Skip to content
Independent perspectives. Global stories.
BREAKING

80 ਲੋੜਵੰਦ ਵਿਧਵਾਵਾਂ ਨੂੰ ਰਾਸ਼ਨ ਵੰਡਿਆ

Share this story

ਮਹਿਤਪੁਰ, 11 ਦਸੰਬਰ (ਅਸ਼ੋਕ ਚੌਹਾਨ)-ਭੰਡਾਰੀ ਮੰਦਰ ਮਹਿਤ ਪੁਰ ਵਿਖੇ ਸਰਬਤ ਦਾ ਭਲਾ ਵੈਲਫੇਅਰ ਸੁਸਾਇਟੀ (ਰਜਿ:) ਮਹਿਤ ਪੁਰ, ਭੰਡਾਰੀ ਮੰਦਰ ਕਮੇਟੀ, ਸਮੂਹ ਨਗਰ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ  51 ਵੇਂ ਮਹੀਨੇ 80 ਲੋੜਵੰਦ ਵਿਧਵਾਵਾਂ ਨੂੰ ਪੂਰੇ ਮਹੀਨੇ ਦਾ ਰਾਸ਼ਨ ਵੰਡਿਆ ਗਿਆ ।ਇਸ ਮੋਕੇ ਨੀਰੂ ਵਰਮਾ, ਸਾਗਰ ਵਰਮਾ, ਗੋਤਮ ਵਰਮਾ ਪਰਿਵਾਰ ਵਲੋਂ 4 ਨਵੇ ਪਰਿਵਾਰਾਂ ਨੂੰ ਅਡਾਪਟ ਕੀਤਾ ਗਿਆ ।ਇਸ ਮੋਕੇ ਵਿਕੀ ਅਰੋੜਾ ਵਲੋਂ ਆਪਣੀ ਧਰਮ ਪਤਨੀ ਅਲੀਸਾ ਅਰੋੜਾ ਦੇ ਜਨਮ ਦਿਨ ਦੀ ਖੁਸ਼ੀ ਚ‘ ਸਮਾਗਮ ਦੌਰਾਨ ਲੰਗਰ ਲਗਾਇਆ ਗਿਆ ਅਤੇ ਕਮੇਟੀ ਵਲੋਂ ਨੀਰੂ ਵਰਮਾ ਪਰਿਵਾਰ ਅਤੇ ਵਿਕੀ ਅਰੋੜਾ ਪਰਿਵਾਰ ਨੂੰ ਸਿਰੋਪਾਉ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੋਕੇ ਛੋਟੇ-ਛੋਟੇ ਬਚਿਆ ਵਲੋਂ ਕਵਿਤਾਵਾਂ ਤੇ ਗੀਤ ਪੇਸ਼ ਕੀਤੇ ਗਏ ।ਇਸ ਮੋਕੇ ਪ੍ਰਧਾਨ ਜਨਕ ਰਾਜ ਸਰੋਆ, ਹਰਵਿੰਦਰ ਭਾਟੀਆ, ਕਮਲਜੀਤ ਸਿੰਘ ਭਾਟੀਆ, ਵੀਰ ਜੀ, ਰਾਜੇਸ਼ ਸੂਦ, ਅਨਿਲ ਸੂਦ, ਰਿੰਕੂ ਮਿਗਲਾਨੀ, ਰਮਨ ਕੁਮਾਰ, ਮਾਸਟਰ ਲਖਵਿੰਦਰ ਸਿੰਘ, ਆਸ਼ੂ, ਚੰਦਨ ਭੰਡਾਰੀ, ਨੀਰਜ ਵਰਮਾ,  ਸਰਜੂ ਆਦਿ ਹਾਜ਼ਰ ਸਨ

WRITTEN BY