ਰਾਮਪੁਰਾ ਫੂਲ, 6 ਦਸੰਬਰ (ਮਨਪ੍ਰੀਤ ਸਿੰਘ ਗਿੱਲ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਆਰ.ਟੀ.ਓ. ਦੁਆਰਾ ਕਿਸਾਨਾਂ ਦੇ ਦੌ ਟਰੈਕਟਰਾਂ ਅਤੇ ਟਰਾਲੀਆ ਦਾ ਚਲਾਨ ਕਰਕੇ ਸਦਰ ਥਾਣਾ ਰਾਮਪੁਰਾ ਗਿਲ ਕਲਾਂ ਵਿਚ ਖੜੇ ਕਰਨ ਕਾਰਣ ਥਾਣੇ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਜਵੰਧਾ, ਔਰਤ ਵਿੰਗ ਆਗੂ ਪਰਮਜੀਤ ਕੌਰ ਪਿਥੋ, ਗੁਲਾਬ ਸਿੰਘ ਸੀਨੀਅਰ ਮੀਤ ਪ੍ਰਧਾਨ ਆਦਿ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਕਿਸਾਨਾ ਦੇ ਟਰੈਕਟਰਾਂ ਨੂੰ ਕਿਸਾਨਾ ਦਾ ਗੱਡਾ ਆਖਿਆ ਉਥੇ ਹੁਣ ਦੀਆ ਸਰਕਾਰਾ ਨੇ ਕਿਸਾਨਾ ਦੇ ਇਸ ਗੱਡੇ ਤੇ ਟੈਕਸ਼ ਲਗਾਂ ਦਿੱਤਾ ਹੈ। ਜਿਸ ਤਹਿਤ ਆਰ.ਟੀ.ਓ. ਨੇ ਟਰੈਕਟਰਾ ਤੇ ਟੈਕਸ਼ ਲਗਾਕੇ ਇਸ ਨੂੰ ਥਾਣੇ ਵਿਚ ਬੰਦ ਕਰ ਦਿੱਤਾ ਹੈ। ਜਿਸ ਦਾ ਅਸੀ ਪੂਰੇ ਸਬਦਾ ਵਿਚ ਵਿਰੋਧ ਕਰ ਰਹੇ ਹਾਂ। ਉਨਾ ਸਟੇਜ਼ ਤੋਂ ਚਿਤਾਵਨੀ ਦਿੱਤੀ ਕਿ ਜਦ ਤੱਕ ਟਰੈਕਟਰਾ ਕਿਸਾਨਾ ਨੂੰ ਵਾਪਿਸ ਨਹੀ ਕੀਤੇ ਜਾਂਦੇ ਤਦ ਤੱਕ ਅੰਦੌਲਨ ਕੀਤਾ ਜਾਵੇਗਾ ਜਿਸ ਦੀ ਸ਼ੁਰੂਆਤ ਕੱਲ ਤੋਂ ਹੋਵੇਗੀ। ਅੱਜ ਅਸੀ ਥਾਣੇ ਦਾ ਘਿਰਾਓ ਕਰਕੇ ਪ੍ਰਸਾਸ਼ਨ ਨੂੰ ਇੱਕ ਦਿਨ ਦਾ ਸਮਾ ਦੇ ਰਹੇ ਹਾਂ। ਜਿਨਾ ਨਾਲ ਹਰਦੀਪ ਸਿੰਘ ਜਿਊਦ, ਨਿੱਕਾ ਸਿੰਘ ਜੇਠੂਕੇ, ਸੁਖਵਿੰਦਰ ਸਿੰਘ ਪਿਥੋ, ਨਛੱਤਰ ਸਿੰਘ ਕੋਟੜਾ, ਭੋਲਾ ਸਿੰਘ ਧੂਰਕੋਟ ਤੇ ਕਈ ਹੋਰ ਵਿਆਕਤੀ ਹਾਜ਼ਰ ਸਨ। ਦੱਯਣਯੋਗ ਹੈ ਕਿ ਪਿੰਡ ਲਹਿਰਾ ਧੂਰਕੋਟ ਦੇ ਦੌ ਕਿਸਾਨਾ ਦਾ ਮਿੱਟੀ ਸੁਟਣ ਕਾਰਣ ਆਰ.ਟੀ.ਓ. ਨੇ ਚਲਾਣ ਕੱਟ ਕੇ ਟਰੈਕਟਰਾ ਨੂੰ ਥਾਣਾ ਰਾਮਪੁਰਾ ਗਿਲ ਕਲਾ ਵਿਚ ਬੰਦ ਕਰ ਦਿੱਤੇ ਸਨ।
ਟਰੈਕਟਰਾਂ ਦੇ ਚਲਾਨ ਕੱਟਣ ਤੋਂ ਭੜਕੇ ਲੋਕਾਂ ਨੇ ਕੀਤਾ ਥਾਣੇ ਦਾ ਘਿਰਾਓ



