May 21, 2026 8:56 pm

ਅਮਰੀਕਾ ’ਚ ਲੱਗੀ ਚਿੱਤਰਕਾਰ ਨਿਰਭੈ ਸਿੰਘ ਰਾਏ ਦੀਆਂ ਪੇਂਟਿੰਗਾਂ ਦੀ ਪ੍ਰਦਰਸਨੀ

ਅਮਰਗੜ੍ਹ, 18 ਦਸੰਬਰ (ਸੁਖਵਿੰਦਰ ਸਿੰਘ ਅਟਵਾਲ) -ਅਮਰੀਕਾ ਵਿੱਚ ਮੈਸੇਚਿਉਸਟੇਸ ਸਟੇਟ ਦੇ ਸਹਿਰ ਵੈਸਟ ਬਗਰੋ ਦੇ ਨਵੇਂ ਬਣੇ ਗੁਰੂਦੁਆਰਾ ਸਾਹਿਬ ਨਿਉ ਇੰਗਲੈਂਡ ਵਿੱਚ ਸਿੱਖ ਸਟੱਡੀ ਸਰਕਲ ਵਿਖੇ ਅਮਰਜੀਤ ਕੌਰ ਨਿੱਝਰ ਵੱਲੋਂ ਚਿੱਤਰਕਾਰ ਨਿਰਭੈ ਸਿੰਘ ਰਾਏ ਦੀਆਂ ਬਣਾਈਲਾਂ ਪੇਂਟਿੰਗਾਂ ਦੀ ਪ੍ਰਦਰਸਨੀ ਲਗਾਈ ਗਈ।ਜਿਸ ਵਿੱਚ ਗੁਰੂ ਸਹਿਬਾਨਾਂ ਤੇ ਦਸਤਾਰ ਨਾਲ਼ ਸਬੰਧਿਤ ਕਲਾਵਾਂ ਅਤੇ ਹੱਥ ਲਿਖਤਾਂ ਨੂੰ ਪ੍ਰਦਰਸਿਤ ਕੀਤਾ ਗਿਆ।ਇਸ ਪ੍ਰਦਰਸਨੀ ਵਿੱਚ ਬਹੁ ਗਿਣਤੀ ਸਿੱਖ ਸੰਗਤਾਂ ਨੇਂ ਪੇਂਟਿੰਗ ਨੂੰ ਦੇਖਿਆ ਅਤੇ ਭਰਭੂਰ ਸਲਾਘਾ ਕੀਤੀ।ਇਸ ਪੇਂਟਿੰਗ ਪ੍ਰਦਰਸਨੀ ਦਾ ਪ੍ਰਬੰਧ ਕਰਨ ਵਾਲੇ ਬੀਬੀ ਅਮਰਜੀਤ ਕੌਰ ਨਿੱਝਰ ਦਾ ਕਹਿਣਾ ਹੈ ਕਿ ਨਿਰਭੈ ਸਿੰਘ ਰਾਏ ਦੀਆਂ ਇਨ੍ਹਾਂ ਕਲਾਵਾਂ ਨੇਂ ਸੰਗਤਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਅਤੇ ਸਿੱਖੀ ਨਾਲ਼ ਜੁੜਨ ਦੀ ਪ੍ਰੇਰਨਾ ’ਤੇ ਸੁਨੇਹਾ ਦਿੱਤਾ।ਇਸ ਮੌਕੇ ਸੰਗਤਾਂ ਵੱਲੋਂ ਇਨ੍ਹਾਂ ਪੇਂਟਿੰਗਾਂ ਨੂੰ ਬੜੇ ਉਤਸਾਹ ਨਾਲ਼ ਆਪਣੇ ਘਰਾਂ ਦੀ ਰੌਣਕ ਵਧਾਉਣ ਲਈ ਖ੍ਰੀਦਿਆ ਵੀ ਗਿਆ।

Send this to a friend