ਸੰਗਰੂਰ, 6 ਦਸੰਬਰ (ਸੰਜੀਵ ਸਿੰਗਲਾ)- ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਦੇ 55ਵੇਂ ਸਥਾਪਨਾ ਦਿਵਸ ’ਤੇ ਹੋਮ ਗਾਰਡ ਦਫ਼ਤਰ ਵਿਖੇ ਸਮਾਰੋਹ ਕਰਵਾਇਆ ਗਿਆ। ਸਮਾਰੋਹ ਦੌਰਾਨ ਮੁਖ ਮਹਿਮਾਨ ਵਜੋਂ ਪਹੁੰਚੇ ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸੁਰਖਿਅਤ ਮਾਹੌਲ ਮੁਹਈਆ ਕਰਵਾਉਣ ‘ਚ ਪੰਜਾਬ ਹੋਮ ਗਾਰਡਜ਼ ਦਾ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਅਤੇ ਪੰਜਾਬ ਹੋਮ ਗਾਰਡਜ਼ ਇਕੋ ਕੜੀ ਵਿਚ ਪਰੋਏ ਹੋਏ ਹਨ। ਪੰਜਾਬ ਤੇ ਜਦੋ ਕਦੇ ਵੀ ਸੰਕਟ ਦਾ ਸਮਾ ਆਇਆ ਤਾਂ ਸੂਬੇ ਵਿਚ ਅਮਨ ਅਤੇ ਕਾਨੂੰਨ ਦੀ ਸਥਿਤੀ ਕਾਇਮ ਕਰਨ ਵਿਚ ਪੰਜਾਬ ਹੋਮ ਗਾਰਡਜ਼ ਦੇ ਅਧਿਕਾਰੀਆਂ ਅਤੇ ਜਵਾਨਾਂ ਨੇ ਹਮੇਸ਼ਾ ਅਹਿਮ ਭੂਮਿਕਾ ਨਿਭਾਈ ਹੈ।ਇਸ ਤੋਂ ਪਹਿਲਾ ਸ੍ਰ: ਹਰਜੀਤ ਸਿੰਘ ਸੀਨੀਅਰ ਕਪਤਾਨ ਪੁਲਿਸ ਬਰਨਾਲਾ ਵਲੋ ਵੀ ਹੋਮ ਗਾਰਡਜ਼ ਜਵਾਨਾਂ ਦੀ ਡਿਊਟੀ ਸਬੰਧੀ ਸ਼ਲਾਘਾ ਕੀਤੀ। ਕਮਾਂਡੈਟ ਰਾਏ ਸਿੰਘ ਧਾਲੀਵਾਲ ਵਲੋ ਦਸਿਆ ਕਿ ਇਸ ਮੋਕੇ ਪਟਿਆਲਾ ਤੋ ਪਹੁੰਚੇ ਸਿਵਲ ਡਿਫੈਸ ਫਸਟ ਏਡ, ਫਾਇਰ ਸੇਫਟੀ ਤੇ ਰੋਡ ਸੇਫਟੀ ਵਿਸ਼ਾ ਮਾਹਰ ਸ੍ਰੀ ਕਾਕਾ ਰਾਮ ਵਰਮਾ ਨੇ ਹੋਮ ਗਾਰਡਜ਼ ਦੇ ਜਾਵਾਨਾਂ ਨੂੰ ਬੇਸਿਕ ਫਸਟ ਏਡ, ਸੀ.ਪੀ.ਆਰ ਜਖ਼ਮੀਆਂ ਦੀ ਸੇਵਾ ਸੰਭਾਲ, ਬੇਹੋਸੀ , ਦਿਲ ਦਿਮਾਗ ਦਾ ਕਾਰਜ ਰੁਕਣ ਕਾਰਨ ਸਮੇ ਮੁਢਲੀ ਸਹਾਇਤਾ ਬਾਰੇ ਜਾਣਕਾਰੀ ਦਿਤੀ। ਸਮਾਰੋਹ ਦੇ ਅੰਤ ਵਿਚ ਮਨਦੀਪ ਸਿੰਘ ਸਿਧੂ ਸੀਨੀਅਰ ਕਪਤਾਨ ਪੁਲਿਸ ਸੰਗਰੂਰ ਵਲੋ ਸ੍ਰੀ ਕਾਕਾ ਰਾਮ ਵਰਮਾ ਨੂੰ ਸਨਮਾਨਤ ਕੀਤਾ ਗਿਆ।
ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਦਾ 55ਵਾਂ ਸਥਾਪਨਾ ਦਿਵਸ ਮਨਾਇਆ



