May 21, 2026 8:56 pm

8 ਜਨਵਰੀ ਦੀ ਰੈਲੀ ਲਈ ਕੋਟੜਾ ਕੌੜਾ ਵਿਖੇ ਖੇਤ ਮਜ਼ਦੂਰਾਂ ਨੇ ਕੀਤੀ ਜ਼ਿਲ੍ਹਾ ਪੱਧਰੀ ਮੀਟਿੰਗ

ਰਾਮਪੁਰਾ ਫੂਲ, 18 ਦਸੰਬਰ (ਮਨਪ੍ਰੀਤ ਸਿੰਘ ਗਿੱਲ, ਕੁਲਜੀਤ ਢੀਂਗਰਾ)-ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋ 8 ਜਨਵਰੀ ਨੂੰ ਬਠਿੰਡੇ ਵਿਖੇ ਕੀਤੀ ਜਾ ਰਹੀ ਸੂਬਾਈ ਕਰਜਾ ਮੁਕਤੀ ਤੇ ਜਮੀਨ ਪ੍ਰਾਪਤੀ ਰੈਲੀ ਨੂੰ ਸਫਲ ਕਰਨ ਅਤੇ ਜਿਲ੍ਹੇ ਦੇ ਖੇਤ ਮਜਦੂਰ ਦੀ ਭਰਵੀ ਸਮੂਲੀਅਤ ਕਰਾਉਣ ਲਈ ਅੱਜ ਪਿੰਡ ਕੋਟੜਾ ਕੌੜਿਆ ਵਾਲਾ ਵਿਖੇ ਜਿਲ੍ਹਾ ਪੱਧਰੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸਾਮਲ ਖੇਤ ਮਜਦੂਰਾ ਨੂੰ ਸੰਬੋਧਨ ਕਰਦਿਆ ਪੀ.ਕੇ.ਐਮ.ਯੂ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਕੋ ਕਨਵੀਨਰ ਗੁਰਮੇਲ ਸਿੰਘ ਚੱਕ ਫਤਿਹ ਸਿੰਘ ਵਾਲਾ, ਤੀਰਥ ਸਿੰਘ ਕੋਠਾ ਗੁਰੂ, ਜਰਨੈਲ ਸਿੰਘ ਚਨਾਰਥਲ , ਤੇਜਾ ਸਿੰਘ ਪਿਥੋ ਨੇ ਕਿਹਾ ਕਿ ਹੁਣ ਤੱਕ ਬਣੀਆ ਰੰਗ ਬਰੰਗੀਆ ਸਰਕਾਰਾ ਨੇ ਜਮੀਨੀ ਸੁਧਾਰ ਲਾਗੂ ਨਾ ਕਰਕੇ ਜਗੀਰਦਾਰਾ ਦੇ ਹਿੱਤਾ ਦੀ ਰਾਖੀ ਕੀਤੀ ਹੈ। ਖੇਤੀਬਾੜੀ ਵਿੱਚ ਲੋੜੋ ਵੱਧ ਆਈ ਮਸੀਨਰੀ ਅਤੇ ਸਰਕਾਰੀ ਮਹਿਕਮਿਆਂ ਵਿੱਚ ਪੱਕੀ ਨੌਕਰੀ ਬੰਦ ਕਰਨ ਦੀ ਨੀਤੀ ਨੇ ਮਜਦੂਰਾਂ ਦੇ ਰੁਜਗਾਰ ਦਾ ਉਜਾੜਾ ਕਰ ਦਿੱਤਾ ਹੈ । ਜਿਸ ਕਾਰਨ ਉਹ ਕਰਜਿਆਂ ਦੇ ਬੋਝ ਥੱਲੇ ਆ ਕੇ ਖੁਦਕੁਸੀਆ ਕਰਨ ਲਈ ਮਜਬੂਰ ਹਨ। ਬੁਲਾਰਿਆ ਨੇ ਜਮੀਨੀ ਸੁਧਾਰ ਲਾਗੂ ਕਰਾਉਣ, ਫਾਲਤੂ ਨਿਕਲਦੀਆ ਜਮੀਨਾ ਦੀ ਵੰਡ ਕਰਾਉਣ, ਮਜਦੂਰ ਕਰਜਿਆ ਤੇ ਲੀਕ ਮਰਵਾਉਣ, ਬਿਨਾ ਵਿਆਜ ਲੰਬੇ ਸਮੇਂ ਦੇ ਕਰਜੇ ਲੈਣ, ਪੱਕੇ ਰੁਜਗਾਰ ਦੀ ਗਰੰਟੀ ਕਰਾਉਣ , ਨਗਰ ਪੰਚਾਇਤ ਵਾਲੇ ਪਿੰਡਾ ਵਿੱਚ ਮਨਰੇਗਾ ਦਾ ਕੰਮ ਚਲਾਉਣ, 10-10 ਮਰਲੇ ਦੇ ਪਲਾਟ ਲੈਣ, ਮੁਫਤ ਵਿੱਦਿਆ, ਸਿਹਤ ਸਹੂਲਤਾਂ ਅਤੇ ਨਿੱਜੀਕਰਨ ਦੀ ਨੀਤੀ ਨੂੰ ਰੱਦ ਕਰਾਉਣ ਲਈ ਜੱਥੇਬੰਦ ਹੋ ਕੇ ਸੰਘਰਸ ਕਰਨ ਦੀ ਅਪੀਲ ਕੀਤੀ । ਮੀਟਿੰਗ ਦੌਰਾਨ 8 ਜਨਵਰੀ ਨੂੰ ਬਠਿੰਡੇ ਦੀ ਰੈਲੀ ਵਿੱਚ ਪਰਿਵਾਰ ਸਮੇਤ ਪਹੁੰਚਣ ਦਾ ਫੈਸਲਾ ਕੀਤਾ ਗਿਆ। ਰੈਲੀ ਦੀ ਸਫਲਤਾ ਲਈ ਪਿੰਡਾ ਵਿੱਚ ਮੀਟਿੰਗਾਂ ਕਰਾਉਣ ਲਈ ਵਰਕਰਾਂ ਦੀਆ ਡਿਊਟੀਆ ਲਾਈਆ ਗਈਆ। ਇਸ ਮੌਕੇ ਮਹਿੰਗਾ ਸਿੰਘ ਬਾਂਡੀ, ਛਿੰਦਾ ਸਿੰਘ ਖੇਮੂਆਣਾ , ਗੁਰਪ੍ਰੀਤ ਸਿੰਘ ਚਾਉਕੇ ਤੇ ਜਗਸੀਰ ਸਿੰਘ ਕੋਟੜਾ ਕੌੜਾ ਆਦਿ ਸਾਮਲ ਸਨ।

Send this to a friend