ਅੰਮ੍ਰਿਤਸਰ, 11 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਬੀਤੇ ਦਿਨੀਂ ਫਿਰੋਜ਼ਪੁਰ ਵਿਚ ਅਕਾਲੀ ਲੀਡਰਾਂ ਤੇ ਵਰਕਰਾਂ ਖਿਲਾਫ ਦਰਜ ਕੀਤੇ ਗਏ ਪਰਚਿਆਂ ਨੂੰ ਰਦ ਕਰਵਾਉਣ ਲਈ ਹਾਈਵੇ ‘ਤੇ ਧਰਨਾ ਦੇਣ ਵਾਲੇ ਸੁਖਬੀਰ ਸਿੰਘ ਬਾਦਲ ਨੂੰ ਕੈਬਨਿਟ ਮੰਤਰੀ ਨਵਜੋਤ ਸਿੰਘ ਨੇ ਖਾਰੀਆਂ-ਖਰੀਆਂ ਸੁਣਾਈਆਂ ਹਨ। ਸਿਧੂ ਨੇ ਕਿਹਾ ਕਿ ਸੁਖਬੀਰ ਬਾਦਲ ਡਰਾਮੇ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ 5-5 ਲਖ ਦੇ ਹੋਟਲ ਦੇ ਕਮਰੇ ਦੇਣ ਵਾਲਾ ਸੜਕ ‘ਤੇ ਬੈਠ ਕੇ ਆਚਾਰ ਨਾਲ ਰੋਟੀ ਖਾਣ ਦੇ ਡਰਾਮੇ ਕਰ ਰਿਹਾ ਹੈ।ਸਿਧੂ ਨੇ ਬਾਦਲ ਪਰਿਵਾਰ ਖਿਲਾਫ ਖੁਲ੍ਹ ਕੇ ਬਿਆਨਬਾਜ਼ੀ ਕਰਦਿਆਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਚਲੇ ਹੋਏ ਕਾਰਤੂਸ ਹਨ। ਉਹ ਚਲੇ ਕਾਰਤੂਸ ਬਾਰੇ ਕੋਈ ਗਲ ਨਹੀਂ ਕਰਨਗੇ। ਸੁਖਬੀਰ ਬਾਦਲ ਦੇ ਧਰਨੇ ਬਾਰੇ ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਦੀ ਸਹੀ ਥਾਂ ‘ਤੇ ਲਿਆਂਦਾ ਹੈ। ਮੌਜੂਦਾ ਹਾਲਾਤ ਪੰਜਾਬ ਵਿਚ ਉਨ੍ਹਾਂ ਵਲੋਂ ਕੀਤੀ ਗਈ ਧਕੇਸ਼ਾਹੀ ਦਾ ਹੀ ਨਤੀਜਾ ਹੈ।
ਹੁਣ ਮਹਿੰਗੇ ਹੋਟਲਾਂ ਦੇ ਮਾਲਕ ਨੂੰ ਖਾਣੀ ਪੈ ਰਹੀ ਸੜਕਾਂ ’ਤੇ ਬੈਠ ਰੋਟੀ : ਨਵਜੋਤ ਸਿੱਧੂ



