ਭਵਾਨੀਗੜ੍ਹ, 8 ਦਸੰਬਰ (ਕ੍ਰਿਸ਼ਨ ਗਰਗ)- ਪੰਜਾਬ ਦੀ ਕੈਪਟਨ ਸਰਕਾਰ ਦੀਆਂ ਧੱਕੇਸ਼ਾਹੀਆਂ ਖਿਲਾਫ ਅੱਜ ਇੱਥੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਉਤੇ ਸ਼ਰੋਮਣੀ ਅਕਾਲੀ ਦਲ ਨੇ ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ ਦੀ ਅਗਵਾਈ ਹੇਠ ਧਰਨਾ ਲਗਾ ਕੇ ਜੋਰਦਾਰ ਨਾਅਰੇਬਾਜੀ ਕੀਤੀ। ਇਸ ਮੌਕੇ ਸ਼੍ਰੀ ਗਰਗ ਨੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀਆਂ ਚੋਦਾਂ ਵਿਚੋਂ ਕਾਂਗਰਸ ਸਰਕਾਰ ਦੀ ਸਹਿ ਤੇ ਅਧਿਕਾਰੀਆਂ ਨੇ ਅਕਾਲੀ ਅਤੇ ਭਾਜਪਾ ਉਮੀਦਵਾਰਾਂ ਦੇ ਕਾਗਜ ਹੀ ਭਰਨ ਨਹੀਂ ਦਿੱਤੇ। ਜੋ ਉਮੀਦਵਾਰ ਮੈਦਾਨ ਵਿਚ ਉਤਰੇ ਹਨ ਉਨ੍ਹਾਂ ਨੂੰ ਵੀ ਧੱਕੇਸ਼ਾਹੀ ਨਾਲ ਡਰਾਇਆ ਧਮਕਾਇਆ ਜਾ ਰਿਹਾ ਹੈ। ਅਕਾਲੀ ਆਗੂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿਚ ਝੂਠੇ ਵਾਅਦੇ ਕਰਕੇ ਸੱਤਾ ਵਿਚ ਆਈ ਕਾਂਗਰਸ ਸਰਕਾਰ ਆਪਣਾ ਇੱਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ। ਇਸ ਮੌਕੇ ਗੁਰਤੇਜ ਸਿੰਘ ਝਨੇੜੀ, ਹਰਦੇਵ ਸਿੰਘ ਕਾਲਾਝਾਂੜ, ਕੁਲਵੰਤ ਸਿੰਘ ਜੌਲੀਆਂ, ਪਰਮਜੀਤ ਕੌਰ ਵਿਰਕ, ਰਿਪੁਦਮਨ ਸਿੰਘ ਢਿੱਲੋਂ, ਰੁਪਿੰਦਰ ਸਿੰਘ ਰੰਧਾਵਾ, ਧਨਮਿੰਦਰ ਸਿੰਘ ਭੱਟੀਵਾਲ, ਰਵਜਿੰਦਰ ਸਿੰਘ ਕਾਕੜਾ, ਰਾਮ ਸਿੰਘ ਮੱਟਰਾਂ, ਭਰਭੂਰ ਸਿੰਘ, ਬਲਜਿੰਦਰ ਸਿੰਘ ਚੰਨੋਂ, ਰਣਧੀਰ ਸਿੰਘ ਕਾਕਾ ਸਾਰੋਂ, ਰਜਿੰਦਰ ਸੱਚਦੇਵਾ, ਹਰਜੀਤ ਸਿੰਘ ਬੀਟਾ, ਦਲਜੀਤ ਸਿੰਘ ਸੇਖੋਂ ਅਤੇ ਜਸਵਿੰਦਰ ਪ੍ਰਿੰਸ ਨੇ ਵੀ ਸੰਬੋਧਨ ਕੀਤਾ।
ਅਕਾਲੀ ਦਲ ਵੱਲੋਂ ਭਵਾਨੀਗੜ੍ਹ ’ਚ ਧਰਨਾ



