Skip to content
Independent perspectives. Global stories.
BREAKING

ਸਰਕਾਰ ਜੋ ਕਰਨਾ ਚਾਹੁੰਦੀ ਕਰੇ, ਅਸੀਂ ਸੰਘਰਸ਼ ਕਰਾਂਗੇ : ਬੀਬੀ ਜਗੀਰ ਕੌਰ

Share this story

ਜਲੰਧਰ, 11 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਨੈਸ਼ਨਲ ਹਾਈਵੇ ’ਤੇ ਧਰਨਾ ਦੇਣ ਵਾਲਿਆਂ ’ਤੇ ਕੇਸ ਦਰਜ ਕੀਤੇ ਜਾਣ ’ਤੇ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਸਰਕਾਰ ਜੋ ਕਰਨਾ ਚਾਹੁੰਦੀ ਹੈ ਕਰੇ, ਅਕਾਲੀ ਦਲ ਸੰਘਰਸ਼ ਕਰੇਗਾ। ਉਨ੍ਹਾਂ ਸਾਰੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।ਬੀਬੀ ਜਗੀਰ ਨੇ ਕਿਹਾ ਕਿ ਧਰਨਾ ਦੇਣ ਵੇਲੇ ਜਿੰਨਾ ਹੋ ਸਕਿਆ ਗਡੀਆਂ ਲੰਘਾਈਆਂ ਸੀ। ਫੌਜ ਦੀਆਂ ਗਡੀਆਂ ਤੇ ਪੇਪਰ ਦੇਣ ਵਾਲਿਆਂ ਨੂੰ ਵੀ ਲੰਘਾਇਆ ਹੈ। ਸਕੂਲ ਦੇ ਬਚਿਆਂ ਨੂੰ ਤੇ ਬੀਮਾਰ ਲੋਕਾਂ ਨੂੰ ਵੀ ਜਾਣ ਦਿਤਾ। ਕਾਂਗਰਸੀਆਂ ਦੀ ਧਕੇਸ਼ਾਹੀ ਤੋਂ ਤੰਗ ਆ ਕੇ ਹੀ ਧਰਨਾ ਦੇਣਾ ਪਿਆ ਸੀ। ਉਨ੍ਹਾਂ ਕਿਹਾ, “ਅਸੀਂ ਨਹੀਂ ਕਹਿ ਰਹੇ ਕਿ ਕੇਸ ਰਦ ਕਰੋ। ਸਰਕਾਰ ਨੇ ਜੋ ਕਰਨਾ ਕਰੇ।ਡੀਆਈਜੀ ਵਲੋਂ ਧਰਨੇ ਵਿਚ ਧਾਰਾ 307 ਖਤਮ ਕਰਨ ਦੇ ਐਲਾਨ ਤੇ ਬਾਅਦ ਵਿਚ ਜਾਖੜ ਵਲੋਂ ਧਾਰਾ ਲਗੀ ਰਹਿਣ ‘ਤੇ ਉਨ੍ਹਾਂ ਕਿਹਾ, “ਇਨ੍ਹਾਂ ਨੇ ਪਬਲਿਕ ਵਿਚ ਜਾ ਕੇ ਵੀ ਝੂਠ ਬੋਲਿਆ ਅਸੀਂ ਇਨ੍ਹਾਂ ‘ਤੇ ਕੀ ਯਕੀਨ ਕਰੀਏ। ਜਿਵੇਂ ਹੀ ਡੀਆਈਜੀ ਨੇ ਐਲਾਨ ਕੀਤਾ, ਉਸੇ ਵੇਲੇ ਅਸੀਂ ਧਰਨਾ ਖਤਮ ਕਰ ਦਿਤਾ ਅਸੀਂ ਲੋਕਾਂ ਤੋਂ ਮੁਆਫੀ ਮੰਗੀ।ਤਪਾ ਵਿਚ ਅਕਾਲੀ ਦਲ ਨਾਲ ਸਬੰਧਤ ਔਰਤ ਨੂੰ ਕੁਟਣ ਦਾ ਵੀਡੀਓ ਵਾਇਰਲ ਹੋਣ ਦੇ ਮਾਮਲੇ ਵਿਚ ਬੀਬੀ ਜਗੀਰ ਕੌਰ ਨੇ ਕਿਹਾ ਕਿ ਸਤ ਦਿਨਾਂ ਵਿਚ ਜੇਕਰ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਨੈਸ਼ਨਲ ਵੁਮਨ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਜਾਵੇਗੀ। ਬੀਬੀ ਜਗੀਰ ਕੌਰ ਨੇ ਕਿਹਾ ਕਿ ਜੇਕਰ ਪੁਲਿਸ ਨੇ ਪਹਿਲਾਂ ਉਸ ਔਰਤ ਦੀ ਸ਼ਿਕਾਇਤ ‘ਤੇ ਠੀਕ ਕਾਰਵਾਈ ਕੀਤੀ ਹੁੰਦੀ ਤਾਂ ਅਜਿਹਾ ਨਾ ਹੋਇਆ ਹੁੰਦਾ। ਔਰਤ ਨਾਲ ਇਸ ਤਰ੍ਹਾਂ ਕਰਨਾ ਬਹੁਤ ਗਲਤ ਹੈ। ਸਰਕਾਰ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਗ੍ਰਿਫਤਾਰ ਕਰੇ।

WRITTEN BY