਾਂ ਦੀ ਜਗ੍ਹਾ ਅਤੇ ਹੋਰ ਅਸਥਾਨਾਂ ਸੰਬੰਧੀ ਜਾਣਕਾਰੀ ਦਿੱਤੀ ਉਨ੍ਹਾਂ ਅਨੁਸਾਰ ਗੁਰਦੁਆਰਾ ਸ਼੍ਰੀ ਗੜ੍ਹੀ ਸਾਹਿਬ ਵਿਖੇ ਇੱਕ ਗਲਿਆਰਾ ਬਣਾਇਆ ਜਾਵੇਗਾ ਅਤੇ ਇਨ੍ਹਾਂ ਪਾਵਨ ਅਸਥਾਨਾਂ ਦੀ ਸੁੰਦਰਤਾ ਨੂੰ ਵਧਾਉਣ ਲਈ ਇਸ ਦੇ ਇਰਦ ਗਿਰਦ ਜਗ੍ਹਾ ਵਧਾ ਕੇ ਇਨ੍ਹਾਂ ਦੀ ਸੁੰਦਰਤਾ ਵਿੱਚ ਵਾਧਾ ਕਰਨ ਵਾਲੇ ਕਾਫੀ ਚੰਗੇ ਪਲਾਨ ਨੇਪਰੇ ਚੜ੍ਹਾਏ ਜਾਣਗੇ। ਸ. ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਯਤਨਾਂ ਸਦਕਾ ਸ਼੍ਰੀ ਚਮਕੌਰ ਸਾਹਿਬ ਦੇ ਵਿਕਾਸ ਲਈ 17 ਕਰੋੜ ਰੁਪਏ ਹਨ ਅਤੇ ਸ਼ਹਿਰ ਦੇ ਵਿਕਾਸ ਦੇ ਪ੍ਰੋਜੈਕਟ ਨੂੰ ਬਹੁਤ ਜਲਦ ਸ਼ੁਰੂ ਕੀਤਾ ਜਾਵੇਗਾ। ਸ਼੍ਰੀ ਚਮਕੌਰ ਸਾਹਿਬ ਦੇ ਵਿਕਾਸ ਪ੍ਰਤੀ ਸੁਹਿਰਦ ਸੋਚ ਸਦਕਾ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਪਹਿਲਾਂ ਵੀ ਸਕਿਲ ਡਿਵੈਲਪਮੈਂਟ ਯੂਨੀਵਰਸਿਟੀ, ਸ਼੍ਰੀ ਫ਼ਤਿਹਗੜ੍ਹ ਸਾਹਿਬ ,,, ਸ਼੍ਰੀ ਚਮਕੌਰ ਸਾਹਿਬ ਤੋਂ ਬੇਲੇ ਨਜ਼ਦੀਕ ਪੁੱਲ ਆਦਿ ਵਰਗੇ ਵੱਡੇ ਪ੍ਰੋਜੈਕਟ ਆਪਣੇ ਜਤਨਾਂ ਸਦਕਾ ਮਨਜੂਰ ਕਰਵਾ ਕੇ ਲਿਆਏ ਹਨ। ਇਸ ਮੌਕੇ ਉਨ੍ਹਾਂ ਨਾਲ ਟੀਮ ਵਿੱਚ ਉੱਚ ਅਧਿਕਾਰੀਆਂ ਤੋਂ ਇਲਾਵਾ ਐਸ.ਡੀ.ਐਮ ਸ਼੍ਰੀ ਚਮਕੌਰ ਸਾਹਿਬ, ਮੈਡਮ ਰੂਹੀ ਦੁਗ, ਤਹਿਸੀਲਦਾਰ ਗੁਰਵਿੰਦਰ ਸਿੰਘ, ਨਗਰ ਪੰਚਾਇਤ ਪਧਾਨ ਸ਼ਮਸ਼ੇਰ ਸਿੰਘ ਭੰਗੂ, ਯੂਥ ਪ੍ਰਧਾਨ ਗੁਰਵਿੰਦਰ ਸਿੰਘ ਕਕਰਾਲੀ, ਨਿਰਵੈਰ ਸਿੰਘ ਵਿੱਲਾ ਪੀ.ਏ. ਟੂ ਮੰਤਰੀ, ਐਸ.ਐਮ.ਓ ਸ਼੍ਰੀ ਅਸ਼ੋਕ ਕੁਮਾਰ, ਅਮਰਜੀਤ ਸਿੰਘ ਮਾਵੀ ਡਾਇਰੈਕਟਰ ਸ਼ਿਵਾਲਿਕ ਸਕੂਲ ਸ਼੍ਰੀ ਚਮਕੌਰ ਸਾਹਿਬ,ਐਸ.ਐਚ.ਓ ਕੁਲਭੂਸ਼ਣ ਸ਼ਰਮਾਂ, ਦੀਰਥ ਸਿੰਘ ਸਿਕਿਓਰਟੀ ਕੈਬਨਿਟ ਮੰਤਰੀ ਆਦਿ ਹਾਜ਼ਰ ਸਨ।

Send this to a friend