Skip to content
Independent perspectives. Global stories.
BREAKING

ਜੇਕਰ ਪੀੜ੍ਹਤ ਕਿਸਾਨਾਂ ਦੇ ਹੱਕ ’ਚ ਜ਼ਮੀਨ ਦੀ ਗਿਰਦਾਵਰੀ ਨਾ ਕੀਤੀ ਤਾਂ 15 ਨੂੰ ਵੱਡਾ ਧਰਨਾ

Share this story

ਫਿਰੋਜ਼ਪੁਰ, 11 ਦਸੰਬਰ (ਸਤਬੀਰ ਬਰਾੜ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਬਲਾਕ ਫਿਰੋਜ਼ਪੁਰ ਦੇ ਪ੍ਰਧਾਨ ਮਲਕੀਤ ਸਿੰਘ ਝੋਕ ਹਰੀਹਰ ਦੀ ਪ੍ਰਧਾਨਗੀ ਵਿਚ ਡਿਪਟੀ ਕਮਿਸ਼ਨਰ ਦੇ ਦਫਤਰ ਸਾਹਮਣੇ ਪਿੰਡ ਝੋਕ ਹਰੀਹਰ ਦੇ ਕਿਸਾਨਾਂ ਦੀ ਖੇਤੀਬਾੜੀ ਵਾਸੀ ਜ਼ਮੀਨ ਉਪਰ ਰਾਜਨੀਤਿਕ ਲੋਕਾਂ ਵੱਲੋਂ ਪ੍ਰਸ਼ਾਸਨ ਨਾਲ ਮਿਲ ਕੇ ਜਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਵਿਰੋਧ ਵਿਚ ਧਰਨਾ ਲਾਇਆ ਗਿਆ। ਧਰਨੇ ਵਿਚ ਪੰਜਾਬ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਧਰਨੇ ਵਿਚ ਸ਼ਾਮਲ ਕਿਸਾਨਾਂ ਨੇ ਸੰਬੋਧਨ ਕਰਦਿਆਂ ਪੰਜਾਬ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਨੇ ਕਿਹਾ ਕਿ ਪਿੰਡ ਝੋਕ ਹਰੀਹਰ ਦੇ ਕਿਸਾਨ ਮਲਕੀਤ ਸਿੰਘ ਫੌਜ਼ੀ, ਬਲਵੀਰ ਸਿੰਘ, ਸੁਰਜੀਤ ਸਿੰਘ, ਦਵਿੰਦਰ ਸਿੰਘ, ਦਰਬਾਰਾ ਸਿੰਘ ਆਦਿ ¦ਮੇ ਸਮੇਂ ਤੋਂ ਵਿਵਾਦਤ ਮੰਦਰ ਦੀ ਜ਼ਮੀਨ ਉਪਰ ਕਾਸ਼ਤ ਕਰਦੇ ਆ ਰਹੇ ਹਨ। ਝੋਨੇ ਦੀ ਕਟਾਈ ਸਮੇਂ ਨਾਇਬ ਤਹਿਸੀਲਦਾਰ ਨਰਿੰਦਰ ਕੁਮਾਰ ਨੇ ਸਿਆਸੀ ਦਬਾਅ ਹੇਠ ਮੋਟੀ ਰਿਸ਼ਵਤ ਲੈ ਕੇ ਗੈਰ ਕਾਨੂੰਨੀ ਢੰਗ ਨਾਲ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਰਿਸ਼ਤੇਦਾਰ ਅਤੇ ਉਸ ਦੇ ਸਾਥੀਆਂ ਦੇ ਨਾਮ ਗਿਰਦਾਵਰੀ ਕਰ ਦਿੱਤੀ ਜੋ ਉਪਰੋਕਤ ਪਰਿਵਾਰਾਂ ਨਾਲ ਸਰਾਸਰ ਧੱਕਾ ਹੈ। ਇਸ ਸਬੰਧੀ ਪੀੜ੍ਹਤ ਕਿਸਾਨਾਂ ਨੇ ਐਸਡੀਐਮ ਹਰਜੀਤ ਸਿੰਘ ਸੰਧੂ ਫਿਰੋਜ਼ਪੁਰ ਕੋਲ ਪਹੁੰਚ ਕੀਤੀ ਤਾਂ ਉਸ ਨੇ ਸਿਆਸੀ ਦਬਾਅ ਹੇਠ ਆ ਕੇ ਪੀੜ੍ਹਤ ਕਿਸਾਨਾਂ ਨੂੰ ਇਨਸਾਫ ਦੇਣ ਦੀ ਬਜਾਏ ਜ਼ਮੀਨ ਉਮਰ 145 ਲਗਾ ਦਿੱਤੀ। ਜਥੇਬੰਦੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦੀ ਹੈ ਬਗੈਰ ਰਾਜਨੀਤਿਕ ਦਬਾਅ ਮੰਨਿਆ ਪੀੜ੍ਹਤ ਕਿਸਾਨਾਂ ਨੂੰ ਜ਼ਮੀਨ ਉਪਰ ਕਣਕ ਬੀਜਣ ਦਿੱਤੀ ਜਾਵੇ ਅਤੇ ਗਿਰਦਾਵਰੀ ਪਿੰਕੀ ਐਮਐਲਏ ਦੇ ਰਿਸ਼ਤੇਦਾਰਾਂ ਅਤੇ ਸਾਥੀਆਂ ਦੇ ਨਾਂ ਕਰਨ ਦੀ ਬਜਾਏ ਪੀੜ੍ਹਤ ਕਿਸਾਨਾਂ ਦੇ ਨਾਂਅ ਕਰ ਦਿੱਤੀ ਜਾਵੇ। ਜੇਕਰ ਪ੍ਰਸ਼ਾਸਨ ਕਿਸਾਨਾਂ ਨੂੰ ਕਣਕ ਦੀ ਬਿਜਾਈ ਅਤੇ ਗਿਰਦਾਵਰੀ ਪੀੜ੍ਹਤ ਕਿਸਾਨਾਂ ਦੇ ਹੱਕ ਵਿਚ ਨਹੀਂ ਕਰਦਾ ਤਾਂ 13 ਦਸੰਬਰ 2017 ਨੂੰ ਮੀਟਿੰਗ ਕਰਕੇ 15 ਦਸੰਬਰ ਤੇ ਧਰਨੇ ਨੂੰ ਵੱਡੇ ਪੱਧਰ ਤੇ ਇਕੱਠ ਕਰਕੇ ਲਗਾਤਾਰ ਜਾਰੀ ਰੱਖਿਆ ਜਾਵੇਗਾ।
ਧਰਨੇ ਵਿਚ ਬੋਹੜ ਸਿੰਘ, ਊਦੇ ਸਿੰਘ ਘੜਿਆਲ, ਸੁਖਦੇਵ ਸਿੰਘ, ਗੁੱਜਰ ਸਿੰਘ, ਨਿਰਮਲ ਸਿੰਘ, ਬਖਤੌਰ ਸਿੰਘ, ਗੁਰਮੀਤ ਸਿੰਘ, ਰਾਜਿੰਦਰ ਸਿੰਘ, ਚਰਨਜੀਤ ਸਿੰਘ, ਦਲਵਿੰਦਰ ਸਿੰਘ, ਗੁਰਜੀਤ ਸਿੰਘ, ਬਲਵੀਰ ਸਿੰਘ, ਜਗਸੀਰ ਸਿੰਘ, ਸੁਖਰਾਜ ਸਿੰਘ, ਗੁਰਪ੍ਰੀਤ ਸਿੰਘ, ਨਿਰਮਲ ਸਿੰਘ, ਬੋਹੜ ਸਿੰਘ, ਬੇਅੰਤ ਸਿੰਘ ਆਦਿ ਵੀ ਹਾਜ਼ਰ ਸਨ।

WRITTEN BY