ਮੰਡੀ ਗੋਬਿੰਦਗੜ੍ਹ, 4 ਜਨਵਰੀ (ਮਨੋਜ ਭੱਲਾ, ਹਰਜਿੰਦਰ ਧੀਮਾਨ)-ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੀ ਪੁਲਿਸ ਨੇ ਥਾਣਾ ਮੰਡੀ ਗੋਬਿੰਦਗੜ• ਦੀ ਹਦੂਦ ਵਿਚ ਪੈਂਦੇ ਪਿੰਡ ਕਾਹਨਪੁਰ ਵਿਚ ਇਕ ਮੋਟਰ ਸਾਈਕਲ ਸਵਾਰ ਨੌਜਵਾਨ ਪਾਸੋਂ 38290 ਰੁਪਏ ਦੀ ਨਕਦੀ ਖੋਹਣ ਵਾਲੇ ਤਿੰਨ ਨੌਜਵਾਨਾਂ ਨੂੰ ਸਥਾਨਕ ਪੁਲਿਸ ਨੇ ਕੁਝ ਹੀ ਘੰਟਿਆਂ ਵਿਚ ਗ੍ਰਿਫਤਾਰ ਕਰ ਲਿਆ ਹੈ। ਸਥਾਨਕ ਪੁਲਿਸ ਥਾਣੇ ਵਿਚ ਸਦੀ ਪ੍ਰੈਸ ਕਾਨਫਰੰਸ ਦੌਰਾਨ ਘਟਨਾ ਦਾ ਖੁਲਾਸਾ ਕਰਦਿਆਂ ਡੀ.ਐਸ.ਪੀ ਅਮਲੋਹ ਮਨਪ੍ਰੀਤ ਸਿੰਘ ਨੇ ਦਸਿਆ ਕਿ 2 ਜਨਵਰੀ ਨੂੰ ਸ਼ਾਮ ਵੇਲੇ ਪੁਲਿਸ ਨੂੰ ਇਤਲਾਹ ਮਿਲੀ ਸੀ ਸੈਟਿਨ ਕੰਪਨੀ ਕਰੈਡਿਟ ਨੈਟਵਰਕ ਲਿਮਟਿਡ ਵਿਚ ਕਸਟਮ ਸਰਵਿਸ ਅਫਸਰ ਵਜੋਂ ਕੰਮ ਕਰਦੇ ਚੰਦੂ ਕੁਮਾਰ ਪਾਸੋਂ ਮੋਟਰ ਸਾਈਕਲ ਸਵਾਰ ਦੋ ਨੌਜਵਾਨ ਅਮਲੋਹ ਖੰਨਾ ਰੋਡ, ਕਾਂਸਲ ਫੀਡ ਫੈਕਟਰੀ ਪਿੰਡ ਕਾਹਨਪੁਰ ਨੇੜੇ ਤੋਂ 38290 ਰੁਪਏ ਦੀ ਨਕਦੀ ਖੋਹ ਕੇ ਫਰਾਰ ਹੋ ਗਏ ਹਨ ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਥਾਣਾ ਮੰਡੀ ਗੋਬਿੰਦਗੜ• ਦੇ ਐਸ.ਐਚ.ਓ ਤਲਵਿੰਦਰ ਸਿੰਘ ਗਿਲ ਦੀ ਰਹਿਨੁਮਾਈ ਹੇਠ ਸਹਾਇਕ ਥਾਣੇਦਾਰ ਨਰੇਸ਼ ਕੁਮਾਰ ਦੀ ਪੁਲਿਸ ਪਾਰਟੀ ਨੇ 2 ਘੰਟਿਆਂ ਵਿਚ ਹੀ ਘਟਨਾ ਨੂੰ ਅੰਜਾਮ ਦੇਣ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ। ਜਿੰਨ•ਾਂ ਪਾਸੋਂ ਖੋਹ ਕੀਤੀ ਨਕਦੀ ਵੀ ਬਰਾਮਦ ਕਰ ਲਈ ਗਈ ਹੈ।
ਉਨ੍ਹਾਂ ਦਸਿਆ ਕਿ ਖੋਹ ਦੀ ਵਾਰਾਦਾਤ ਦੇ ਮਾਮਲੇ ਵਿਚ ਗ੍ਰਿਫਤਾਰ ਕੀਤੇ ਦਵਿੰਦਰ ਸਿੰਘ ਪਾਸੋਂ 14290, ਸਤਨਾਮ ਸਿੰਘ ਪਾਸੋਂ 12000 ਅਤੇ ਸੁਖਵਿੰਦਰ ਸਿੰਘ 12000 ਰੁਪਏ ਬਰਾਮਦ ਕੀਤੇ ਗਏ ਹਨ ਜਿਹੜੇ ਉਨ•ਾਂ ਨੇ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਆਪਸ ਵਿਚ ਵੰਡ ਲਏ ਸਨ। ਇਸ ਮੌਕੇ ਤੇ ਤਲਵਿੰਦਰ ਸਿੰਘ ਗਿਲ ਪੀ.ਪੀਐਸ, ਸਹਾਇਕ ਥਾਣੇਦਾਰ ਕੁਲਦੀਪ ਸਿੰਘ, ਗੁਰਮੀਤ ਸਿੰਘ, ਕੇਵਲ ਸਿੰਘ ਗੁਰਬਚਨ ਸਿੰਘ, ਨਰੇਸ਼ ਕੁਮਾਰ ਅਤੇ ਪੁਲਿਸ ਮੁਲਾਜ਼ਮ ਵੀ ਹਾਜ਼ਰ ਸਨ।