May 21, 2026 8:02 pm

ਐਂਟੀ ਕੁਰਪਸ਼ਨ ਫਾਉਂਡੇਸ਼ਨ ਵੱਲੋਂ ਪੰਜਾਬ ’ਚ ਜਲਦੀ ਕਰਵਾਇਆ ਜਾਵੇਗਾ ਵਡੇ ਪਧਰ ਦਾ ਸੈਮੀਨਾਰ : ਚੇਅਰਮੈਨ ਸੰਜੀਵ ਸ਼ਰਮਾ

ਸਮਾਣਾ, 18 ਦਸੰਬਰ (ਪ੍ਰੇਮ ਵਧਵਾ)-ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਸਮਾਜ ਸੇਵੀ ਸੰਸਥਾ ਐਂਟੀ ਕੁਰਪਸ਼ਨ ਫਾਉਂਡੇਸ਼ਨ ਦੇ ਕੋਮੀ ਚੇਅਰਮੈਨ ਸ਼੍ਰੀ ਸੰਜੀਵ ਸ਼ਰਮਾ ਦੀ ਅਗਵਾਈ ਹੇਠ ਸ਼ਗਨ ਫਾਰਮ ਹਾਉਸ ਸਮਾਣਾ ਵਿਖੇ ਇਕ ਮੀਟਿੰਗ ਹੋਈ ਜਿਸ ਵਿਚ ਕੋਮੀ ਮੀਤ ਚੇਅਰਮੈਨ ਅਮਿਤ ਰਾਏ ਅਤੇ ਕੋਮੀ ਕੋਆਡੀਨੇਟਰ ਅਜੇ ਚੋਪੜਾ ਨੇ ਉਚੇਚੇ ਤੋਰ ਤੇ ਸਿਰਕਤ ਕੀਤੀ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੀ ਸੰਜੀਵ ਸ਼ਰਮਾ ਨੇ ਦਸਿਆ ਕਿ ਐਂਟੀ ਕੁਰਪਸ਼ਨ ਫਾਉਂਡੇਸ਼ਨ ਭਾਰਤ ਸਰਕਾਰ ਵਲੋਂ ਮਾਨਤਾ ਪ੍ਰਾਪਤ ਐਨ.ਜੀ.ਓ. ਸੰਸਥਾ ਹੈ ਜੋ ਭਾਰਤ ਦੇ ਲਭ-ਭਗ ਸਾਰੇ ਪ੍ਰਾਂਤਾ ਵਿਚ ਕੰਮ ਕਰ ਰਹੀ ਹੈ ਉਹਨਾਂ ਕਿਹਾ ਕਿ ਇਹ ਸੰਸਥਾ ਪ੍ਰਸ਼ਾਸ਼ਨ ਦਾ ਸਹਿਯੋਗ ਲੈ ਕੇ,ਅਤੇ ਕਾਨੂਨਦੇ ਦਾਇਰੇ ਵਿਚ ਰਹਿ ਕੇ ਭ੍ਰਿਸ਼ਟਾਚਾਰ ਨੂੰ ਖਤਮ ਕਰਾਉਣ ਲਈ ਉਪਰਾਲੇ ਕਰ ਰਹੀ ਹੈ ਦੇਸ਼ ਦੇ ਕਿਸੇ ਵੀ ਸੂਬੇ ਵਿਚ ਭ੍ਰਿਸ਼ਟਾਚਾਰ ਸਬੰਧੀ ਜਾਂ ਕਿਸੇ ਕੰਮ ਵਿਚ ਆ ਰਹੇ ਅੜਿਕੇ ਬਾਰੇ ਕੋਈ ਵੀ ਵਿਅਕਤੀ ਲਿਖਤੀ ਸ਼ਿਕਾਇਤ ਉਹਨਾਂ ਦੀ ਸੰਸਥਾ ਨੂੰ ਦਿਂਦਾ ਹੈ ਤਾਂ ਸੰਸਥਾ ਵਲੋਂ ਉਸ ਵਿਅਕਤੀ ਦੀ ਪੁਰੀ ਮਦਦ ਕੀਤੀ ਜਾਂਦੀ ਹੈ ਇਸ ਮੀਟਿੰਗ ਵਿਚ ਪੰਜਾਬ ਸੂਬੇ ਦੀ ਅਗਵਾਈ ਕਰਨ ਲਈ ਦਲਜਿੰਦਰ ਸਿੰਘ ਪਪੀ ਨੂੰ ਪੰਜਾਬ ਦਾ ਇੰਚਾਰਜ,ਗੁਰਦੀਪ ਸ਼ਰਮਾ ਨੂੰ ਪੰਜਾਬ ਮੀਡੀਆ ਦਾ ਇੰਚਾਰਜ ਬਣਾਇਆ ਗਿਆ ਅਤੇ ਰਾਜਵਿੰਦਰ ਸਿੰਘ ਨੂੰ ਚੇਅਰਮੈਨ ਪੰਜਾਬ ਬਣਾਇਆ ਗਿਆ ਇਸੇ ਤਰ੍ਹਾਂ ਸੋਨੀਆਂ ਰਾਣਾ ਨੁੰ ਮਹਿਲਾ ਵਿੰਗ ਜਿਲਾ ਪਟਿਆਲਾ, ਸਰਬਜੀਤ ਸਿੰਘ ਨੂੰ ਮੋਹਾਲੀ,ਵਿਪਨ ਸ਼ਰਮਾ ਨੁੰ ਚੰਡੀਗੜ,ਮਨਦੀਪ ਸਿੰਘ ਨੂੰ ਲੁਧਿਆਣਾ,ਪਰਮਿੰਦਰ ਸਿੰਘ ਨੂੰ ਖੰਨਾ,ਜਗਦੀਪ ਸਿੰਘ ਨੂੰ ਸ਼੍ਰੀ ਅਮ੍ਰਿਤਸਰ ਸਾਹਿਬ,ਜਗਜੀਤ ਸਿੰਘ ਨੂੰ ਤਰਨਤਾਰਨ ਜਿਲਾ ਪ੍ਰਧਾਨ ਬਣਾਇਆ ਗਿਆ ਅਤੇ ਜਲਦੀ ਹੀ ਸਾਰੇ ਪੰਜਾਬ ਵਿਚ ਜਿਲਾ ਪਥਰ ਤੇ ਟੀਮਾਂ ਦਾ ਗਠਨ ਕੀਤਾ ਜਾਵੇਗਾ।ਚੇਅਰਮੈਨ ਸ਼੍ਰੀ ਸ਼ਰਮਾ ਨੇ ਦਸਿਆ ਕਿ ਪੰਜਾਬ ਵਿਚ ਵਡੇ ਪਧਰ ਤੇ ਇਕ ਸੈਮੀਨਾਰ ਕੀਤਾ ਜਾਵੇਗਾ ਜਿਸ ਵਿਚ ਸਾਰੇ ਅਹੁਦੇਦਾਰਾਂ ਨੂੰ ਸੰਸਥਾ ਦੀਆਂ ਨੀਤੀਆਂ ਤੋਂ ਜਾਣੂ ਕਰਵਾਕੇ ਸੂਬੇ ਵਿਚ ਵਖ-ਵਖ ਕੈਂਪਾਂ ਰਾਹੀ ਲੋਕਾਂ ਨੁੰ ਭ੍ਰਿਸ਼ਟਾਚਾਰ ਵਿਰੂਧ ਜਾਗਰੂਕ ਕੀਤਾ ਜਾਵੇਗਾ ਅਤੇ ਆਪਣੇ ਹਕਾਂ ਦੀ ਰਾਖੀ ਕਰਨ ਲਈ ਪ੍ਰੇਰਣਾ ਦਿਤੀ ਜਾਵੇਗੀ ਇਸ ਮੋਕੇ ਇਕਬਾਲ ਸਿੰਘ ਸਹਿਜਪਾਲ ਸਿੰਘ ਮੰਡ, ਲਾਡੀ ਵਿਰਕ, ਸਚਿਨ ਗੋਇਲ, ਸੁਨੀਲ ਬਾਂਸਲ, ਅਜੇ ਬਾਂਸਲ, ਸਾਗਰ ਤੁਲਾਨੀ, ਅਸੋਕ ਸਰਦਾਨਾ, ਗੋਰਵ ਨਾਗਪਾਲ ਬੈਂਕ ਮਨੇਜਰ, ਰੋਹਿਤ ਜੈਨ, ਰੋਹਿਤ ਬਾਂਸਲ ਪਟਿਆਲਾ, ਲਵਪ੍ਰੀਤ ਸਿੰਘ, ਪ੍ਰੀਤਤ ਚਾਵਲਾ, ਗੁਰਲੀਨ ਸਿੰਘ ਆਦਿ ਹਾਜਰ ਸਨ

Send this to a friend