ਦਿੜ੍ਹਬਾ ਮੰਡੀ, 29 ਦਸਬੰਰ (ਸਤਪਾਲ ਖਡਿਆਲ)- ਸਿੱਖ ਪੰਥ ਦੀ ਲਾਸਾਨੀ ਸਹਾਦਤ ਸ਼ਹੀਦੀ ਦਿਵਸ਼ ਨੂੰ ਸਮਰਪਿਤ ਧਾਰਮਿਕ ਸਮਾਗਮ ਨੇੜਲੇ ਪਿੰਡ ਰਾਮਗੜ੍ਹ ਜਵੰਧਾ ਵਿਖੇ ਕਰਵਾਏ ਗਏ। ਇਹ ਪ੍ਰੋਗਰਾਮ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਸੰਮਤੀ ਮੈਂਬਰ ਸੀਨੀਅਰ ਅਕਾਲੀ ਆਗੂ ਕੇਵਲ ਸਿੰਘ ਜਵੰਧਾ ਨੇ ਦੱਸਿਆ ਕਿ ਇਸ ਮੌਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਮ੍ਰਿੰਤਸਰ ਵਲੋਂ ਨਵੇਂ ਬਣੇ ਅੰਤਰਿੰਗ ਕਮੇਟੀ ਮੈਂਬਰ ਜਥੇਦਾਰ ਹਰਦੇਵ ਸਿੰਘ ਰੋਗਲਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਪਿੰਡ ਵਲੋਂ ਸਨਮਾਨ ਸਮਾਰੋਹ ਦੌਰਾਨ ਜਥੇਦਾਰ ਰੋਗਲਾ ਤੋਂ ਮੰਗ ਕੀਤੀ ਗਈ ਕਿ ਪਿੰਡ ਦੇ ਦੋਵੇਂ ਗੁਰੂਘਰਾਂ ਵਿੱਚ ਲਾਇਬਰੇਰੀ ਦਾ ਪ੍ਰਬੰਧ ਤੇ ਗੁਰੁ ਘਰਾਂ ਚ ਕੀਰਤਨ ਲਈ ਸਾਜਾ ਦਾ ਪ੍ਰਬੰਧ ਕੀਤਾ ਜਾਵੇ। ਦੋਵਾਂ ਮੰਗਾਂ ਨੂੰ ਜਥੇਦਾਰ ਰੋਗਲਾ ਨੇ ਗੰਭੀਰਤਾ ਨਾਲ ਲੈਂਦਿਆਂ ਪੂਰਾ ਕਰਨ ਦਾ ਵਾਅਦਾ ਕੀਤਾ। ਇਸ ਮੌਕੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਬਲਕਾਰ ਸਿੰਘ ਨੂੰ ਪਿੰਡ ਵੱਲੋਂ ਸਿੱਖ ਧਰਮ ਦੇ ਪ੍ਰਸਾਰ ਵਿੱਚ ਪਾਏ ਜਾ ਰਹੇ ਯੋਗਦਾਨ ਬਦਲੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸ੍ਰੋਮਣੀ ਅਕਾਲੀ ਦਲ ਯੂਥ ਵਿੰਗ ਛਾਜਲੀ ਸਰਕਲ ਦੇ ਪ੍ਰਧਾਨ ਰਾਜਪਾਲ ਸਿੰਘ ਜਵੰਧਾ, ਸਰਪੰਚ ਸੁਖਮਿੰਦਰ ਸਿੰਘ ਲੀਲਾ, ਪ੍ਰਧਾਨ ਭਰਪੂਰ ਸਿੰਘ, ਪ੍ਰਧਾਨ ਬਲਵਿੰਦਰ ਸਿੰਘ, ਰਘਵੀਰ ਸਿੰਘ, ਸੁਖਪਾਲ ਸਿੰਘ, ਸੁਰਜੀਤ ਸਿੰਘ ਅਕਾਲੀ ਆਗੂ ਤੇ ਵੱਡੀ ਗਿਣਤੀ ਚ ਸਿੱਖ ਸੰਗਤ ਹਾਜ਼ਰ ਸੀ।