ਫ਼ਤਹਿਗੜ੍ਹ ਸਾਹਿਬ, 11 ਦਸੰਬਰ (ਪੰਜਾਬ ਟਾਇਮਜਦ ਬਿਊਰੋ)-ਮਾਤਾ ਗੁਜਰੀ ਕਾਲਜ ਵਿਖੇ ’ਸੂਰਜੀ ਸੈਲ ਵਿਚ ਖੋਜ’ ਵਿਸ਼ੇ ’ਤੇ ਵਿਸ਼ੇਸ਼ ਵਿਚਾਰ-ਚਰਚਾ ਕੀਤੀ ਗਈ। ਜਿਸ ਵਿਚ ਨੈਨਯਾਂਗ ਤਕਨਾਲੋਜੀ ਯੂਨੀਵਰਸਿਟੀ, ਸਿੰਘਾਪੁਰ ਦੇ ਖੋਜ ਵਿਗਿਆਨੀ ਡਾ. ਮਨੋਜ ਸ਼ਰਮਾ ਨੇ ਮੁੱਖ ਬੁਲਾਰੇ ਵਜੋਂ ਭੌਤਿਕ ਵਿਗਿਆਨ ਅਤੇ ਰਸਾਇਣ ਵਿਗਿਆਨ ਵਿਭਾਗਾਂ ਦੇ ਪ੍ਰੋਫੈਸਰ ਸਾਹਿਬਾਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਡਾ. ਮਨੋਜ ਸ਼ਰਮਾ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਨਾਲ ਜਿਥੇ ਇਕ ਪਾਸੇ ਖੋਜ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਨਵੇਂ ਤਰੀਕਿਆਂ ਬਾਰੇ ਪਤਾ ਲਗਦਾ ਹੈ, ਉਥੇ ਹੀ ਨਵੀਆਂ ਤਕਨੀਕਾਂ ਬਾਰੇ ਵੀ ਜਾਣਕਾਰੀ ਮਿਲਦੀ ਹੈ। ਸੂਰਜੀ ਊਰਜਾ ਸੈਲਾਂ ਦੀ ਮੌਜੂਦਾ ਸਮਰੱਥਾ ਨੂੰ ਵਧਾਉਣ ਲਈ ਕੰਮ ਕਰ ਚੁੱਕੇ ਡਾ. ਮਨੋਜ ਸ਼ਰਮਾ ਨੇ ਆਪਣੀ ਖੋਜ ਬਾਰੇ ਦਸੱਦਿਆਂ ਕਿਹਾ, ੂਉਹਨਾਂ ਦੀ ਖੋਜ ਵਿਚ ਸੂਰਜੀ ਊਰਜਾ ਤੋਂ ਤਿਆਰ ਕੀਤੇ ਸੈਲਾਂ ਵਿਚੋਂ 97% ਸੈਲ ਸੱਮਰਥਾਵਾਨ ਸਨ। ਇਹ ਤਕਨੀਕ ਬੇਹਦ ਕਾਮਯਾਬ ਹੈ ਤੇ ਇਸ ਤਕਨੀਕ ਨੂੰ ਮਲਟੀਸਟੋਰੀ ਇਮਾਰਤਾਂ ਦੇ ਗਲਾਸ ਵਿੰਡੋ ਦੇ ਕੋਨਿਆਂ ਵਿਚ ਫਿੱਟ ਕਰਕੇ ਸੂਰਜੀ ਊਰਜਾ ਨੂੰ ਵਰਤੋਂ ਵਿਚ ਲਿਆਉਂਦਾ ਜਾ ਸਕਦਾ ਹੈ। ਇਸ ਰਾਹੀਂ ਇਮਾਰਤਾਂ ਵਿਚ ਪੁੱਜ ਰਹੀ ਸੂਰਜੀ ਰੋਸ਼ਨੀ ਨੂੰ ਬਿਨਾਂ ਵਿਘਨ ਪਏ ਸਹੀ ਉਪਯੋਗ ਕੀਤਾ ਜਾ ਸਕਦਾ ਹੈ।ੂ
ਉਹਨਾਂ ਪ੍ਰੋਫੈਸਰ ਸਾਹਿਬਾਨਾਂ ਨੂੰ ਵਿਗਿਆਨ ਦੇ ਖੇਤਰ ਵਿਚ ਵੱਧ ਤੋਂ ਵੱਧ ਖੋਜ ਕਰਨ ਲਈ ਪ੍ਰੇਰਿਆ। ਜ਼ਿਕਰਯੋਗ ਹੈ ਕਿ ਡਾ. ਮਨੋਜ ਸ਼ਰਮਾ ਦੀ ਇਹ ਖੋਜ ਅੰਤਰਰਾਸ਼ਟਰੀ ਜਰਨਲ ’ਐਡਵਾਂਸ ਮਟੀਰੀਅਲ’ ਵਿਚ ਵੀ ਪ੍ਰਕਾਸ਼ਤ ਹੋਈ ਹੈ। ਡੀਨ ਅਕਾਦਮਿਕ ਪ੍ਰੋ. ਬਿਕਰਮਜੀਤ ਸਿੰਘ ਸੰਧੂ ਨੇ ਕਿਹਾ ਕਿ ਇਸ ਤਰ੍ਹਾਂ ਦੀ ਹੋਰ ਵਿਚਾਰ-ਚਰਚਾਵਾਂ ਵੀ ਸਮੇਂ-ਸਮੇਂ ਤੇ ਕਰਵਾਈਆਂ ਜਾਣਗੀਆਂ ਤਾਂ ਜੋ ਉਹਨਾਂ ਤੋਂ ਸੇਧ ਲੈ ਕੇ ਨੌਜਵਾਨ ਪੀੜੀ ਵਿਚ ਵਿਗਿਆਨਕ ਸੋਚ ਨੂੰ ਪ੍ਰਫੁਲਤ ਕੀਤਾ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਵਿਸ਼ਵਾਸ ਦਵਾਇਆ ਕਿ ਵਿਗਿਆਨ ਦੇ ਖੇਤਰ ਵਿਚ ਖੋਜ ਨੂੰ ਉਤਸਾਹਿਤ ਕਰਨ ਲਈ ਹੋਰ ਯੂਨੀਵਰਸਿਟੀਆਂ, ਸੰਗਠਨਾਂ ਨਾਲ ਗਠਜੋੜ ਕੀਤਾ ਜਾਵੇਗਾ। ਡਾ. ਤਜਿੰਦਰ ਸਿੰਘ, ਮੁਖੀ, ਭੌਤਿਕ ਵਿਗਿਆਨ ਨੇ ਆਏ ਹੋਏ ਮਹਿਮਾਨ ਦਾ ਧੰਨਵਾਦ ਕੀਤਾ ।ਇਸ ਮੌਕੇ ਰਸਾਇਣ ਵਿਗਿਆਨ ਵਿਭਾਗ ਦੇ ਮੁੱਖੀ ਡਾ. ਕਮਲਜੀਤ ਕੌਰ, ਭੌਤਿਕ ਵਿਗਿਆਨ ਤੇ ਰਸਾਇਣ ਵਿਗਿਆਨ ਦੇ ਸਟਾਫ ਮੈਂਬਰ ਹਾਜ਼ਰ ਸਨ।
ਮਾਤਾ ਗੁਜਰੀ ਕਾਲਜ ਵਿਖੇ ‘ਸੂਰਜੀ ਸੈਲ ਵਿਚ ਖੋਜ’ ਵਿਸ਼ੇ ’ਤੇ ਵਿਚਾਰ-ਚਰਚਾ



