ਰਾਮਪੁਰਾ ਫੂਲ, 29 ਦਸੰਬਰ (ਗਿੱਲ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਗਏ ਵਿਦਿਅਕ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਡਿੱਖ ਦੇ ਵਿਦਿਆਰਥੀ ਅਰਸ਼ਦੀਪ ਸਿੰਘ ਨੇ ਤੀਜੇ ਵਰਗ ਵਿੱਚ ਪੰਜਾਬ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ। ਜਿਕਰਯੋਗ ਹੈ ਕਿ ਪਿਛਲੇ ਸਾਲ ਇਸ ਵਿਦਿਆਰਥੀ ਨੇ ਦੂਜੇ ਵਰਗ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਅੱਜ ਸਕੂਲ ਸਟਾਫ ਵੱਲੋਂ ਅਰਸ਼ਦੀਪ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਮੁੱਖ ਅਧਿਆਪਕ ਸ੍ਰੀ ਮਦਨ ਲਾਲ ਜੀ ਨੇ ਅਰਸ਼ਦੀਪ ਨੂੰ ਵਧਾਈ ਦਿੰਦਿਆਂ ਹੋਇਆਂ ਨਾਲ ਨਾਲ ਡਰਾਇੰਗ ਅਧਿਆਪਕ ਸ੍ਰੀ ਸੁਰਿੰਦਰ ਖੋਖਰ ਦੀ ਵੀ ਪ੍ਰਸੰਸਾ ਕੀਤੀ। ਇਸ ਮੌਕੇ ਤੇ ਲਾਭ ਸਿੰਘ, ਪਰਮਜੀਤ ਸਿੰਘ, ਹਰਦੇਵ ਸਿੰਘ ਢੱਡੇ, ਜਗਸੀਰ ਸਿੰਘ ਢੱਡੇ, ਬਲਵਿੰਦਰ ਸਿੰਘ, ਸੁਰਿੰਦਰ ਕੁਮਾਰ, ਉਮੇਸ਼ ਕੁਮਾਰ, ਡਿੰਪੀ ਰਾਣੀ, ਸੁਖਪਾਲ ਕੌਰ, ਚੰਚਲ, ਮੀਨੂੰ ਬਾਲਾ, ਮੋਨਿਕਾ, ਸੁਨੀਤਾ ਰਾਣੀ ਹਾਜ਼ਰ ਸਨ।