ਅਮਲੋਹ, 21 ਦਸੰਬਰ (ਰਣਜੀਤ ਸਿੰਘ ਘੁੰਮਣ)- ਪੰਜਾਬ ਸਰਕਾਰ ਨੇ ਵਿਧਾਨ ਸਭਾ ਚੋਣਾ ਦੋਰਾਨ ਜੋ ਲੋਕਾ ਨਾਲ ਵਾਅਦੇ ਕੀਤੇ ਹਨ ਉਨ੍ਹਾਂ ਨੂੰ ਇੱਕ ਇੱਕ ਕਰਕੇ ਪੁਰਾ ਕੀਤਾ ਜਾ ਰਿਹਾ ਹੈ ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾਂ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਪਿੰਡ ਰੰਘੇੜਾ ਕਲਾਂ ਵਿਖੇ ਬਲਾਕ ਪੰਚਾਇਤ ਅਫਸਰ ਅਮਲੋਹ ਵੱਲੋ ਕਰਵਾਏ ਸਮਾਗਮ ਦੋਰਾਨ ਇਕੱਤਰਤਾਂ ਨੂੰ ਸਬੋਧਨ ਕਰਦਿਆ ਪਤਰਕਾਰਾ ਨਾਲ ਗਲਬਾਤ ਕਰਦਿਆ ਕੀਤਾ ਉਨਾ ਦਸਿਆ ਕਿ ਹਲਕੇ ਦੇ ਵੱਖ-ਵੱਖ ਪਿੰਡਾ ਦੇ 12 ਲੋੜਵੰਦ ਪਰਿਵਾਰਾ ਨੂੰ ਪੱਕੇ ਮਕਾਨ ਬਣਊਣ 1 ਲੱਖ ਵੀਹ ਹਜਾਰ ਰੁਪਏ ਅਤੇ ਬਲਾਕ ਦੇ 9 ਪਿੰਡਾ ਵਿੱਚ ਆਗਣਵਾੜੀ ਸੈਟਰ ਬਣਾਉਣ ਲਈ ਪ੍ਰਤੀ ਸੈਟਰ 7 ਲੱਖ ਦੇ ਮਨਜੂਰੀ ਪੱਤਰ ਜਾਰੀ ਕੀਤੇ ਗਏ ਅਤੇ ਇਸ ਮੌਕੇ ਹਲਕਾ ਵਿਧਾਇਕ ਵੱਲੋਂ 10 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਭਾਰਤ ਨਿਰਮਾਣ ਰਾਜੀਵ ਸੇਵਾ ਕੇਦਰ ਦਾ ਉਦਘਾਟਨ ਕੀਤਾ ਗਿਆ। ਸਮਾਗਮ ਦੋਰਾਨ ਬੀ.ਡੀ.ਪੀ.ਓ. ਅਮਲੋਹ ਪਰਮਿਦਰ ਕੋਰ ਨੇ ਪੰਜਾਬ ਸਰਕਾਰ ਵੱਲੋ ਚਲਾਈਆ ਜਾ ਰਹੀਆ ਲੋਕ ਭਲਾਈ ਸਕੀਮ ਪ੍ਰਤੀ ਵਿਸਥਾਰਪੁਰਵਕ ਜਾਣਕਾਰੀ ਦਿੱਤੀ । ਇਸ ਮੋਕੇ ਬਲਾਕ ਪ੍ਰਧਾਨ ਸਿੰਗਾਰਾ ਸਿੰਘ ਸਲਾਣਾ, ਆੜਤੀਆ ਐਸਸੋੀਏਸਨ ਪ੍ਰਧਾਨ ਜਗਵਿੰਦਰ ਸਿੰਘ ਰਹਿਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜੋਗਿੰਦਰ ਸਿੰਘ ਨਰੈਣਗੜ੍ਹ ਨੇ ਆਪਣੇ ਵਿਚਾਰ ਪੇਸ ਕੀਤੇ ਅਤੇ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ, ਬੀ.ਡੀ.ਓ ਪਰਮਿਦਰ ਕੋਰ ਦਾ ਵਿਸੇਸ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰਨਾ ਤੋ ਇਲਾਵਾ ਪ੍ਰਧਾਨ ਰਜਿੰਦਰ ਬਿਟੂ, ਗੁਰਮੇਲ ਸਿੰਘ ਹੈਬਤਪੁਰ, ਜਗਜੀਤ ਸਿੰਘ ਮਛਰਾਈ, ਬਹਾਦਰ ਸਿੰਘ, ਡਾ. ਹਰਪ੍ਰੀਤ ਸਿੰਘ, ਹੈਪੀ ਕੁੰਭ, ਬਲਵਿੰਦਰ ਬਿਲਾ ਤੋਂ, ਇਲਾਵਾ ਵਡੀ ਗਿਣਤੀ ਚ ਪਿੰਡ ਵਾਸੀ ਅਤੇ ਕਾਗਰਸ ਵਰਕਰ ਹਾਜ਼ਰ ਸਨ।