Skip to content
Independent perspectives. Global stories.
BREAKING

63ਵੇਂ ਸੂਬਾ ਪੱਧਰੀ ਗਤਕਾ ਮੁਕਾਬਲੇ ਦੇ ਪੰਜਵੇਂ ਦਿਨ ਖਿਡਾਰੀਆਂ ਨੂੰ ਬਾਬਾ ਲਾਭ ਸਿੰਘ ਨੇ ਦਿੱਤਾ ਅਸ਼ੀਰਵਾਦ

Share this story

ਸ੍ਰੀ ਅਨੰਦਪੁਰ ਸਾਹਿਬ, 8 ਦਸੰਬਰ (ਦਵਿੰਦਰਪਾਲ ਸਿੰਘ, ਅੰਕੁਸ਼)- 63ਵੀਆਂ ਪੰਜਾਬ ਰਾਜ ਸਕੂਲ ਖੇਡਾਂ ਗਤਕਾ ਅੰਡਰ 17/19 ਸਾਲ ਲੜਕੇ/ਲੜਕੀਆਂ ਦੇ ਮੁਕਾਬਲਿਆਂ ਦੇ ਅੱਜ ਪੰਜਵੇਂ ਦਿਨ ਖਿਡਾਰੀਆਂ ਨੂੰ ਅਸੀਰਵਾਦ ਦੇਣ ਲਈ ਸੇਵਾ ਦੇ ਪੁੰਜ ਸੰਤ ਬਾਬਾ ਲਾਭ ਸਿੰਘ ਜੀ ਮੁੱਖ ਸੇਵਾਦਾਰ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਿਸੇਸ਼ ਤੋਰ ਤੇ ਪੁੱਜੇ। ਇਸ ਮੋਕੇ ਉਹਨਾਂ ਨੇ ਖਿਡਾਰੀਆਂ ਨੂੰ ਸਤਿ ਨਾਮ ਵਾਹਿਗੁਰੂ ਦਾ ਜਾਪ ਕਰਵਾਇਆ ਅਤੇ ਪ੍ਰਸ਼ਾਦ ਦਿਤਾ।ਇਸ ਮੋਕੇ ਉਹਨਾਂ ਨੇ ਸਾਰੇ ਪ੍ਰਬੰਧਕਾਂ ਨੂੰ ਸਿਰੋਪਾਓ ਦੇ ਕਿ ਸਨਮਾਨਿਤ ਵੀ ਕੀਤਾ। ਇਸ ਮੋਕੇ ਜਿਲ੍ਹਾ ਸਹਾਇਕ ਸਿੱਖਿਆ ਅਫਸਰ ਖੇਡਾਂ ਜਤਿੰਦਰ ਕੌਰ, ਐਸ.ਜੀ.ਐਸ.ਖਾਲਸਾ ਸਕੂਲ ਸ੍ਰੀ ਅਨੰਦਪੁਰ ਸਾਹਿਬ ਦੀ ਪ੍ਰਿੰਸੀਪਲ ਸੁਖਪਾਲ ਕੋਰ ਵਾਲੀਆ ਅਤੇ ਪ੍ਰਿੰ. ਵਿਨੋਦ ਕੁਮਾਰ ਝੱਜ ਵੱਲੋਂ ਸੰਤ ਬਾਬਾ ਲਾਭ ਸਿੰਘ ਜੀ ਦਾ ਵਿਸੇਸ ਸਨਮਾਨ ਕੀਤਾ ਗਿਆ। ਅੱਜ ਗੱਤਕੇ ਦੇ ਕੁਆਟਰ,ਸੈਮੀਫਾਈਨਲ ਵਿਚ ਬੜੇ ਫਸਵੇਂ ਮੁਕਾਬਲੇ ਦੇਖਣ ਨੂੰ ਮਿਲ ਰਹੇ ਸਨ।