ਧੂਰੀ, 29 ਦਸੰਬਰ (ਸੰਜੀਵ ਸਿੰਗਲਾ)- ਲੰਘੇ ਨਵੰਬਰ ਮਹੀਨੇ ਦੇ ਸ਼ੁਰੂ ਵਿੱਚ ਸਥਾਨਕ ਅਨਾਜ ਮੰਡੀ ਅਤੇ ਖਰੀਦ ਕੇਂਦਰ ਮੂਲੋਵਾਲ ਵਿਖੇ ਆੜ੍ਹਤ ਦਾ ਕੰਮ ਕਰਦੇ ਸਤਨਾਮ ਸਿੰਘ ਲੱਡਾ ਨਾਮੀਂ ਆੜ੍ਹਤੀਆ ਧੂਰੀ ਅਨਾਜ ਮੰਡੀ ਵਿਖੇ ਚਰਨਜੀਤ ਸਿੰਘ ਨਾਮੀਂ ਆੜ੍ਹਤੀਏ ਦੁਕਾਨ ’ਚੋਂ 83 ਲੱਖ 50 ਹਜ਼ਾਰ ਰੁਪੈ ਦੇ ਚੈਕ ਚੋਰੀ ਕਰਕੇ ਲਿਜਾਣ ਸਮੇਤ ਦਰਜਨਾਂ ਆੜ੍ਹਤੀਆ ਵੱਲੋਂ ਵੇਚੀ ਝੋਨੇ ਦੀ ਫ਼ਸਲ ਦੇ 1 ਕਰੋੜ 57 ਲੱਖ ਰੁਪੈ ਲੈ ਕੇ ਵਿਦੇਸ਼ ਫਰਾਰ ਹੋਣ ਤੋਂ ਬਾਅਦ ਪੁਲਿਸ ਵੱਲੋਂ 8 ਨਵੰਬਰ ਨੂੰ ਥਾਣਾ ਸਦਰ ਧੂਰੀ ਅਤੇ ਥਾਣਾ ਸਿਟੀ ਧੂਰੀ ਵਿਖੇ ਦੋ ਵੱਖ-ਵੱਖ ਮੁੱਕਦਮੇ ਦਰਜ਼ ਕਰਕੇ ਉਸਨੂੰ ਕਾਬੂ ਕਰਨ ਦੇ ਯਤਨ ਆਰੰਭੇ ਗਏ ਸਨ ਅਤੇ ਇਸ ਦੌਰਾਨ ਡੀ.ਐਸ.ਪੀ. ਧੂਰੀ ਅਕਾਸ਼ਦੀਪ ਸਿੰਘ ਔਲਖ ਵੱਲੋਂ ਆਪਣੇ ਵਿਭਾਗੀ ਯਤਨਾਂ ਤੋਂ ਇਲਾਵਾ ਕੀਤੇ ਨਿੱਜੀ ਯਤਨਾਂ ਸਦਕਾ ਕੇਂਦਰੀ ਇੰਟੈਲੀਜੈਂਸ ਅਤੇ ਪੰਜਾਬ ਇੰਟਲੀਜੈਂਸ ਨਾਲ ਰਾਬਤਾ ਕਾਇਮ ਕਰਦਿਆਂ ਕਿਸਾਨਾਂ ਦੇ ਕਰੋੜਾਂ ਰੁਪੈ ਲੈ ਕੇ ਭੱਜੇ ਸਤਨਾਮ ਸਿੰਘ ਦਾ ਥਾ ੀਲੈਂਡ ਵਿੱਚ ਹੋਣ ਦੀ ਸੂਹ ਲਾਉਂਦਿਆਂ ਉਸਨੂੰ ਉਥੋ ਦੀ ਸਰਕਾਰ ਨਾਲ ਰਾਬਤਾ ਬਣਾ ਕੇ ਉਸਨੂੰ ਡਿਪੋਰਟ ਕਰਵਾ ਿਆ ਗਿਆ, ਜਿਸਨੂੰ ਪਿਛਲੇ ਦਿਨੀਂ ਇੰਦਰਾ ਗਾਂਧੀ ਕੌਮਾਂਤਰੀ ਏਅਰਪੋਰਟ ਨਵੀਂ ਦਿੱਲੀ ਤੋਂ ਕਾਬੂ ਕਰਕੇ ਲਿਆਉਣ ਉਪਰੰਤ ਅਦਾਲਤ ਰਾਹੀਂ ਹਾਸਲ ਕੀਤੇ ਰਿਮਾਂਡ ਦੌਰਾਨ ਕੀਤੀ ਗ ੀ ਪੁੱਛਗਿੱਛ ਦੌਰਾਨ ਉਸ ਪਾਸੋਂ 57 ਲੱਖ ਰੁਪੈ ਦੀ ਨਕਦੀ ਅਤੇ 2 ਕਿਲੋ 6.29 ਗ੍ਰਾਮ ਸੋਨਾ ਬਰਾਮਦ ਕਰਵਾਇਆ ਗਿਆ। ਕਿਸਾਨਾਂ ਦੇ ਕਰੋੜਾਂ ਰੁਪੈ ਲੈ ਕੇ ਭੱਜੇ ਉਕਤ ਆੜ੍ਹਤੀਏ ਨੂੰ ਵਿਦੇਸ਼ ’ਚ ਹੋਣ ਦੇ ਬਾਵਜੂਦ ਕੁੱਝ ਸਮੇਂ ’ਚ ਹੀ ਗ੍ਰਿਫਤਾਰ ਕਰਨ ਲਈ ਕੀਤੇ ਗਏ ਡੀ.ਐਸ.ਪੀ. ਧੂਰੀ ਅਕਾਸ਼ਦੀਪ ਸਿੰਘ ਔਲਖ ਦੇ ਯਤਨਾਂ ਨਾਲ ਜਿੱਥੇ ਆੜ੍ਹਤੀਆ ਦੀ ਡੁੱਬੀ ਰਕਮ ਉਨ੍ਹਾਂ ਨੂੰ ਮਿਲਣ ਦੀ ਆਸ ਬੱਝੀ ਹੈ, ਉਥੇ ਉਨ੍ਹਾਂ ਦੇ ਅਜਿਹੇ ਯਤਨਾਂ ਦੀ ਕਿਸਾਨਾਂ, ਆੜ੍ਹਤੀਆ ਅਤੇ ਆਮ ਲੋਕਾਂ ਵੱਲੋਂ ਭਰਵੀਂ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਲੋਕਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਕਰਕੇ ਮਿਹਨਤੀ ਅਧਿਕਾਰੀ ਦੀ ਹੌਸਲਾ ਅਫ਼ਜ਼ਾਈ ਕੀਤੀ ਜਾਵੇ।