Skip to content
Independent perspectives. Global stories.
BREAKING

ਬਾਦਲਾਂ ਨੇ ਸਾਡੇ ਉਪਰ ਜ਼ੁਲਮ ਕੀਤੇ : ਮਾਨ

Share this story

ਪੰਜਾਬ ਦੇ ਦਲਿਤਾਂ, ਗਰੀਬਾਂ, ਮਜ਼ਦੂਰਾਂ ਲਈ ਬਾਦਲਾਂ ਤੇ ਕੈਪਟਨ ਨੇ ਕੁਝ ਨਹੀ ਕੀਤਾ

ਜ¦ਧਰ 8 ਦਸੰਬਰ- ਲੰਮਾ ਸਮਾਂ ਬਾਦਲਾਂ ਨੇ ਪੰਜਾਬ ਉਪਰ ਜ਼ੁਲਮ ਕੀਤਾ ਉਹਨ੍ਹਾਂ ਨੂੰ ਚਾਹੀਦਾ ਹੁਣ ਜ਼ੁਲਮ ਸਹਿਣ ਤਾਂ ਕਿ ਉਹਨ੍ਹਾਂ ਨੂੰ ਅਹਿਸਾਸ ਹੋਵੇ ਕਿ ਜ਼ੁਲਮ ਕਿਸੇ ਤੇ ਕਿਸ ਤਰ੍ਹਾਂ ਢਾਹਿਆ ਜਾਂਦਾ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਪੱਤਰਕਾਰ ਸੰਮੇਲਨ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਹੇ। ਉਹਨ੍ਹਾਂ ਕਿਹਾ ਕਿ ਬਾਦਲਾਂ ਨੇ ਮੇਰੇ ਉਪਰ ਜ਼ੁਲਮ ਤਾਂ ਬਹੁਤ ਕੀਤੇ ਪਰ ਜੋ ਜ਼ੁਲਮ 11 ਨਵੰਬਰ 2015 ਨੂੰ ਮੇਰੇ ਉਪਰ ਚੁੱਕ ਕੇ ਲਿਜਾ ਢਾਹਿਆ ਉਹ ਬਰਦਾਸ਼ਤ ਤੋਂ ਬਾਹਰ ਸੀ। ਉਹਨ੍ਹਾਂ ਕਿਹਾ ਕਿ ਬਾਦਲ ਨੇ ਕਿਹਾ ਸੀ ਕਿ ਵਿਹਲੇ ਲੋਕ ਧਰਨੇ ਮਾਰਦੇ ਹਨ ਤੇ ਹੁਣ ਸੁਖਬੀਰ ਬਾਦਲ ਵਿਹਲਾ ਹੈ ਜੋ ਲੋਕਾਂ ਨੂੰ ਪ੍ਰੇਸ਼ਾਨ ਕਰਨ ਲਈ ਧਰਨੇ ਮਾਰ ਕੇ ਕਾਨੂੰਨ ਦੀਆਂ ਧੱਜੀਆਂ ਉੜਾ ਰਿਹਾ ਹੈ। ਨਿੰਬੂ ਤੇ ਲੂਣ ਨਾਲ ਰੋਟੀ ਖਾਣ ਦੀਆਂ ਗੱਲਾਂ ਕਰਨ ਵਾਲਾ ਸੁਖਬੀਰ ਸਿੰਘ ਬਾਦਲ ਜਿਸ ਨੇ ਸਾਡੇ ਤੇ ਅਤਿਆਚਾਰ ਕੀਤਾ ਸਮਾਂ ਆਉਣ ਤੇ ਨਿੰਬੂ ਵਾਂਗ ਨਿਚੋੜ ਦਿੱਤੇ ਜਾਣਗੇ। ਬਾਦਲਾਂ ਦੇ ਰਾਜ ਵਿੱਚ ਸਭ ਤੋਂ ਵੱਧ ਜ਼ਬਰ ਹੋਇਆ। ਪ੍ਰਕਾਸ਼ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੁਖਦੇਵ ਸਿੰਘ ਢੀਡਸਾਂ ਵਰਗੇ ਆਗੂਆਂ ਨੂੰ ਨਜ਼ਰ ਅੰਦਾਜ ਕਰਕੇ ਆਪਣੀ ਨੂੰਹ ਨੂੰ ਕੇਂਦਰ ਦੀ ਮੰਤਰੀ ਬਣਾਇਆ। ਹੁਣ 90 ਵਾਂ ਜਨਮ ਦਿਨ ਮਨਾਉਣ ਵਾਲਾ ਬਾਦਲ ਆਪਣੇ ਆਪ ਨੂੰ ਪੁੱਛੇ ਕਿ ਮੈਂ ਪੰਜਾਬ ਨੂੰ ਉਜਾੜਨ ਦੇ ਸਿਵਾਏ ਕੀਤਾ ਕੀ ਹੈ? ਜਿਹਨ੍ਹਾਂ ਮੁਦਿਆ ਦੀ ਗੱਲਾਂ ਕਰਕੇ ਸੱਤਾਂ ਵਿੱਚ ਬਾਦਲ ਆਇਆ ਸੀ ਉਹ ਪੰਜਾਬੀ ਬੋਲਦੇ ਇਲਾਕੇ ਹਰਿਆਣਾ , ਰਾਜਸਥਾਨ , ਚੰਡੀਗੜ੍ਹ ਵਿੱਚ ਫਸੇ ਹੋਏ ਹਨ। ਪੰਜਾਬ ਦੇ ਦਲਿਤਾਂ, ਗਰੀਬਾਂ , ਮਜ਼ਦੂਰਾਂ ਨੂੰ ਉਪਰ ਚੁੱਕਣ ਲਈ ਨਾ ਕੁਝ ਬਾਦਲਾਂ ਨੇ ਕੀਤਾ ਤੇ ਨਾ ਹੀ ਅਮਰਿੰਦਰ ਸਿੰਘ ਨੇ ਕੀਤਾ। ਬਾਰਡਰ ਤੇ ਬੈਠੇ ਗੁੱਜਰਾਂ ਨੂੰ ਜੋ ਚੁੱਕਣ ਦੀਆਂ ਗੱਲਾਂ ਕਰਦੇ ਹਨ ਉਹਨ੍ਹਾਂ ਲਈ ਅਸੀ ਉਹਨ੍ਹਾਂ ਦੇ ਅਧਿਕਾਰਾਂ ਵਾਸਤੇ ਹਾਈਕੋਰਟ ਰਿੱਟ ਪਾਈ ਹੋਈ ਹੈ , ਰਾਜਸਥਾਨ ਵਿੱਚ ਮੁਸਲਮਾਨਾਂ ਉਪਰ ਜ਼ੁਲਮ ਹੋ ਰਿਹਾ ਹੈ। ਕਿਸੇ ਵੀ ਮੁਸਲਮਾਨ ਨੂੰ ਅੱਗੇ ਲਿਆਉਣ ਲਈ ਇਹਨ੍ਹਾਂ ਰਾਜਨੀਤਿਕ ਪਾਰਟੀਆਂ ਨੇ ਕਿਸੇ ਪਾਸਿਉ ਟਿਕਟ ਨਹੀ ਦਿੱਤੀ ਤੇ ਦੂਜੇ ਪਾਸੇ ਆਪਣੇ ਆਪ ਨੂੰ ਨੈਸ਼ਨਲ ਪਾਰਟੀ ਅਖਵਾਉਦੇ ਹਨ। ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਬਾਰੇ ਉਹਨ੍ਹਾਂ ਬੋਲਦਿਆਂ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਉਪਰ ਦੋਸ਼ ਲਗਾ ਰਿਹਾ ਕਿ ਉਸ ਦੇ ਪਾਕਿਸਤਾਨੀ ਪੱਤਰਕਾਰ ਨਾਲ ਨਜ਼ਦੀਕੀ ਸੰਬੰਧ ਹਨ ਜਿਸ ਨਾਲ ਆਈ.ਐਸ.ਆਈ. ਦਾ ਸਿੱਧਾ ਭਾਰਤ ਵਿੱਚ ਦਾਖਲਾ ਹੈ । ਉਹਨ੍ਹਾਂ ਕਿਹਾ ਕਿ ਇਹ ਗੱਲਾਂ ਤਾਂ ਲੋਕ ਜਾਣਦੇ ਹਨ ਲੋੜ ਇਹ ਹੈ ਜੋ ਇਹੋ ਬਿਆਨ ਬਾਜੀ ਬੰਦ ਕਰਕੇ ਪੰਜਾਬ ਦੇ ਗਰੀਬਾਂ , ਦਲਿਤਾਂ , ਮਜ਼ਦੂਰਾਂ ਜੋ ਆਤਮ ਹੱਤਿਆ ਕਰ ਰਹੇ ਹਨ ਤੇ ਕਿਸਾਨਾਂ ਦੀ ਅਵਾਜ਼ ਵਿਧਾਨ ਸਭਾ ਵਿੱਚ ਉਠਾਉਣ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਪੰਜਾਬ ਦਾ ਬਾਰਡਰ ਪਾਕਿਸਤਾਨ ਲਈ ਵਪਾਰ ਵਾਸਤੇ , ਭਾਰਤ ਦਾ ਬਾਰਡਰ ਚੀਨ ਵਾਸਤੇ ਨਹੀ ਖੁੱਲਦਾ ਦੇਸ਼ ਦੇ ਹਾਲਾਤ ਆਰਥਿਕ ਪੱਖੋਂ ਠੀਕ ਹੋਣੇ ਮੁਸ਼ਕਲ ਹਨ। ਭਾਵੇਂ ਆਪਸ ਵਿੱਚ ਦੇਸ਼ਾ ਦੀ ਜਿੰਨੀ ਮਰਜ਼ੀ ਦੁਸ਼ਮਣੀ ਹੋਵੇ ਜਦੋਂ ਵਪਾਰ ਆਪਸ ਵਿੱਚ ਹੋਵੇ ਤਾਂ ਦੁਸ਼ਮਣੀ ਘੱਟਦੀ ਹੈ ਤੇ ਪਿਆਰ ਵੱਧਦਾ ਹੈ। ਜ਼ਲਿਆਵਾਲੇ ਬਾਗ ਵਿੱਚ ਚਲਾਈਆਂ ਗੋਲੀਆਂ ਨਾਲ ਸ਼ਹੀਦ ਹੋਏ ਲੋਕਾਂ ਦੀ ਮਾਫੀ ਦੀ ਗੱਲ ਤਾਂ ਕੀਤੀ ਜਾਂਦੀ ਹੈ ਪਰ ਕਿਸੇ ਨੇ ਇਹ ਮੁੱਦਾ ਨਹੀ ਚੁੱਕਿਆ ਕਿ ਸ਼੍ਰੀ ਦਰਬਾਰ ਸਾਹਿਬ ਵਿੱਚ 26000 ਯਾਤਰੀ ਜੋ ਸ਼ਹੀਦ ਹੋਏ ਸਨ ਉਹਨ੍ਹਾਂ ਦੀ ਵੀ ਕੋਈ ਮਾਫ਼ੀ ਮੰਗੇ। ਉਹਨ੍ਹਾਂ ਇਸ ਸਮੇਂ ਇੰਦਰਾ ਗਾਂਧੀ, ਜਨਰਲ ਵੈਦਿਆ , ਜਨਰਲ ਸੁੰਦਰਜੀ, ਲੈਫਟੀਂਡੈਂਟ ਜਨਰਲ ਆਰ.ਐਸ.ਦਿਆਲ, ਲੈਫਟੀਡੈਂਟ ਜਨਰਲ ਕੇ.ਐਸ. ਬਰਾੜ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਵਾਉਣ ਲਈ ਬੁੱਚੜ ਆਦਿ ਦੱਸਿਆ। ਇਸ ਮੌਕੇ ਉਹਨ੍ਹਾਂ ਨਾਲ ਪਾਰਟੀ ਦੇ ਜਨਰਲ ਸਕੱਤਰ ਸ. ਜਸਰਕਰਨ ਸਿੰਘ ਕਾਹਨ ਸਿੰਘ ਵਾਲਾ , ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸ. ਮਨਜੀਤ ਸਿੰਘ ਰੇਰੂ , ਦਿਹਾਤੀ ਪ੍ਰਧਾਨ ਸ. ਸੁਖਜੀਤ ਸਿੰਘ ਡਰੋਲੀ , ਸ. ਰਜਿੰਦਰ ਸਿੰਘ ਫੌਜੀ ਕਾਰਜ਼ਕਾਰਨੀ ਮੈਂਬਰ , ਸ. ਗੁਰਜੰਟ ਸਿੰਘ ਕੱਟੂ , ਸ. ਮਨਜੀਤ ਸਿੰਘ ਵਿਰਦੀ , ਸ. ਨਵਦੀਪ ਸਿੰਘ , ਸ. ਪਰਗਟ ਸਿੰਘ ਮੱਖੂ ਜ਼ਿਲ੍ਹਾਂ ਪ੍ਰਧਾਨ ਫਿਰੋਜ਼ਪੁਰ , ਸ. ਨਰਿੰਦਰ ਸਿੰਘ ਖੁਸਰੋਪੁਰ , ਸ. ਰਣਜੀਤ ਸਿੰਘ ਭੂਸਾਂ , ਸ. ਨਵਦੀਪ ਸਿੰਘ ਬਾਜਵਾ , ਸ. ਕੁਲਦੀਪ ਸਿੰਘ ਅਸ਼ੋਕ ਵਿਹਾਰ , ਸ. ਰਛਪਾਲ ਸਿੰਘ ਖਿੱਚੀਪੁਰ , ਸ. ਗੁਰਮੁੱਖ ਸਿੰਘ ਜਲੰਧਰੀ , ਸ. ਸੁਰਜੀਤ ਸਿੰਘ ਪ੍ਰਧਾਨ ਹਲਕਾ ਫਿਲੌਰ , ਸ. ਮਨਜੀਤ ਸਿੰਘ ਸੈਕਟਰੀ , ਸ. ਦਰਸ਼ਨ ਸਿੰਘ ਕਲਕੱਤਾ , ਸ. ਮਨਜੀਤ ਸਿੰਘ ਵਿਰਦੀ ਆਦਿ ਕਈ ਆਗੂ ਮੌਜੂਦ ਸਨ।

WRITTEN BY