ਅੰਡਰ 17 ਸਾਲ ਲੜਕੇ ਸਿੰਗਲ ਸੋਟੀ ਵਿਅਕਤੀ ਗਤ ਮੁਕਾਬਲਿਆਂ ਵਿਚ ਬਰਨਾਲਾ ਨੇ ਮੋਗਾ ਨੂੰ, ਤਰਨਤਾਰਨ ਨੇ ਫਰੀਦਕੋਟ ਨੂੰ, ਲੁਧਿਆਣਾ ਨੇ ਸੰਗਰੂਰ ਨੂੰ, ਫਤਿਹਗੜ੍ਹ ਸਾਹਿਬ ਨੇ ਬਠਿੰਡਾ ਨੂੰ, ਅੰਮ੍ਰਿਤਸਰ ਨੇ ਹੁਸਿਆਰਪੁਰ ਨੂੰ, ਰੂਪਨਗਰ ਨੇ ਮੋਹਾਲੀ ਨੂੰ ਹਰਾ ਕਿ ਅਗਲੇ ਗੇੜ ਵਿਚ ਪ੍ਰਵੇਸ਼ ਕੀਤਾ। ਇਸ ਮੌਕੇ ਪ੍ਰਿੰ.ਕੁਲਦੀਪ ਸਿੰਘ ਢੇਰ, ਮੁੱਖ ਅਧਿਆਪਕ ਜਸਵਿੰਦਰ ਕੌਰ ਢੇਸੀ, ਸਟੇਜ ਸੈਕਟਰੀ ਹਰਕੀਰਤ ਸਿੰਘ ,ਬਲਬੀਰ ਸਿੰਘ, ਦਲਜੀਤ ਸਿੰਘ ਸਮਾਜ ਸੇਵਕ, ਮੁੱਖ ਅਧਿਆਪਕ ਬਲਵਿੰਦਰ ਸਿੰਘ, ਲੈਕ. ਮਹਿੰਦਰ ਸਿੰਘ ਭਸੀਨ , ਲੈਕ. ਚਰਨ ਸਿੰਘ, ਲੈਕ.ਤਰਲੋਚਨ ਸਿੰਘ ਰਾਣਾ,ਜਰਨੈਲ ਸਿੰਘ ਨਿੱਕੂਵਾਲ, ਬਲਵਿੰਦਰ ਸਿੰਘ ਲੋਧੀਪੁਰ, ਅਰਵਿੰਦਰ ਕੁਮਾਰ ਚਨੋਲੀ ਬਸੀ,ਚਰਨਜੀਤ ਸਿੰਘ ਥਾਣਾ, ਗੁਰਿੰਦਰ ਸਿੰਘ ਕੰਧੋਲਾ, ਵਿਜੇ ਕੁਮਾਰ ਦਸਗਰਾਂਈ,ਅਮਰਜੀਤਪਾਲ ਸਿੰਘ ਅਟਾਰੀ, ਭਾਈ ਅਮਰੀਕ ਸਿੰਘ ਸੰਨੋਲੀ,ਕਿਰਨ ਚੋਧਰੀ, ਮਲਕੀਤ ਸਿੰਘ ਚੰਡੇਸਰ, ਰਾਜ ਕੁਮਾਰ, ਅਸੋਕ ਰਾਣਾ, ਮਹਿੰਦਰ ਸਿੰਘ ਰਾਮਪੁਰ ਕਲਾਂ, ਜਸਪਾਲ ਸਿੰਘ, ਮੋਹਣ ਸਿੰਘ, ਹਰਮਨਜੀਤ ਸਿੰਘ, ਹਰੀਸ ਕੁਮਾਰ, ਮਨਿੰਦਰ ਸਿੰਘ, ਪਿਆਰੇ ਲਾਲ, ਗੁਰਦੀਪ ਸਿੰਘ, ਕੁਲਵੰਤ ਸਿੰਘ, ਜਸਵਿੰਦਰ ਕੌਰ ਕੋਟਲਾ, ਪੂਨਮ ਰਾਣੀ, ਰਜਨੀ ਬਾਲਾ, ਨੀਲਮ ਰਾਣੀ, ਰਚਨ ਕੌਰ ਔਲਖ, ਸੁਮਨ ਚਾਂਦਲਾ, ਇੰਦਰਜੀਤ ਕੌਰ, ਇਕਬਾਲ ਸਿੰਘ, ਪੁਸ਼ਪਾ ਦੇਵੀ, ਗੋਪਾਲ ਕ੍ਰਿਸ਼ਨ, ਤਾਰਾ ਦੇਵੀ, ਜਗਤਾਰ ਸਿੰਘ ਬਾਸੋਵਾਲ, ਨਰਿੰਦਰ ਸਿੰਘ ਸਿੰਘਪੁਰ, ਗੁਰਦੀਪ ਸਿੰਘ, ਵੀਨਾ ਭੱਲੜੀ ਆਦਿ ਹਾਜ਼ਰ ਸਨ।

WRITTEN BY