May 20, 2026 3:05 am

ਜੋਗਾ ’ਚ ਮੁਅੱਤਲ ਕੀਤੇ ਜੀ.ਏ. ਤੇ ਲਾਇਨਮੈਨ ਦੀ ਬਹਾਲੀ ਲਈ ਦਫ਼ਤਰ ਅੱਗੇ ਜਥੇਬੰਦੀ ਨੇ ਲਗਾਇਆ ਧਰਨਾ

ਜੋਗਾ, 21 ਦਸੰਬਰ (ਬਲਜੀਤ ਸ਼ਰਮਾ, ਗੋਪਾਲ ਅਕਲੀਆ)- ਉਪ-ਮੰਡਲ ਜੋਗਾ ਦੇ ਜੇ.ਈ ਤੇ ਲਾਇਨਮੈਨ ਨੂੰ ਮੁਅੱਤਲ ਕਰਨ ਤੇ ਉਨ੍ਹਾਂ ਨੂੰ ਬਹਾਲ ਕਰਨ ਲਈ ਸਮੂਹ ਜਥੇਬੰਦੀ ਵੱਲੋਂ ਜੋਗਾ ਦਫ਼ਤਰ ਅੱਗੇ ਰੋਸ਼ ਧਰਨਾ ਦਿੱਤਾ ਗਿਆ। ਜਥੇਬੰਦਕ ਆਗੂ ਗੁਰਚਰਨ ਸਿੰਘ ਤੇ ਦਰਸ਼ਨ ਕੁਮਾਰ ਅਕਲੀਆ ਨੇ ਸੰਬੋਧਨ ਕਰਦਿਆ ਕਿ ਕਿਹਾ ਕਿ ਕਿਸੇ ਸੈਲਰ ਮਾਲਕ ਵੱਲੋਂ ਬਿਨ੍ਹਾਂ ਮਹਿਕਮੇ ਨੂੰ ਸੂਚਿਤ ਕੀਤੇ ਲਾਈਨ ਸਿਫ਼ਟ ਕਰ ਲਈ ਗਈ ਸੀ, ਜਦ ਕਿ ਜੇ.ਈ ਤੇ ਲਾਇਨਮੈਨ ਦਾ ਇਸ ਵਿੱਚ ਕੋਈ ਕਸੂਰ ਨਹੀ ਸੀ, ਉਨ੍ਹਾਂ ਵੱਲੋਂ ਲਾਈਨ ਸਿਫ਼ਟ ਕਰਨ ਤੇ ਐਸ.ਡੀ.ਓ. ਨੂੰ ਜਾਣੂ ਕਰਵਾ ਦਿੱਤਾ ਸੀ, ਜਦ ਕਿ ਲਾਈਨ ਸਿਫ਼ਟ ਕਰਨ ਵਿੱਚ ਉਚ-ਅਧਿਕਾਰੀਆ ਦੀ ਮਿਲੀ ਭੁਗਤੀ ਹੈ। ਜੋਗਾ ਸਬ-ਡਵੀਜ਼ਨ ਦੇ ਜੇ.ਈ. ਰਾਮ ਸਿੰਘ ਤੇ ਲਾਇਨਮੈਨ ਰੁਲਦੂ ਸਿੰਘ ਨੂੰ ਬਿਨ੍ਹਾਂ ਕਾਰਨ ਦੱਸੇ ਅਤੇ ਨੌਕਰੀ ਤੋਂ ਮੁਅੱਤਲ ਕੀਤਾ ਗਿਆ ਹੈ ਉਨ੍ਹਾਂ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਮੁਅੱਤਲ ਕੀਤੇ ਜੇ.ਈ. ਤੇ ਲਾਇਨਮੈਨ ਨੂੰ ਮੰਗਲਵਾਰ ਤੱਕ ਬਹਾਲ ਨਾਂ ਕੀਤਾ ਗਿਆ, ਤਾਂ ਉਹ ਅਗਲੇ ਦਿਨ ਤੋਂ ਅਣ ਮਿੱਥੇ ਸਮੇਂ ਲਈ ਧਰਨਾ ਦੇਣ ਲਈ ਮਜ਼ਬੂਰ ਹੋਣਗੇ। ਇਸ ਸਮੇਂ ਸੁਖਦੇਵ ਸਿੰਘ, ਜੇ.ਈ. ਜਸਵਿੰਦਰ ਸਿੰਘ, ਜਗੇਦਵ ਸਿੰਘ ਆਦਿ ਨੇ ਸੰਬੋਧਨ ਕੀਤਾ। ਐਕਸੀਅਨ ਪਾਵਰਕਾਮ ਉਤਮ ਬਾਂਸਲ ਦਾ ਕਹਿਣਾ ਹੈ ਕਿ ਉਕਤ ਅਧਿਕਾਰੀ, ਕਰਮਚਾਰੀਆ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਇਹ ਸਾਰੀ ਕਾਰਵਾਈ ਜਾਂਚ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ।

Send this to a friend